-->
ਪੁਲਿਸ ਪ੍ਰਸ਼ਾਸ਼ਨ ਪੱਤਰਕਾਰਾ ਪ੍ਰਤੀ ਜਾਅਲੀ ਸ਼ਬਦ ਵਰਤਣ ਤੋਂ ਪਹਿਲਾ ਆਈ ਕਾਰਡ ਦੀ ਗੰਭੀਰਤਾ ਨਾਲ ਜਾਂਚ ਕਰਵਾਏ: ਫੁਲਜੀਤ ਸਿੰਘ ਵਰਪਾਲ

ਪੁਲਿਸ ਪ੍ਰਸ਼ਾਸ਼ਨ ਪੱਤਰਕਾਰਾ ਪ੍ਰਤੀ ਜਾਅਲੀ ਸ਼ਬਦ ਵਰਤਣ ਤੋਂ ਪਹਿਲਾ ਆਈ ਕਾਰਡ ਦੀ ਗੰਭੀਰਤਾ ਨਾਲ ਜਾਂਚ ਕਰਵਾਏ: ਫੁਲਜੀਤ ਸਿੰਘ ਵਰਪਾਲ

ਪੁਲਿਸ ਪ੍ਰਸ਼ਾਸ਼ਨ ਪੱਤਰਕਾਰਾ ਪ੍ਰਤੀ ਜਾਅਲੀ ਸ਼ਬਦ ਵਰਤਣ ਤੋਂ ਪਹਿਲਾ
ਆਈ ਕਾਰਡ ਦੀ ਗੰਭੀਰਤਾ ਨਾਲ ਜਾਂਚ ਕਰਵਾਏ: ਫੁਲਜੀਤ ਸਿੰਘ ਵਰਪਾਲ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ) - ਭਾਰਤੀ ਪੱਤਰਕਾਰ ਸਦਨ ਦੇ ਪ੍ਰਧਾਨ ਸ੍ਰ ਫੁਲਜੀਤ ਸਿੰਘ ਵਰਪਾਲ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਪੱਤਰਕਾਰਾ ਨੂੰ ਜਾਅਲੀ ਕਹਿਣ ਦੀ ਬਜਾਏ ਪਹਿਲਾ ਓਹਨਾ ਦੇ ਅਦਾਰਿਆਂ ਵਲੋ ਜਾਰੀ ਕੀਤੇ ਗਏ ਆਈ ਕਾਰਡ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਕਰ ਲੈਣ ਫੁਲਜੀਤ ਸਿੰਘ ਵਰਪਾਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਵਿੱਚ ਜਾਅਲੀ ਪੱਤਰਕਾਰਾ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੀ ਹੋਵੇਗੀ ਪ੍ਰੰਤੂ ਆਪ ਜੀ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਕਾਬੂ ਕਰਨ ਲਈ ਆਪ ਜੀ ਆਪਣੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰੈੱਸ ਸ਼ਬਦ ਲਿਖੇ ਵਾਹਨਾਂ ਦੀ ਚੈਕਿੰਗ ਦੇ ਦਿਸ਼ਾ ਨਿਰਦੇਸ਼ ਜਾਰੀ ਕਰੋ ਜੇਕਰ ਆਪ ਜੀ ਦੇ ਪੁਲਿਸ ਅਧਿਕਾਰੀਆ ਵਲੋ ਪੁਲਿਸ ਨਾਕੇ ਦੌਰਾਨ ਕੋਈ ਵੀ ਪ੍ਰੈੱਸ ਸ਼ਬਦ ਲਿਖਿਆ ਵਾਹਨ ਮਿਲਦਾ ਹੈ ਤਾਂ ਓਸਨੂੰ ਰੋਕ ਕੇ ਸਭ ਤੋਂ ਪਹਿਲਾ ਓਸਨੂੰ ਅਦਾਰੇ ਵਲੋ ਜਾਰੀ ਕੀਤੇ ਗਏ ਪਹਿਚਾਣ ਪੱਤਰ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰੋ ਜੇਕਰ ਆਪ ਜੀ ਨੂੰ ਓਸ ਵਿਅਕਤੀ ਦੇ ਪਹਿਚਾਣ ਪੱਤਰ ਵਿੱਚ ਕੋਈ ਸ਼ੱਕ ਲੱਗਦਾ ਹੈ ਤਾਂ ਸਭ ਤੋਂ ਪਹਿਲਾ ਜਿਸ ਅਦਾਰੇ ਵਲੋ ਇਹ ਪਹਿਚਾਣ ਪੱਤਰ ਜਾਰੀ ਕੀਤਾ ਗਿਆ ਹੈ ਓਸ ਨਾਲ ਰਾਬਤਾ ਕਾਇਮ ਕਰੋ ਜੇਕਰ ਇਸ ਸੰਬਧੀ ਅਦਾਰਾ ਕੋਈ ਵੀ ਜਵਾਬ ਨਹੀਂ ਦਿੰਦਾ ਤਾਂ ਓਸ ਉੱਪਰ ਬਣਦੀ ਕਾਰਵਾਈ ਕਰੋ ਕਾਰਵਾਈ ਕਰਨ ਤੋਂ ਬਾਅਦ ਆਪ ਜੀ ਓਸ ਪੱਤਰਕਾਰ ਪ੍ਰਤੀ ਜਾਅਲੀ ਸ਼ਬਦ ਵਰਤ ਸਕਦੇ ਹੋ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਅਦਾਰਿਆਂ ਵਲੋ ਪਹਿਚਾਣ ਪੱਤਰ ਦੇਰੀ ਨਾਲ ਭੇਜਿਆ ਜਾਂਦਾ ਹੈ ਜਿਸ ਕਾਰਨ ਉਹ ਪੱਤਰਕਾਰ ਆਪਣਾ ਪਹਿਲਾ ਪਹਿਚਾਣ ਪੱਤਰ ਆਪਣੇ ਕੋਲ ਰੱਖਦਾ ਹੈ ਪ੍ਰੰਤੂ ਆਪ ਜੀ ਦੇ ਵਿਭਾਗ ਵਿਚ ਤੈਨਾਤ ਮੁਲਾਜ਼ਮ ਇਸ ਨੂੰ ਜਾਅਲੀ ਕਹਿ ਦਿੰਦੇ ਹਨ ਭਾਵੇਂ ਕੋਈ ਵੀ ਪੱਤਰਕਾਰ ਅਸਲੀ ਹੈ ਜਾ ਨਕਲੀ ਓਸਦਾ ਤਮਾਸ਼ਾ ਨਾ ਬਣਾਇਆ ਜਾਵੇ ਜੇਕਰ ਇਨਕੁਆਰੀ ਕਰਨੀ ਹੈ ਤਾਂ ਮੈਜਿਸਟਰੇਟ ਪੱਧਰ ਤੇ ਹੋਣੀ ਚਾਹੀਦੀ ਹੈ ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਜਾਅਲੀ ਪੱਤਰਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪ੍ਰੈੱਸ ਦਾ ਆਈ ਕਾਰਡ ਬਣਾਉਣ ਵਾਲਾ ਵਿਅਕਤੀ ਸਾਫ ਤੌਰ ਤੇ ਇਹ ਕਹਿ ਰਿਹਾ ਸੀ ਕਿ ਉਸਨੇ ਪੈਸੇ ਦੇ ਕੇ ਬਣਵਾਇਆ ਹੈ ਸਭ ਤੋਂ ਪਹਿਲਾ ਜਿਹੜੇ ਇਹ ਕਾਰਡ ਜਾਰੀ ਕਰਦੇ ਹਨ ਓਹਨਾਂ ਖ਼ਿਲਾਫ਼ ਆਪ ਜੀ ਸਖ਼ਤ ਐਕਸ਼ਨ ਲਵੋ ਕਿ ਓਹਨਾ ਕੋਲ ਕੀ ਅਧਿਕਾਰ ਹੈ ਪੈਸੇ ਲੈ ਕੇ ਕਾਰਡ ਬਣਾਉਣ ਦਾ ਆਪ ਜੀ ਪੈਸੇ ਦੇ ਕਿ ਪ੍ਰੈੱਸ ਦਾ ਆਈ ਕਾਰਡ ਬਣਾਉਣ ਵਾਲੇ ਪੱਤਰਕਾਰ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਮਿਲ ਜਾਣਗੇ ਪ੍ਰੰਤੂ ਮਸਲਾ ਇਹ ਹੈ ਕਿ ਇਹਨਾ ਉੱਪਰ ਕਾਰਵਾਈ ਅਮਲ ਵਿੱਚ ਕੌਣ ਲੈ ਕੇ ਆਵੇਗਾ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ।

Ads on article

Advertise in articles 1

advertising articles 2

Advertise