-->
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਭਾਈ ਜਿੰਦਾ ਨੂੰ ਸਦਮਾ ਪਿਤਾ ਦਾ ਦੇਹਾਂਤ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਭਾਈ ਜਿੰਦਾ ਨੂੰ ਸਦਮਾ ਪਿਤਾ ਦਾ ਦੇਹਾਂਤ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਭਾਈ ਜਿੰਦਾ ਨੂੰ ਸਦਮਾ
ਪਿਤਾ ਦਾ ਦੇਹਾਂਤ
ਅੰਮ੍ਰਿਤਸਰ, 27 ਮਈ (ਸੁਖਬੀਰ ਸਿੰਘ) - ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਜਿੰਦਾ ਦੇ ਪਿਤਾ ਸ੍ਰ ਗੁਰਮੇਲ ਸਿੰਘ ਜੀ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਸਵ:ਸ੍ਰ ਗੁਰਮੇਲ ਸਿੰਘ ਨੇ 10 ਜੁਲਾਈ 1960 ਨੂੰ ਜਨਮ ਲਿਆ ਸੀ ਅਤੇ 21 ਮਈ 2023 ਨੂੰ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਉਹ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਸਨ ਸ੍ਰ ਗੁਰਮੇਲ ਸਿੰਘ ਨੇ ਰੇਲਵੇ ਵਿਭਾਗ ਵਿੱਚ ਬਹੁਤ ਹੀ ਇਮਾਨਦਾਰੀ ਨਾਲ ਲੰਬਾ ਸਮਾਂ ਨੌਕਰੀ ਕੀਤੀ ਸੰਨ 1985 ਤੋਂ ਫੋਰ ਕਲਾਸ ਵਿੱਚ ਭਰਤੀ ਹੋਏ ਸਨ ਸਾਲ 1992 ਅਤੇ 2008 ਵਿੱਚ ਟੀ ਟੀ ਦੇ ਟੈਸਟ ਵਿੱਚੋ ਪਾਸ ਹੋਏ ਸਨ ਬਾਅਦ ਵਿੱਚ ਉਹਨਾਂ ਵਲੋ ਕੋਰਟ ਵਿੱਚ ਪ੍ਰਮੋਸ਼ਨ ਦਾ ਕੇਸ ਲੱਗਾ ਦਿੱਤਾ ਕੇਸ ਲੱਗਣ ਤੋਂ ਬਾਅਦ ਸ੍ਰ ਗੁਰਮੇਲ ