-->
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਿੱਤਾਮੁੱਖੀ ਸਿੱਖਿਆ ਐਨ.ਐਸ.ਕਿਓੂ.ਐਫ ਯੂਨੀਅਨ ਦੇ ਆਗੂਆਂ ਨਾਲ ਕੀਤੀ ਮੀਟਿੰਗ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਿੱਤਾਮੁੱਖੀ ਸਿੱਖਿਆ ਐਨ.ਐਸ.ਕਿਓੂ.ਐਫ ਯੂਨੀਅਨ ਦੇ ਆਗੂਆਂ ਨਾਲ ਕੀਤੀ ਮੀਟਿੰਗ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਿੱਤਾਮੁੱਖੀ ਸਿੱਖਿਆ
ਐਨ.ਐਸ.ਕਿਓੂ.ਐਫ ਯੂਨੀਅਨ ਦੇ ਆਗੂਆਂ ਨਾਲ ਕੀਤੀ ਮੀਟਿੰਗ 
ਅੰਮ੍ਰਿਤਸਰ, 5 ਮਈ (ਬਿਊਰੋ, ਸੁਖਬੀਰ ਸਿੰਘ) - ਪਿਛਲੇ ਨੌਂ ਸਾਲਾਂ ਤੋਂ ਤਨਖਾਹ ਵਾਧੇ ਨੂੰ ਲੈ ਕਿ ਸੰਘਰਸ਼ ਕਰ ਰਹੇ ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਜਾਇਜ਼ ਮੰਗਾਂ ਨੂੰ ਲੈ ਕਿ ਲੰਮਾਂ ਸਮਾਂ ਮੀਟਿੰਗ ਕੀਤੀ। ਮੁੱਖ ਮੰਤਰੀ ਮਾਨ ਸਾਬ ਤਾਂ ਕਿੱਤਾ ਮੁੱਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਬਾਰੇ ਪਹਿਲਾਂ ਹੀ ਬਹੁਤ ਬਿਆਨ ਦੇ ਚੁੱਕੇ ਹਨ ਕਿ ਕਿੱਤਾ ਮੁੱਖੀ ਸਿੱਖਿਆ ਦੀ ਅਜੋਕੇ ਸਮੇਂ ਚ ਬਹੁਤ ਲੋੜ ਹੈ। ਮੀਟਿੰਗ ਦੌਰਾਨ ਯੂਨੀਅਨ ਕਮੇਟੀ ਤੋਂ ਗੁਰਪ੍ਰੀਤ ਸਿੰਘ ਤੇ ਮੈਡਮ ਸ਼ਸੀ ਜੀ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿਹਾ ਕਿ 9 ਸਾਲਾਂ ਤੋਂ ਅਸੀਂ ਪੰਜਾਬ ਦੇ 1196 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚ ਕੰਮ ਕਰ ਰਹੇ ਹਾਂ ਪਰ ਸਾਡੀ ਤਨਖਾਹ ਚ ਕੋਈ ਵਾਧਾ ਨਹੀਂ ਹੋਇਆ ਜਦਕਿ ਮਹਿੰਗਾਈ ਚ ਕਈ ਗੁਣਾ ਵਾਧਾ ਹੋਇਆ ਹੈ।
    ਐਨ ਐਸ ਕਿਓੂ ਐਫ ਅਧਿਆਪਕਾਂ ਨੇ ਦੁੱਖੜੇ ਸੁਣਾਓੁਦਿਆ ਮੁੱਖ ਮੰਤਰੀ ਭਗਵੰਤ ਮਾਨ ਸਾਬ ਨੂੰ ਕਿਹਾ ਕਿ ਸੱਤ ਅੱਠ ਸਾਲਾਂ ਤੋਂ ਸਾਨੂੰ ਰਵਾਇਤੀ ਪਾਰਟੀਆਂ ਨੇ ਹਨੇਰੇ ਵਿੱਚ ਰੱਖਿਆ ਸੀ ਤੇ ਝੂਠੇ ਵਾਅਦੇ ਕਰਕੇ ਸਾਡੀ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕੀਤਾ ਸੀ ਜਿਸ ਤੋਂ ਅੱਕ ਕਿ ਅਸੀਂ ਸਭ ਵੋਕੇਸ਼ਨਲ ਅਧਿਆਪਕਾਂ ਨੇ ਬੰਪਰ ਵੋਟਿੰਗ ਕਰਕੇ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਅਫ਼ਸੋਸ ਕਿ ਆਮ ਆਦਮੀ ਪਾਰਟੀ ਦਾ ਰਵੱਈਆ ਬਾਕੀ ਸਰਕਾਰਾਂ ਨਾਲ਼ੋਂ ਵੀ ਮਾੜਾ ਨਿਕਲਿਆ ਅਧਿਆਪਕਾਂ ਦੇ ਵਫ਼ਦ ਨੇ ਕਿਹਾ ਕਿ ਸਾਡੀ ਤਨਖਾਹ ਦੇਸ਼ ਦੇ ਬਾਕੀ ਸੂਬਿਆਂ ਨਾਲ ਬਹੁਤ ਘੱਟ ਹੈ ਤੇ ਓੁਹਨਾਂ ਕਿਹਾ ਕਿ ਸਾਡੀ ਤਨਖਾਹ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ਤੇ 32 ਹਜ਼ਾਰ ਕੀਤੀ ਜਾਵੇ। ਅਧਿਆਪਕਾਂ ਨੇ ਦੱਸਿਆ ਕਿ ਅਸੀਂ ਦੁਨੀਆ ਦੇ ਪਹਿਲੇ ਅਧਿਆਪਕ ਹਾਂ ਜਿਨਾਂ ਨੂੰ ਕੋਈ ਮੈਡੀਕਲ ਛੁੱਟੀ ਨਹੀਂ ਮਿਲਦੀ।
     ਅਧਿਆਪਕਾਂ ਨੇ ਮਾਨ ਸਾਬ ਨੂੰ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਸਾਬ ਦੇ ਟਵੀਟ ਦਿਖਾਓੁਦਿਆਂ ਕਿਹਾ ਕਿ ਪੰਜਾਬੀ ਹੋਣ ਦੇ ਨਾਮ ਤੇ ਸਾਨੂੰ ਵੀ ਖੁਸ਼ੀ ਮਿਲੇਗੀ ਜਿਸ ਦਿਨ ਸਾਡੇ ਮੁੱਖ ਮੰਤਰੀ ਸਾਬ ਟਵੀਟ ਕਰਨਗੇ ਕਿ ਪੰਜਾਬ ਦੇ ਐਨ ਐਸ਼ ਕਿਓੂ ਐਫ ਅਧਿਆਪਕਾਂ ਦੀ ਤਨਖਾਹ ਚ ਨੌਂ ਸਾਲਾਂ ਬਾਅਦ ਵਾਧਾ ਕੀਤਾ ਗਿਆ। ਮਾਨ ਸਾਬ ਨੇ ਕਿਹਾ ਕਿ ਸਾਡੀ ਸਰਕਾਰ ਤੁਹਾਡੇ ਇਹ ਸੁਪਨਾ ਜਲਦ ਪੂਰਾ ਕਰੇਗੀ ਤੇ ਜਲਦ ਸਿੱਖਿਆ ਮੰਤਰੀ ਤੁਹਾਡੇ ਨਾਮ ਗੱਲ-ਬਾਤ ਕਰਕੇ ਮਸਲੇ ਹੱਲ ਕਰਾਓੁਣਗੇ। 
              ਮੁੱਖ ਮੰਤਰੀ ਸਾਬ ਨੇ ਕਿਹਾ ਕਿ “ਆਓੂਟਸੋਰਸ”ਸ਼ਬਦ ਅਸੀਂ ਜਲਦ ਪੰਜਾਬ ਤੋ ਖਤਮ ਕਰ ਦੇਵਾਂਗੇ ਤੇ ਤੁਹਾਡੇ ਅੱਧੇ ਮਸਲੇ ਆਓੂਟਸੋਰਸ ਬੰਦ ਨਾਲ ਖਤਮ ਹੋ ਜਾਣਗੇ। ਅਧਿਆਪਕ ਗੁਰਪ੍ਰੀਤ ਸਿੰਘ ਤੇ ਸ਼ਸ਼ੀ ਜੀ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਨੇ ਬਹੁਤ ਵਧੀਆ ਸਾਡੀ ਗੱਲ ਸੁਣੀ ਤੇ ਸਾਨੂੰ ਓੁਮੀਦ ਹੈ ਕਿ ਜਲਦ ਸਾਡੇ ਹੱਲ ਹੋਣਗੇ। ਇਸ ਤੋਂ ਬਾਅਦ ਯੂਨੀਅਨ ਕਮੇਟੀ ਨੇ ਇਕ ਮੀਟਿੰਗ ਕਰਕੇ ਕਿਹਾ ਕਿ ਮੁੱਖ ਮੰਤਰੀ ਜੀ ਨਾਲ ਵਧੀਆ ਤੇ ਸੁਚਾਰੂ ਗ਼ਲਬਾਤ ਤੋਂ ਬਾਅਦ ਛੇ ਮਈ ਦਾ ਜਲੰਧਰ ਚ ਰੋਸ ਧਰਨਾ ਰੱਦ ਕੀਤਾ ਜਾਂਦਾ ਹੈ ਅਤੇ ਜੇਕਰ ਚੋਣਾਂ ਤੋ ਇਕ ਹਫ਼ਤੇ ਦੇ ਅੰਦਰ ਅੰਦਰ ਸਾਡੇ ਹੱਲ ਨ ਹੋਣੇ ਮੁੜ ਸੜਕਾਂ ਤੇ ਓੁਤਰਾਂਗੇ ਤੇ ਵੱਡਾ ਸੰਘਰਸ਼ ਕਰਾਂਗੇ। ਇਸ ਮੌਕੇ ਕੁਲਬੀਰ , ਜਸਪ੍ਰੀਤ ਕੌਰ, ਸ਼ਸ਼ੀ , ਗੁਰਪ੍ਰੀਤ ਸਿੰਘ ਤੇ ਮਨੋਜ ਹਾਜ਼ਰ ਸਨ।

Ads on article

Advertise in articles 1

advertising articles 2

Advertise