-->
ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਨੇ ਕੰਟਰੈਕਟ ਤੇ ਲਿਆਉਣ ਲਈ ਕੀਤੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ

ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਨੇ ਕੰਟਰੈਕਟ ਤੇ ਲਿਆਉਣ ਲਈ ਕੀਤੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ

ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਨੇ ਕੰਟਰੈਕਟ ਤੇ ਲਿਆਉਣ
ਲਈ ਕੀਤੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ 
ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ, ਸਤਨਾਮ ਸਿੰਘ) - ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕਿ ਜੱਦੋ ਜਹਿਦ ਕਰ ਰਹੇ ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾਂ ਨੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਕੀਤੀ ॥ ਐਨ ਐਸ ਕਿਓੂ ਐਫ ਨੇ ਦੁੱਖੜੇ ਸੁਣਾਓੁਦਿਆ ਮੰਤਰੀ ਸਾਬ ਨੂੰ ਕਿਹਾ ਕਿ ਸੱਤ ਅੱਠ ਸਾਲਾਂ ਤੋਂ ਸਾਨੂੰ ਰਵਾਇਤੀ ਪਾਰਟੀਆਂ ਨੇ ਹਨੇਰੇ ਵਿੱਚ ਰੱਖਿਆ ਸੀ ਤੇ ਝੂਠੇ ਵਾਅਦੇ ਕਰਕੇ ਸਾਡੀ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕੀਤਾ ਸੀ ਜਿਸ ਤੋਂ ਅੱਕ ਕਿ ਅਸੀਂ ਸਭ ਵੋਕੇਸ਼ਨਲ ਅਧਿਆਪਕਾਂ ਨੇ ਬੰਪਰ ਵੋਟਿੰਗ ਕਰਕੇ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਅਫ਼ਸੋਸ ਕਿ ਆਮ ਆਦਮੀ ਪਾਰਟੀ ਦਾ ਰਵੱਈਆ ਬਾਕੀ ਸਰਕਾਰਾਂ ਨਾਲ਼ੋਂ ਵੀ ਮਾੜਾ ਨਿਕਲਿਆ ॥ ਅਧਿਆਪਕਾਂ ਦੇ ਵਫ਼ਦ ਨੇ ਕਿਹਾ ਕਿ ਸਾਡੀ ਤਨਖਾਹ ਦੇਸ਼ ਦੇ ਬਾਕੀ ਸੂਬਿਆਂ ਨਾਲ ਬਹੁਤ ਘੱਟ ਹੈ ਤੇ ਓੁਹਨਾਂ ਕਿਹਾ ਕਿ ਸਾਡੀ ਤਨਖਾਹ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ਤੇ 32 ਹਜ਼ਾਰ ਕੀਤੀ ਜਾਵੇ ਤੇ ਹਰਿਆਣਾ ਵਾਂਗ ਨੀਤੀ ਬਣਾ ਕੇ ਸਾਨੂੰ ਕੰਟਰੈਕਟ ਤੇ ਲਿਆ ਜਾਵੇ ਜਾ ਸੋਸਾਇਟੀ ਬਣਾਈ ਜਾਵੇ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਦੁਨੀਆ ਦੇ ਪਹਿਲੇ ਅਧਿਆਪਕ ਹਾਂ ਜਿਨਾਂ ਨੂੰ ਕੋਈ ਮੈਡੀਕਲ ਛੁੱਟੀ ਨਹੀਂ ਮਿਲਦੀ
ਇਸ ਮੌਕੇ ਮੰਤਰੀ ਸਾਬ ਨੇ ਕਿਹਾ ਕਿ ਤੁਹਾਡੀਆਂ ਮੈਡੀਕਲ ਛੁੱਟੀਆਂ ਦਾ ਜਲਦ ਹੱਲ ਕਰਾਂਗੇ ਅਤੇ ਤੁਹਾਡੇ ਤਨਖਾਹ ਸੰਬੰਧੀ ਵੀ ਸਰਕਾਰ ਕੰਮ ਕਰ ਰਹੀ ਹੈ ਮੰਤਰੀ ਸਾਹਿਬ ਨੇ ਕਿਹਾ ਅਸੀਂ ਆਓੂਟਸੋਰਸ ਜਲਦ ਖਤਮ ਕਰਾਂਗੇ ਅਤੇ ਅਧਿਆਪਕਾਂ ਨੂੰ ਕੰਟਰੈਕਟ ਤੇ ਲਿਆਓੁਣ ਦਾ ਸੋਚ ਰਹੇ ਹਾਂ ਅਤੇ ਵਧੀਆ ਤੇ ਤਜਰਬੇਕਾਰ ਅਧਿਆਪਕਾਂ ਨੂੰ ਜ਼ਰੂਰ ਕੰਟਰੈਕਟ ਤੇ ਸ਼ਾਮਿਲ ਕਰਾਂਗੇ ਤਾਂ ਜੋ ਓੁਹਨਾਂ ਦੀ ਕੀਤੀ ਮਿਹਨਤ ਸਫਲ ਹੋ ਸਕੇ ॥ ਇਸ ਮੌਕੇ ਅਧਿਆਪਕਾ ਨੇ ਦੱਸਿਆ ਕਿ ਅਗਰ ਸਰਕਾਰ ਨੇ 10 ਜੂਨ ਤੱਕ ਕੋਈ ਠੋਸ ਹੱਲ ਨ ਕੀਤਾ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ ਕਿਓੁਕਿ ਅਸੀ ਮੀਟਿੰਗਾਂ ਬਹੁਤ ਕਰਕੇ ਦੇਖ ਲਈਆਂ ਹਨ ਪਰ ਹੁਣ ਅਸੀਂ ਨੋਟੀਫਿਕੇਸ਼ਨ ਲੈਣੇ ਹਨ॥ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨਵੀਆਂ ਆ ਰਹੀਆਂ ਭਰਤੀਆਂ ਨੂੰ ਆਓੂਟਸੋਰਸ ਤੋ ਬਿਨਾ ਸੋਸਾਇਟੀ ਬਣਾ ਕਿ ਭਰਤੀ ਕਰੇ ਇਸ ਮੌਕੇ ਐਨ ਐਸ ਕਿਓੂ ਐਫ ਕਮੇਟੀ ਮੈਂਬਰ ਕੁਲਬੀਰ ਸਿੰਘ , ਸ਼ਸ਼ੀ , ਜਸਪ੍ਰੀਤ ਕੌਰ , ਜਗਦੀਪ ਕੌਰ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ॥

Ads on article

Advertise in articles 1

advertising articles 2

Advertise