-->
ਡਾਕਟਰਾਂ ਵਲੋ ਲਗਾਇਆ ਗਿਆ ਖੂਨ ਦਾਨ ਕੈਂਪ

ਡਾਕਟਰਾਂ ਵਲੋ ਲਗਾਇਆ ਗਿਆ ਖੂਨ ਦਾਨ ਕੈਂਪ

ਡਾਕਟਰਾਂ ਵਲੋ ਲਗਾਇਆ ਗਿਆ ਖੂਨ
ਦਾਨ ਕੈਂਪ 
ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਗੌਰਮਿੰਟ ਮੈਡੀਕਲ ਕਾਲਜ ਅਧੀਨ ਆਉਂਦੇ ਗੁਰੂ ਨਾਨਕ ਹਸਪਤਾਲ਼ ਦੇ ਬੇਬੇ ਨਾਨਕੀ ਬੱਚਾ ਵਾਰਡ ਵਿਖੇ ਡਾਕਟਰਾਂ ਵਲੋ ਖੂਨਦਾਨ ਕੈਂਪ ਲਗਾਇਆ ਗਿਆ ਜਾਣਕਾਰੀ ਦਿੰਦਿਆ ਡਾਕਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ 200 ਡਾਕਟਰ,ਨਰਸ ਅਤੇ ਮੈਡੀਕਲ ਕਾਲਜ ਦੇ ਵਿਦਿਆਰਥੀ ਸ਼ਾਮਿਲ ਹੋਏ ਡਾਕਟਰ ਮਨਮੀਤ ਕੌਰ ਸੋਢੀ ਹੈੱਡ ਪ੍ਰੋਫੈਸਰ ਬੱਚਾ ਵਿਭਾਗ ਨੇ ਕੈਂਪ ਦੀ ਸ਼ੁਰੂਆਤ ਆਪਣਾ ਖੂਨ ਦਾਨ ਕਰਕੇ ਕੀਤੀ ਇਸ ਮੌਕੇ ਡਾਕਟਰ ਨੀਰਜ ਸਹਿਗਲ ਐਸਿਸਟੈਂਟ ਪ੍ਰੋਫੈਸਰ ਬੱਚਾ ਵਿਭਾਗ,ਡਾਕਟਰ ਪਰਮਿੰਦਰ ਸਿੰਘ ਗਰੋਵਰ ਜਿਲਾ ਗਵਰਨਰ ਰੋਟਰੀ ਕਲੱਬ ਨੇ ਵੀ ਖੂਨ ਦਾਨ ਕੀਤਾ ਇਸ ਖ਼ੂਨ ਦਾਨ ਕੈਂਪ ਵਿੱਚ ਰੋਟਰੀ ਕਲੱਬ ਪੱਛਮੀ ਦੇ ਪ੍ਰਧਾਨ ਡਾ. ਸ਼ਾਲੂ ਅਗਰਵਾਲ ਅਤੇ ਡਾ. ਜਸਪ੍ਰੀਤ ਸਿੰਘ ਗਰੋਵਰ, ਡਾ. ਨਰੇਸ਼ ਗਰੋਵਰ, ਡਾ,ਰਾਜੇਸ਼ ਕਪਿਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਖੂਨਦਾਨ ਕੀਤਾ ਖ਼ੂਨ ਦਾਨ ਕਰਨ ਵਾਲੇ ਡਾਕਟਰਾਂ ਨੂੰ ਥੈਲੇਸਿਮਿਆ ਦੇ ਬੱਚਿਆਂ ਨੇ ਸਰਟੀਫਿਕੇਟ ਵੰਡੇ ਅਤੇ ਖ਼ੂਨ ਦਾਨ ਕਰਨ ਵਾਲੇ ਡਾਕਟਰਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਖ਼ੂਨ ਦਾਨ ਕਰਨ ਵਾਲੇ ਸਾਰੇ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।।

Ads on article

Advertise in articles 1

advertising articles 2

Advertise