-->
ਮੁੱਖ ਮੰਤਰੀ ਸਾਹਿਬ ਜੀ ਨਜਾਇਜ਼ ਉਸਾਰੀਆਂ ਬੰਦ ਕਰਵਾਓ- ਬਿੱਲਾ ਆਰੇ ਵਾਲਾ

ਮੁੱਖ ਮੰਤਰੀ ਸਾਹਿਬ ਜੀ ਨਜਾਇਜ਼ ਉਸਾਰੀਆਂ ਬੰਦ ਕਰਵਾਓ- ਬਿੱਲਾ ਆਰੇ ਵਾਲਾ

ਮੁੱਖ ਮੰਤਰੀ ਸਾਹਿਬ ਜੀ ਨਜਾਇਜ਼ ਉਸਾਰੀਆਂ ਬੰਦ ਕਰਵਾਓ- ਬਿੱਲਾ ਆਰੇ
ਵਾਲਾ
ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ) - ਹਲਕਾ ਪੂਰਬੀ ਅਧੀਨ ਆਉਂਦੇ ਇਲਾਕੇ ਮਹਾਂ ਸਿੰਘ ਗੇਟ ਅੰਦਰੂਨ ਨਿਹਾਲ ਸਿੰਘ ਅਸ਼ਟਾਮ ਵਾਲਿਆ ਦੀ ਦੁਕਾਨ ਉੱਪਰ ਨਜਾਇਜ਼ ਉਸਾਰੀ ਹੋ ਰਹੀ ਹੈ ਇਸ ਦੇ ਖਿਲਾਫ ਪਹਿਲਾਂ ਵੀ ਮਹਿਕਮੇ ਵੱਲੋਂ ਕਾਰਵਾਈ ਕੀਤੀ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਬੁਹ ਮੰਜ਼ਿਲਾ ਇਮਾਰਤ ਦਾ ਕੰਮ ਦਿਨ ਰਾਤ ਚਲ ਰਿਹਾ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਬਲਬੀਰ ਸਿੰਘ ਬਿੱਲਾ ਆਰੇ ਵਾਲਾ ਮੈਂਬਰ ਜੇਲ੍ਹ ਬੋਰਡ ਅਤੇ ਸਮਾਜ ਸੇਵਕ ਵਲੋ ਪੱਤਰਕਾਰ ਮਿਲਣੀ ਦੌਰਾਨ ਕੀਤਾ ਓਹਨਾਂ ਕਿਹਾ ਕਿ ਇਸ ਬਾਰੇ ਇਲਾਕ਼ਾ ਏ ਟੀ ਪੀ ਅਤੇ ਬਿਲਡਿੰਗ ਇੰਸਪੈਕਟਰ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਸਾਬਿਤ ਹੁੰਦਾ ਹੈ ਕਿ ਨਜ਼ਾਇਜ ਉਸਾਰੀ ਇਨਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ ਬਿੱਲੇ ਆਰੇ ਵਲੋ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਪਾਸੇ ਮੰਗ ਕੀਤੀ ਕਿ ਇਹਨਾ ਅਧਿਕਾਰੀਆਂ ਨੂੰ ਇਸ ਇਲਾਕੇ ਵਿੱਚੋ ਬਦਲਿਆ ਜਾਵੇ ਅਤੇ ਪੂਰਬੀ ਹਲਕੇ ਵਿੱਚ ਬੁਹ ਗਿਣਤੀ ਨਜਾਇਜ਼ ਉਸਾਰੀਆਂ ਹੋ ਰਹੀਆਂ ਹਨ ਜੋ ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇਆਮ ਧਜੀਆਂ ਉਡਾ ਰਹੀਆਂ ਹਨ ਇਨ੍ਹਾਂ ਨਜਾਇਜ਼ ਉਸਾਰੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਲਬੀਰ ਸਿੰਘ ਬਿੱਲੇ ਵਲੋ ਪੰਜਾਬ ਦੇ ਮੁੱਖ ਮੰਤਰੀ ਪਾਸ ਅਪੀਲ ਕੀਤੀ ਕਿ ਇਸ ਨਜ਼ਾਇਜ ਉਸਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਬੰਦ ਕਰਵਾਇਆ ਜਾਵੇ ਇਸ ਬਾਰੇ ਜਦੋਂ ਇਲਾਕ਼ਾ ਬਿਲਡਿੰਗ ਇੰਸਪੈਕਟਰ ਮੈਡਮ ਰੋਹਨੀ ਨਾਲ ਗੱਲ ਕਰਨੀ ਚਾਹੀ ਤਾਂ ਓਹਨਾਂ ਫੋਨ ਨਹੀਂ ਚੁੱਕਿਆ ਇਸ ਸੰਬਧੀ ਜਦੋਂ ਬਿਲਡਿੰਗ ਮਾਲਕ ਰਿੰਕੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਕਿਹਾ ਕਿ ਬਿਲਡਿੰਗ ਸੀਲ ਹੈ ਕੋਈ ਵੀ ਨਜਾਇਜ਼ ਉਸਾਰੀ ਨਹੀਂ ਹੋ ਰਹੀ ।।

Ads on article

Advertise in articles 1

advertising articles 2

Advertise