-->
ਪੱਤਰਕਾਰਾਂ ਨੂੰ ਬੰਦੀ ਬਣਾਉਣ ਵਾਲੇ ਅੰਜਾਮ ਭੁਗਤਣ ਲਈ ਰਹਿਣ ਤਿਆਰ "ਪੁੰਜ"

ਪੱਤਰਕਾਰਾਂ ਨੂੰ ਬੰਦੀ ਬਣਾਉਣ ਵਾਲੇ ਅੰਜਾਮ ਭੁਗਤਣ ਲਈ ਰਹਿਣ ਤਿਆਰ "ਪੁੰਜ"

ਪੱਤਰਕਾਰਾਂ ਨੂੰ ਬੰਦੀ ਬਣਾਉਣ ਵਾਲੇ ਅੰਜਾਮ ਭੁਗਤਣ 
ਲਈ ਰਹਿਣ ਤਿਆਰ "ਪੁੰਜ"
ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਬਣਾਇਆ ਬੰਦੀ
ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ) - ਅੱਜ ਜਿਥੇ ਵਿਸ਼ਵ ਪ੍ਰੈਸ ਸਵਤੰਤਰਤਾ ਦਿਵਸ ਮਨਾ ਰਿਹਾ ਹੈ ਉਥੇ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਪੱਤਰਕਾਰਾਂ ਉੱਪਰ ਆਏ ਦਿਨ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸੇ ਤਰਾਂ ਦੀ ਇਕ ਤਾਜਾ ਘਟਨਾ ਤਰਨਤਾਰਨ ਜਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੇ ਹੁਕਮਾਂ ਦੀ ਤਾਮੀਲ ਨੂੰ ਲੈ ਕੇ ਵੱਖ ਵੱਖ ਅਧਾਰਿਆ ਦੀ ਪੱਤਰਕਾਰ ਕਵਰੇਜ ਕਰ ਰਹੇ ਸਨ। ਜਿਸ ਦੇ ਤਹਿਤ ਪੱਤਰਕਾਰਾਂ ਨੇ ਕਵਰੇਜ ਦੌਰਾਨ ਪਾਇਆ ਕਿ ਤਰਨਤਾਰਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ , ਏ ਡੀ ਸੀ ਸ੍ਰ ਜਗਮਿੰਦਰਜੀਤ ਸਿੰਘ ਗਰੇਵਾਲ, ਸੁਪਰਡੈਂਟ ਸੁਰਜੀਤ ਸਿੰਘ ਸੈਣੀ, ਡੀ ਆਰ ਓ ਅਦਿੱਤਆ ਗੁਪਤਾ ਅਤੇ ਹੋਰ ਕਈ ਸੀਨੀਅਰ ਅਧਿਕਾਰੀ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੇ ਵਲੋਂ ਜਾਰੀ ਹੁਕਮਾਂ ਅੰਨੁਸਰ ਡਿਊਟੀ ਤੋਂ ਗੈਰ ਹਾਜਿਰ ਸਨ। ਜਿਸਤੇ ਪੱਤਰਕਾਰਾਂ ਨੇ ਇਹਨਾਂ ਅਫਸਰਾਂ ਦਾ ਪੱਖ ਜਾਨਣ ਲਈ ਜਦੋ ਇਹਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਕਤ ਅਧਿਕਾਰੀਆਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਪ੍ਰਬੰਧਕੀ ਕੰਪਲੈਕਸ ਦਫਤਰ ਦੀ ਕਵਰੇਜ਼ ਕਰਨ ਮਗਰੋਂ ਇਕ ਹੋਰ ਇਤਲਾਹ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮੰਡੀ ਵਾਲਾ ਦੇ ਕੁੱਝ ਅਧਿਆਪਕ ਕਾਫੀ ਸਮੇਂ ਤੋਂ ਸਕੂਲ ਵਿਚੋਂ ਗੈਰ ਹਾਜ਼ਰ ਹਨ ਜਿਸਦੀ ਪੁਸ਼ਟੀ ਲਈ ਪੱਤਰਕਾਰ ਤੁਰੰਤ ਸਕੂਲ ਵਿਚ ਪਹੁੰਚੇ ਅਤੇ ਪ੍ਰਿੰਸੀਪਲ ਸ੍ਰੀਮਤੀ ਰਜਿੰਦਰ ਕੌਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਿੰਸੀਪਲ ਨੇ ਸਾਫ ਲਫਜਾਂ ਵਿਚ ਮਿਲਨ ਤੋਂ ਇਨਕਾਰ ਕਰ ਦਿੱਤਾ। ਇਸੇਂ ਮੌਕੇ ਪੱਤਰਕਾਰਾਂ ਨੇ ਵੇਖਿਆ ਕਿ ਸਕੂਲ ਵਿਚ ਇਕ ਪ੍ਰਾਈਵੇਟ ਗੱਡੀ ਵਿੱਚੋਂ ਬੱਚੇ ਕਿਤਾਬਾਂ ਉਤਾਰ ਰਹੇ ਸਨ, ਜਿਸਦੀ ਪੱਤਰਕਾਰਾਂ ਵੱਲੋਂ ਵੀਡੀਓ ਕਵਰੇਜ ਕੀਤੀ ਗਈ ਅਤੇ ਜਦੋਂ ਕਲਾਸਾਂ ਵਿਚ ਕੈਮਰੇ ਘੁਮਾਏ ਗਏ ਤਾਂ ਅਧਿਆਪਕ ਵੀ ਕਲਾਸਾਂ ਵਿਚੋਂ ਗਾਇਬ ਸਨ। ਪੱਤਰਕਾਰਾਂ ਨੂੰ ਕਵਰੇਜ ਕਰਦੇ ਵੇਖ ਪ੍ਰਿੰਸੀਪਲ ਕਾਫੀ ਤੈਸ਼ ਵਿਚ ਆ ਗਈ ਅਤੇ ਅੱਗ ਬਬੂਲਾ ਹੋ ਕੇ ਤੁਰੰਤ ਆਪਣੇ ਹਾਜ਼ਰ ਸਟਾਫ ਨੂੰ ਇਕੱਠਾ ਕਰਕੇ ਸਕੂਲ ਦੇ ਮੇਨ ਗੇਟ ਦਾ ਤਾਲਾ ਬੰਦ ਕਰਵਾ ਕੇ ਪੱਤਰਕਾਰਾਂ ਨੂੰ ਬੰਦੀ ਬਣਾ ਲਿਆ ਗਿਆ ਤੇ ਪ੍ਰਿੰਸੀਪਲ ਨੇ ਪੱਤਰਕਾਰਾਂ ਨੂੰ ਕੀਤੀ ਕਵਰੇਜ ਨੂੰ ਡਲੀਟ ਕਰਨ ਲਈ ਦਬਾਵ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪੱਤਰਕਾਰਾਂ ਨੇ ਕਵਰੇਜ ਨੂੰ ਡਲੀਟ ਕਰਨ ਤੋਂ ਇਨਕਾਰ ਕਰ ਦਿੱਤਾ ਜਿਸਤੇ ਪ੍ਰਿੰਸੀਪਲ ਨੇ ਡੀ ਈ ਓ ਸਤਨਾਮ ਸਿੰਘ ਨਾਲ ਗੱਲ ਕਰਕੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਪੱਤਰਕਾਰਾਂ ਨੂੰ ਸਬਕ ਸਿਖਾਉਣ ਬਾਰੇ ਕਿਹਾ।ਉੱਚ ਅਧਿਕਾਰੀਆਂ ਦੀ ਸ਼ਹਿ ਤੇ ਸਕੂਲ ਦੇ ਸਮੂਹ ਸਟਾਫ ਨੇ ਪੱਤਰਕਾਰਾਂ ਦਾ ਰਸਤਾ ਰੋਕ ਲਿਆ। ਜਿਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਵੱਲੋਂ ਬੜੀ ਸੂਝਬੂਝ ਤੋਂ ਕੰਮ ਲੈਂਦਿਆਂ ਸਕੂਲ ਸਟਾਫ ਵਲੋਂ ਬੰਦੀ ਬਣਾਏ ਜਾਣ ਦੀ ਇਤਲਾਹ ਪੁਲਿਸ ਥਾਣਾ ਸਿਟੀ ਦੇ ਐਸ ਐਚ ਓ ਅਤੇ ਡੀ ਐਸ ਪੀ ਨੂੰ ਦਿੰਦਿਆ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਜਿਸਤੇ ਪੁਲਿਸ ਥਾਣਾ ਦੇ ਮੁਖੀ ਨੇ ਮੌਕੇ ਤੇ ਪਹੁੰਚ ਸਕੂਲ ਦਾ ਤਾਲਾ ਖੁਲਵਾ ਪੱਤਰਕਾਰਾਂ ਨੂੰ ਸਕੂਲ ਦੀ ਗੈਰ ਕਨੂੰਨੀ ਢੰਗ ਨਾਲ ਕੀਤੀ ਬੰਦੀ ਤੋਂ ਰਿਹਾ ਕਰਵਾਇਆ।