-->
ਮੁੱਖ ਮੰਤਰੀ ਸਾਹਿਬ ਜੀ ਪ੍ਰਾਈਵੇਟ ਸਕੂਲਾਂ ਵਾਲਿਆਂ ਵਲੋ ਕੀਤੀ ਜਾਂਦੀ ਨਜਾਇਜ਼ ਵਸੂਲੀ ਉੱਪਰ ਕਦੋਂ ਕੱਸਿਆ ਜਾਵੇਗਾ ਸਿਕੰਜਾ- ਦਰਸ਼ਨ ਸਿੰਘ

ਮੁੱਖ ਮੰਤਰੀ ਸਾਹਿਬ ਜੀ ਪ੍ਰਾਈਵੇਟ ਸਕੂਲਾਂ ਵਾਲਿਆਂ ਵਲੋ ਕੀਤੀ ਜਾਂਦੀ ਨਜਾਇਜ਼ ਵਸੂਲੀ ਉੱਪਰ ਕਦੋਂ ਕੱਸਿਆ ਜਾਵੇਗਾ ਸਿਕੰਜਾ- ਦਰਸ਼ਨ ਸਿੰਘ

ਮੁੱਖ ਮੰਤਰੀ ਸਾਹਿਬ ਜੀ ਪ੍ਰਾਈਵੇਟ ਸਕੂਲਾਂ ਵਾਲਿਆਂ ਵਲੋ ਕੀਤੀ ਜਾਂਦੀ
ਨਜਾਇਜ਼ ਵਸੂਲੀ ਉੱਪਰ ਕਦੋਂ ਕੱਸਿਆ ਜਾਵੇਗਾ ਸਿਕੰਜਾ- ਦਰਸ਼ਨ ਸਿੰਘ
ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ) - ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਲੋ ਪ੍ਰਾਈਵੇਟ ਸਕੂਲਾਂ ਵਾਲਿਆਂ ਵਲੋ ਵਿਦਿਆਰਥੀਆ ਨਾਲ ਕੀਤੀ ਜਾਂਦੀ ਨਜਾਇਜ਼ ਵਸੂਲੀ ਬਾਰੇ ਐਕਸ਼ਨ ਲੈਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ, ਸਿੱਖਿਆ ਅਧਿਕਾਰੀਆ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਅਤੇ ਪੰਜਾਬ ਭਰ ਵਿਚ ਪ੍ਰਾਈਵੇਟ ਸਕੂਲਾਂ ਵਾਲਿਆ ਖ਼ਿਲਾਫ਼ ਸਕੂਲੀ ਵਿਦਿਆਰਥੀਆ ਦੇ ਮਾ ਬਾਪ ਵਲੋ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਸਨ ਜਿਸਦੇ ਚਲਦਿਆਂ ਪ੍ਰਾਈਵੇਟ ਸਕੂਲਾਂ ਉੱਪਰ ਨੱਥ ਪਾਉਣ ਲਈ ਜਿਲਾ ਸਿੱਖਿਆ ਅਫ਼ਸਰ ਵਲੋ ਵੱਖ ਵੱਖ ਤਰ੍ਹਾਂ ਦੀਆਂ ਟੀਮਾਂ ਤਿਆਰ ਕੀਤੀਆ ਗਈਆ ਸਨ ਪ੍ਰੰਤੂ ਇਹ ਮਾਮਲਾ ਕੁਝ ਦਿਨ ਤੱਕ ਹੀ ਚਲਦਾ ਨਜਰ ਆਇਆ ਹਾਲੇ ਵੀ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆ ਨੂੰ ਸਕੂਲਾਂ ਦੀ ਨਜਾਇਜ਼ ਵਸੂਲੀ ਦਾ ਸ਼ਿਕਾਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਦਰਸ਼ਨ ਸਿੰਘ ਵਾਸੀ ਦਬੁਰਜੀ ਜੀ ਟੀ ਰੋਡ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾ ਦਾ ਲੜਕਾ ਅੰਮ੍ਰਿਤਸਰ ਪਬਲਿਕ ਸਕੂਲ ਫੋਕਲ ਪੁਆਇੰਟ ਵਿਖੇ 7 ਵੀ ਕਲਾਸ ਵਿੱਚ ਪੜ੍ਹਾਈ ਕਰਦਾ ਹੈ ਸਕੂਲ ਮੈਨੇਜ਼ਮੈਂਟ ਵਲੋ ਸਕੂਲ ਵਿੱਚ ਜੌ ਯੂਨੀਫ਼ਾਰਮ ਵਿਦਿਆਰਥੀ ਨੇ ਪਾ ਕੇ ਆਉਣੀ ਹੈ ਉਹ ਸਕੂਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦਾਰ ਐਕਸਕਲੂਸੀਵ ਹਾਲ ਬਜਾਰ ਤੋਂ ਹੀ ਖਰੀਦ ਕੇ ਲਿਆਉਣਗੇ ਜਿਸ ਤੇ ਬੱਚਿਆਂ ਦੇ ਮਾਂ ਬਾਪ ਵਲੋ ਇਤਰਾਜ ਪ੍ਰਗਟ ਕੀਤਾ ਹੈ ਉਹਨਾ ਕਿਹਾ ਕਿ ਸਰਦਾਰ ਐਕਸਕਲੂਸੀਵ ਵਾਲਿਆ ਨੇ ਸਕੂਲ ਵਿੱਚ ਆ ਕੇ ਨਵੀਂ ਯੂਨੀਫ਼ਾਰਮ ਲੈਣ ਬਾਰੇ ਆਪਣੇ ਕਾਰਡ ਅਤੇ ਰੇਟ ਲਿਸਟ ਸਕੂਲ ਦੇ ਰਿਸੈਪਸ਼ਨ ਤੇ ਦੇ ਦਿੱਤੇ ਹਨ ਜਿਸ ਵਿਚ ਮਨਮਰਜੀ ਦੇ ਰੇਟ ਲਗਾਏ ਗਏ ਹਨ ਅਤੇ ਸਕੂਲ ਵਾਲਿਆ ਵਲੋ ਸਾਨੂੰ ਧਕੇ ਨਾਲ ਯੂਨੀਫ਼ਾਰਮ ਸਰਦਾਰ ਐਕਸਕਲੂਸੀਵ ਤੋਂ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਦਰਸ਼ਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ,ਸਿੱਖਿਆ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਨਜਾਇਜ਼ ਤੌਰ ਤੇ ਵਸੂਲੀ ਕਰਨ ਵਾਲੇ ਸਕੂਲਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਇਸ ਬਾਰੇ ਜਦੋਂ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀ ਬੱਚਿਆਂ ਉਪਰ ਕੋਈ ਦਬਾਅ ਨਹੀਂ ਪਾਇਆ ਬੱਚੇ ਜਿਥੋਂ ਮਰਜ਼ੀ ਯੂਨੀਫਾਰਮ ਲੈ ਸਕਦੇ ਹਨ ਉਧਰ ਦੂਜੇ ਪਾਸੇ ਸਰਦਾਰ ਐਕਸਕਲੁਸਿਵ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸ਼ਹਿਰ ਵਿੱਚ ਹੋਰ ਵੀ ਦੁਕਾਨਾਂ ਹਨ ਬੱਚੇ ਜਿਥੋਂ ਮਰਜ਼ੀ ਯੂਨੀਫਾਰਮ ਲੇ ਸਕਦੇ ਹਨ ।।

Ads on article

Advertise in articles 1

advertising articles 2

Advertise