-->
ਟਰੈਫਿਕ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਹਾਲ ਬਜਾਰ ਵਿੱਚ ਗਲਤ ਪਾਰਕ ਕੀਤੀਆਂ ਗੱਡੀਆਂ ਨੂੰ ਹਟਾ ਕੇ ਟਰੈਫਿਕ ਨੂੰ ਰੈਗੂਲੇਟ ਕੀਤਾ

ਟਰੈਫਿਕ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਹਾਲ ਬਜਾਰ ਵਿੱਚ ਗਲਤ ਪਾਰਕ ਕੀਤੀਆਂ ਗੱਡੀਆਂ ਨੂੰ ਹਟਾ ਕੇ ਟਰੈਫਿਕ ਨੂੰ ਰੈਗੂਲੇਟ ਕੀਤਾ

ਟਰੈਫਿਕ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਹਾਲ ਬਜਾਰ ਵਿੱਚ ਗਲਤ ਪਾਰਕ
ਕੀਤੀਆਂ ਗੱਡੀਆਂ ਨੂੰ ਹਟਾ ਕੇ ਟਰੈਫਿਕ ਨੂੰ ਰੈਗੂਲੇਟ ਕੀਤਾ 
ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 04-05–2023 ਨੂੰ ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਸ਼੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਉੱਪ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਕਮਿਸ਼ਨਰੇਟ ਅੰਮ੍ਰਿਤਸਰ ਵਿੱਚ ਹਾਲ ਬਜਾਰ ਵਿੱਚ ਗਲਤ ਪਾਰਕ ਕੀਤੀਆਂ ਗੱਡੀਆਂ ਨੂੰ ਹਟਾ ਕੇ ਟਰੈਫਿਕ ਨੂੰ ਰੈਗੂਲੇਟ ਕੀਤਾ ਗਿਆ। ਹਾਲ ਬਜਾਰ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾ ਦੀਆਂ ਦੁੱਖ ਤਕਲੀਫਾ ਸੁਣੀਆ ਗਈਆਂ। ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਇਸ ਏਰੀਆ ਵਿੱਚ ਟਰੈਫਿਕ ਨੂੰ ਰੈਗੂਲੇਟ ਕਰਨ ਵਿੱਚ ਪੁਲਿਸ ਦਾ ਸਹਿਯੋਗ ਕੀਤਾ ਜਾਵੇ। ਦੁਕਾਨਦਾਰਾਂ ਨਾਲ ਟਰੈਫਿਕ ਪੁਲਿਸ ਦਾ ਆਰ,ਆਈ.ਸੀ.ਐਨ ਨੰਬਰ 7710104349 ਵੀ ਸ਼ੇਅਰ ਕੀਤਾ ਗਿਆ ਤੇ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸ਼ਾਸਤਰੀ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਟਰੈਫਿਕ ਨੂੰ ਰੇਗੂਲੇਟ ਕਰਨ ਸਬੰਧੀ ਦੁਕਾਨਦਾਰਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨ ਲਈ ਕਿਹਾ ਗਿਆ। ਸ਼ਾਸਤਰੀ ਮਾਰਕੀਟ ਦੁਕਾਨਦਾਰਾਂ ਨੂੰ ਵੀ ਟਰੈਫਿਕ ਪੁਲਿਸ ਦੇ ਆਰ.ਆਈ.ਸੀ.ਐਨ ਨੰਬਰ 7710104349 ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਲਿਬਰਟੀ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਮਾਨ ਦੁਕਾਨਾ ਤੋਂ ਬਾਹਰ ਨਾ ਰੱਖਣ ਤੇ ਆਪਣੀਆਂ ਗੱਡੀਆਂ ਪੀਲੀ ਲਾਈਨ ਦੇ ਅੰਦਰ ਪਾਰਕ ਕਰਨ, ਤਾਂ ਜੋ ਟਰੈਫਿਕ ਆਵਾਜਾਈ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ। ਲਿਬਰਟੀ ਮਾਰਕੀਟ ਦੁਕਾਨਦਾਰਾਂ ਨੂੰ ਆਰ.ਆਈ.ਸੀ.ਐਨ. ਨੰਬਰ 7710104349 ਤੋਂ ਜਾਣੂ ਕਰਵਾਇਆ ਗਿਆ। ਇਸ ਤੋ ਇਲਾਵਾ ਪੁਤਲੀਘਰ ਚੌਕ, ਅਮਨਦੀਪ ਹਸਪਤਾਲ, ਰੇਲਵੇ ਸਟੇਸ਼ਨ, ਅਸ਼ੋਕਾ ਚੌਕ ਤੋ ਨਾਵਲਟੀ ਚੌਕ ਤੋ ਲਾਰੰਸ ਰੋਡ ਏਰੀਆ ਤੋ ਰੰਗ ਪਾਰਕਿੰਗ ਦੇ ਚਲਾਨ ਕਰਵਾਏ ਗਏ ਗਿਆ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ ਤੇ ਗੱਡੀਆਂ ਟੋਅ ਕਰਕੇ ਟਰੈਫਿਕ ਨੂੰ ਰੈਗੂਲੇਟ ਕੀਤਾ ਜਾਰੀ ਰਹੇਗੀ।

Ads on article

Advertise in articles 1

advertising articles 2

Advertise