-->
ਐਨ.ਐਸ.ਕਿਓੂ.ਐਫ ਅਧਿਆਪਕਾਂ ਦੀ ਮੰਗਾਂ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ

ਐਨ.ਐਸ.ਕਿਓੂ.ਐਫ ਅਧਿਆਪਕਾਂ ਦੀ ਮੰਗਾਂ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ

ਐਨ.ਐਸ.ਕਿਓੂ.ਐਫ ਅਧਿਆਪਕਾਂ ਦੀ ਮੰਗਾਂ ਸੰਬੰਧੀ ਵਿੱਤ ਮੰਤਰੀ
ਹਰਪਾਲ ਸਿੰਘ ਚੀਮਾ ਨਾਲ ਮੀਟਿੰਗ 
ਅੰਮ੍ਰਿਤਸਰ, 2 ਮਈ (ਬਿਊਰੋ, ਸੁਖਬੀਰ ਸਿੰਘ) - ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕਿ ਜੱਦੋ ਜਹਿਦ ਕਰ ਰਹੇ ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾਂ ਨੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਕੀਤੀ ਗਈ ਐਨ ਐਸ ਕਿਓੂ ਐਫ ਨੇ ਦੁੱਖੜੇ ਸੁਣਾਓੁਦਿਆ ਮੰਤਰੀ ਸਾਬ ਨੂੰ ਕਿਹਾ ਕਿ ਸੱਤ ਅੱਠ ਸਾਲਾਂ ਤੋਂ ਸਾਨੂੰ ਰਵਾਇਤੀ ਪਾਰਟੀਆਂ ਨੇ ਹਨੇਰੇ ਵਿੱਚ ਰੱਖਿਆ ਸੀ ਤੇ ਝੂਠੇ ਵਾਅਦੇ ਕਰਕੇ ਸਾਡੀ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕੀਤਾ ਸੀ ਜਿਸ ਤੋਂ ਅੱਕ ਕਿ ਅਸੀਂ ਸਭ ਵੋਕੇਸ਼ਨਲ ਅਧਿਆਪਕਾਂ ਨੇ ਬੰਪਰ ਵੋਟਿੰਗ ਕਰਕੇ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਅਫ਼ਸੋਸ ਕਿ ਆਮ ਆਦਮੀ ਪਾਰਟੀ ਦਾ ਰਵੱਈਆ ਬਾਕੀ ਸਰਕਾਰਾਂ ਨਾਲ਼ੋਂ ਵੀ ਮਾੜਾ ਨਿਕਲਿਆ ॥ ਅਧਿਆਪਕਾਂ ਦੇ ਵਫ਼ਦ ਨੇ ਕਿਹਾ ਕਿ ਸਾਡੀ ਤਨਖਾਹ ਦੇਸ਼ ਦੇ ਬਾਕੀ ਸੂਬਿਆਂ ਨਾਲ ਬਹੁਤ ਘੱਟ ਹੈ ਤੇ ਓੁਹਨਾਂ ਕਿਹਾ ਕਿ ਸਾਡੀ ਤਨਖਾਹ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ਤੇ 32 ਹਜ਼ਾਰ ਕੀਤੀ ਜਾਵੇ॥ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਦੁਨੀਆ ਦੇ ਪਹਿਲੇ ਅਧਿਆਪਕ ਹਾਂ ਜਿਨਾਂ ਨੂੰ ਕੋਈ ਮੈਡੀਕਲ ਛੁੱਟੀ ਨਹੀਂ ਮਿਲਦੀ ॥
ਇਸ ਮੌਕੇ ਮੰਤਰੀ ਸਾਬ ਨੇ ਕਿਹਾ ਕਿ ਤੁਹਾਡੀਆਂ ਮੈਡੀਕਲ ਛੁੱਟੀਆਂ ਦਾ ਜਲਦ ਹੱਲ ਕਰਾਂਗੇ ਅਤੇ ਤੁਹਾਡੇ ਤਨਖਾਹ ਸੰਬੰਧੀ ਵੀ ਸਰਕਾਰ ਕੰਮ ਕਰ ਰਹੀ ਹੈ ॥ ਮੰਤਰੀ ਸਾਬ ਨੇ ਕਿਹਾ ਅਸੀਂ ਆਓੂਟਸੋਰਸ ਜਲਦ ਖਤਮ ਕਰਾਂਗੇ ਅਤੇ ਅਧਿਆਪਕਾਂ ਨੂੰ ਕੰਟਰੈਕਟ ਤੇ ਲਿਆਓੁਣ ਦਾ ਸੋਚ ਰਹੇ ਹਾਂ ਅਤੇ ਵਧੀਆ ਤੇ ਤਜਰਬੇਕਾਰ ਅਧਿਆਪਕਾਂ ਨੂੰ ਜ਼ਰੂਰ ਕੰਟਰੈਕਟ ਤੇ ਸ਼ਾਮਿਲ ਕਰਾਂਗੇ ਤਾਂ ਜੋ ਓੁਹਨਾਂ ਦੀ ਕੀਤੀ ਮਿਹਨਤ ਸਫਲ ਹੋ ਸਕੇ ॥ ਇਸ ਮੌਕੇ ਅਨੂਪਜੀਤ ਸਿੰਘ, ਕੁਲਬੀਰ ਸਿੰਘ , ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਰਜਵੰਤ ਕੌਰ ਆਦਿ ਹਾਜ਼ਰ ਸਨ॥

Ads on article

Advertise in articles 1

advertising articles 2

Advertise