-->
ਛੇਹਰਟਾ ਵਿੱਖੇ ਘਰ ਦੇ ਬਾਹਰ ਗੋਲੀਆਂ ਚਲਾਉਂਣ ਵਾਲਾ ਮੇਨ ਸ਼ੂਟਰ, ਪਿਸਟਲ ਸਮੇਤ ਕਾਬੂ।

ਛੇਹਰਟਾ ਵਿੱਖੇ ਘਰ ਦੇ ਬਾਹਰ ਗੋਲੀਆਂ ਚਲਾਉਂਣ ਵਾਲਾ ਮੇਨ ਸ਼ੂਟਰ, ਪਿਸਟਲ ਸਮੇਤ ਕਾਬੂ।

ਛੇਹਰਟਾ ਵਿੱਖੇ ਘਰ ਦੇ ਬਾਹਰ ਗੋਲੀਆਂ ਚਲਾਉਂਣ ਵਾਲਾ ਮੇਨ ਸ਼ੂਟਰ,
ਪਿਸਟਲ ਸਮੇਤ ਕਾਬੂ।
ਅੰਮ੍ਰਿਤਸਰ, 2 ਮਈ (ਬਿਊਰੋ, ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿਮ ਤਹਿਤ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ,
ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦਾ ਮੇਨ ਸ਼ੂਟਰ ਯੂਧਵੀਰ ਸਿੰਘ ਉਰਫ਼ ਯੋਧਾ ਨੂੰ ਸਮੇਤ ਵਾਰਦਾਤ ਸਮੇਂ ਵਰਤੇ ਪਿਸਟਲ .32 ਬੋਰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 
   ਹਰਮਿੰਦਰ ਸਿੰਘ ਉਰਫ਼ ਕਿਸ਼ਨ ਵਾਸੀ ਸੂਰਤਾਂ ਸਿੰਘ ਕਲੋਨੀ ਨਰੈਣਗੜ੍ਹ, ਛੇਹਰਟਾ, ਨੇ ਦਸਿਆ ਮਿਤੀ 22-04-2023 ਨੂੰ ਰਾਤ ਕਰੀਬ 09:00 ਵਜ਼ੇ, ਮੋਟਰਸਾਈਕਲ ਤੇ ਸਵਾਰ ਨੌਜ਼ਵਾਨਾਂ ਨੇ ਉਸਦੀ ਕਾਰ ਤੇ ਗੋਲੀਆਂ ਚਲਾਈਆਂ ਹਨ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
   ਦੋਸ਼ੀ ਜੋਬਨਜੀਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਹਰਮਿੰਦਰ ਸਿੰਘ ਉਰਫ ਕਿਸ਼ਨ, ਨਰੈਣਗੜ੍ਹ, ਛੇਹਰਟਾ ਦੇ ਘਰ ਬਾਹਰ ਗੋਲੀਆਂ ਚਲਾਉਂਣ ਵਾਲਾ ਮੇਨ ਸ਼ੂਟਰ ਯੂਧਵੀਰ ਸਿੰਘ ਉਰਫ਼ ਯੋਧਾ ਨੂੰ ਵਾਰਦਾਤ ਸਮੇਂ ਵਰਤੇ ਪਿਸਟਲ .32 ਬੋਰ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਯੁਧਵੀਰ ਸਿੰਘ ਉਰਫ਼ ਯੋਧਾ ਦੇ ਖਿਲਾਫ਼ ਪਹਿਲਾਂ ਵੀ 02 ਮੁਕੱਦਮੇਂ, ਥਾਣਾ ਸੁਲਤਾਨਵਿੰਡ ਵਿੱਖੇ ਇਰਾਦਾ ਕਤਲ ਅਤੇ ਥਾਣਾ ਸਦਰ, ਤਰਨ ਤਾਰਨ ਵਿੱਖੇ ਅਸਲ੍ਹਾ ਐਕਟ ਅਧੀਨ ਦਰਜ਼ ਹਨ। ਇਹ ਕਰੀਬ 04 ਮਹੀਨੇ ਪਹਿਲਾਂ ਹੀ ਗੋਇੰਦਵਾਲ ਜੇਲ੍ਹ, ਜਿਲ੍ਹਾ ਤਰਨ-ਤਾਰਨ ਵਿੱਚੋ ਜਮਾਨਤ ਤੇ ਬਾਹਰ ਆਇਆ ਹੈ।* ਇਸਦੇ ਦੂਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise