-->
ਪੱਲਸ ਪੋਲੀਓ ਮੁਹਿੰਮ ਸੰਬਧੀ ਕੱਢੀ ਗਈ ਚੇਤਨਾ ਰੈਲੀ

ਪੱਲਸ ਪੋਲੀਓ ਮੁਹਿੰਮ ਸੰਬਧੀ ਕੱਢੀ ਗਈ ਚੇਤਨਾ ਰੈਲੀ

ਪੱਲਸ ਪੋਲੀਓ ਮੁਹਿੰਮ ਸੰਬਧੀ ਕੱਢੀ ਗਈ
ਚੇਤਨਾ ਰੈਲੀ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋਂ ਪੱਲਸ ਪੋਲੀਓ ਮੁਹਿੰਮ ਦਾ ਆਗਾਜ ਇੱਕ ਛੋਟੇ ਬੱਚੇ ਨੂੰ ਪੋਲੀਓ ਬੂੰਦਾ ਪਿਲਾ ਕੇ ਕੀਤਾ ਗਿਆ ਅਤੇ ਇਸਦੇ ਨਾਲ ਹੀ ਪੱਲਸ ਪੋਲੀਓ ਰਾਓਂਡ ਦੀ ਕਾਮਯਾਬੀ ਲਈ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਓ ਵਿਖੇ ਤੋਂ ਇਕ ਚੇਤਨਾ ਰੈਲੀ ਨੂੰ ਰਹੀ ਝੰਡੀ ਦੇ ਰਵਾਨਾਂ ਕੀਤਾ ਗਿਆ।ਇਸ ਰੈਲੀ ਵਿਚ ਸਮੂਹ ਪ੍ਰੋਗਰਾਮ ਅਫਸਰਾਂ, ਜਿਲਾ੍ ਅੀਧਕਾਰੀਆਂ ਅਤੇ ਸਮੂਹ ਸਟਾਫ ਨੇ ਸ਼ਮੂਲਿਅਤ ਕੀਤੀ। ਇਸ ਰੈਲੀ ਦੇ ਨਾਲ ਆਟੋ ਰਿਕਸ਼ਿਆਂ ਦੁਆਰਾ ਲੋਕਾਂ ਨੂੰ ਇਸ ਮੁਹਿੰਮ ਦੌਰਾਣ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਦੌਰਾਣ ਤੇ ਸੰਬੋਧਨ ਕਰਦਿਆ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਵਲੋਂ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ। ਉਨਾ ਨੇ ਕਿਹਾ ਪੋਲੀੳ ਵਰਗੀ ਲਾ-ਇਲਾਜ ਬਿਮਾਰੀ ਨਾਲ ਨਜਿਠਣ ਲਈ ਸਿਹਤ ਵਿਭਾਗ ਨੂੰ ਸਮੂਹ ਜਨਤਾ ਦੇ ਸਹਿਯੋਗ ਦੀ ਉਨੀ ਹੀ ਲੋੜ ਹੈ।ਇਸ ਰਾਊਡ ਦੌਰਾਣ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਪਹਿਲੇ ਦਿਨ ਬੂਥ ਲਗਾ ਕੇ ਅਤੇ ਬਾਕੀ ਦੇ 2 ਦਿਨ ਘਰਾਂ ਵਿਚ ਜਾ ਬੂੰਦਾ ਪਿਲਾਈਆਂ ਜਾਣਗੀਆਂ। ਉਨਾਂ ਸਮੂਹ ਸਟਾਫ ਅਤੇ ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਕਿ ਇਸ ਰਾਊਡ ਵਿਚ ਨਵ-ਜਨਮੇ ਬੱਚੇ ਤੋ ਲੈਕੇ 5 ਸਾਲ ਤੱੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੋਲੀਓ ਖੁਰਾਕ ਤੋ ਵਾਂਝਾ ਨਹੀ ਰਹਿਣਾ ਚਾਹੀਦਾ।ਜਿਲਾ੍ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਰਾਊਡ ਤਹਿਤ 0 ਤੋ 5 ਸਾਲ ਦੇ 297250 ਬੱਚਿਆ ਨੂੰ 2824 ਟੀਮਾਂ ਵਲੋ ਪੋਲੀਓ ਦੀਆਂ ਬੂੰਦਾਂ ਪਿਲਾਈਆ ਜਾਣਗੀਆ ਅਤੇ 292 ਸੁਪਰਵਾਈਜਰਾ ਵਲੋ ਇਨ੍ਹਾਂ ਦਾ ਨਿਰੀਖਣ ਕੀਤਾ ਜਾਵੇਗਾ। ਇਸ ਅਵਸਰ ਤੇ ਜਿਲਾ੍ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਡਾ ਕੁਲਦੀਪ ਕੌਰ, ਡਾ ਇਸ਼ਿਤਾ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise