-->
ਸੋਸ਼ਲ ਮੀਡੀਆ ਤੇ ਵਾਇਰਲ ਵੀਡਿਉ ਦਾ ਸਾਹਮਣੇ ਆਇਆ ਸੱਚ

ਸੋਸ਼ਲ ਮੀਡੀਆ ਤੇ ਵਾਇਰਲ ਵੀਡਿਉ ਦਾ ਸਾਹਮਣੇ ਆਇਆ ਸੱਚ

ਸੋਸ਼ਲ ਮੀਡੀਆ ਤੇ ਵਾਇਰਲ ਵੀਡਿਉ ਦਾ ਸਾਹਮਣੇ
ਆਇਆ ਸੱਚ
ਅੰਮ੍ਰਿਤਸਰ, 28 ਮਈ (ਸੁੁਖਬੀਰ ਸਿੰਘ) - ਹਲਕਾ ਦੱਖਣੀ ਅਧੀਨ ਆਉਂਦੇ ਵਾਰਡ ਨੰਬਰ 40 ਦੇ ਆਮ ਆਦਮੀ ਪਾਰਟੀ ਦੇ ਆਗੂ ਵਿੱਕੀ ਅਰੋੜਾ ਏਸ਼ੀਅਨ ਬੇਕਰੀ ਵਾਲਿਆ ਦੀ ਹੋ ਰਹੀ ਵੀਡਿਉ ਵਾਇਰਲ ਜਿਸ ਵਿਚ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਟ੍ਰੈਫਿਕ ਪੁਲਿਸ ਵਲੋ ਲਗਾਏ ਗਏ ਪੁਲਿਸ ਨਾਕੇ ਤੇ ਇਕ ਵਿਅਕਤੀ ਨੂੰ ਓਹਨਾ ਦੇ ਮੋਟਰ ਸਾਇਕਲ ਦੇ ਕਾਗਜਾਤ ਵਿਖਾਉਣ ਲਈ ਰੋਕਿਆ ਜਾਂਦਾ ਹੈ ਓਸ ਵਿਅਕਤੀ ਕੋਲ ਕਾਗਜਾਂ ਦੀ ਕਮੀ ਹੋਣ ਕਾਰਨ ਓਸ ਵਿਅਕਤੀ ਵਲੋ ਆਮ ਆਦਮੀ ਪਾਰਟੀ ਆਗੂ ਵਿੱਕੀ ਅਰੋੜਾ ਏਸ਼ੀਅਨ ਬੇਕਰੀ ਵਾਲੇ ਨੂੰ ਫੋਨ ਕੀਤਾ ਜਾਂਦਾ ਹੈ ਜਿਸ ਵਿਚ ਗੱਲਬਾਤ ਦੋਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵਿੱਕੀ ਅਰੋੜਾ ਵਲੋ ਉਕਤ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਇਸ ਪਾਸ ਕਾਗਜ਼ਾਤ ਨਹੀਂ ਹਨ ਤਾਂ ਓਸ ਦਾ ਚਲਾਨ ਕੀਤਾ ਜਾਵੇ ਵਿੱਕੀ ਅਰੋੜਾ ਨੇ ਦੱਸਿਆ ਕਿ ਪਬਲਿਕ ਨੂੰ ਆਪਣੇ ਵਾਹਨਾਂ ਦੇ ਪੂਰੇ ਕਾਗਜਾਤ ਨਾਲ ਲੇ ਕੇ ਜਾਣਾ ਚਾਹੀਦਾ ਹੈ ਕਿਉਂਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਵਿੱਕੀ ਅਰੋੜਾ ਨੇ ਕਿਹਾ ਕਿ ਗੁਰੂ ਕੀ ਨਗਰੀ ਵਿਖੇ ਤੈਨਾਤ ਪੁਲਿਸ ਕਮਿਸ਼ਨਰ ਸ੍ਰ ਨੌਨਿਹਾਲ ਸਿੰਘ ਜੀ ਤੇ ਬਹੁਤ ਜਿਆਦਾ ਮਾਣ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਟ੍ਰੈਫਿਕ ਵਿਵਸਥਾ ਵਿੱਚ ਬਹੁਤ ਜਿਆਦਾ ਤਬਦੀਲੀ ਆਈ ਹੈ ਸਾਨੂੰ ਸਾਰਿਆਂ ਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹੁਕਮ ਜਾਰੀ ਕੀਤੇ ਜਾਣ ਜੌ ਵਿਅਕਤੀ ਆਪਣੇ ਵਹੀਕਲ ਦੇ ਕਾਗਜਾਤ ਪੂਰੇ ਨਹੀਂ ਰੱਖਦਾ ਅਤੇ ਕਾਨੂੰਨ ਦੇ ਨਿਯਮਾਂ ਦੀ ਉਲੰਘਨਾ ਕਰਦਾ ਹੈ ਤਾਂ ਓਸ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ।।

Ads on article

Advertise in articles 1

advertising articles 2

Advertise