ਉੱਚ ਅਧਿਕਾਰੀਆਂ ਦੀ ਸ਼ਹਿ ਤੇ ਸਕੂਲ ਸਟਾਫ ਦੀ ਇਸ ਗੁੰਡਾਗਰਦੀ ਵਾਲੀ ਸ਼ਰਮਨਾਕ ਘਟਨਾ ਦੀ ਸਾਰੀ ਵੀਡੀਓ ਰਿਕਾਰਡ ਤੋਂ ਜਾਣੂ ਹੋ ਐਸ ਐਚ ਓ ਸਿਟੀ ਨੇ ਵੀ ਪੱਤਰਕਾਰ ਭਾਈਚਾਰੇ ਨੂੰ ਪੂਰਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਇਸ ਸਾਰੀ ਘਟਨਾ ਕਰਮ ਤੋਂ ਅਵਗਤ ਹੋਣ ਤੇ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋਸੀਏਸ਼ਨ ਰਜਿ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਸੰਜੀਵ ਪੰਜ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਮਾਮਲਾ ਗੈਰ ਕਨੂੰਨੀ ਢੰਗ ਨਾਲ ਪੱਤਰਕਾਰਾਂ ਨੂੰ ਬੰਦੀ ਬਣਾਉਣ ਦਾ ਹੈ ਜੇਕਰ ਸਕੂਲੀ ਸਟਾਫ਼ ਸਹੀ ਢੰਗ ਨਾਲ ਡਿਊਟੀ ਕਰ ਰਿਹਾ ਸੀ ਤਾਂ ਪੱਤਰਕਾਰਾਂ ਨੂੰ ਆਪਣੀ ਕਵਰੇਜ ਕਰਨ ਦਿੱਤੀ ਜਾਂਦੀ ਪਰ ਅਜਿਹਾ ਨਹੀਂ ਹੋਇਆ ਜਿਸ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਪ੍ਰਿੰਸੀਪਲ ਨੇ ਕਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਹੈ ਤੇ ਪੱਤਰਕਾਰਾਂ ਨੂੰ ਬੰਦੀ ਬਣਾਇਆ ਹੈ ਪ੍ਰਧਾਨ ਪੁੰਜ ਨੇ ਕਿਹਾ ਕੀ ਜੇਕਰ ਪੁਲਿਸ ਪ੍ਰਸ਼ਾਸ਼ਨ ਜਾਂ ਸਿਵਿਲ ਪ੍ਰਸਾਸ਼ਨ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਜਿਥੇ ਪ੍ਰਸਾਸ਼ਨ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ਓਥੇ ਸੂਬਾ ਸਰਕਾਰ ਖਿਲਾਫ ਵੀ ਜ਼ੋਰਦਾਰ ਮੋਹਿਮ ਦੀ ਰਣਨੀਤੀ ਤਿਆਰ ਤਿਆਰ ਕਰੂਗੀ।

Ads on article

Advertise in articles 1

advertising articles 2

Advertise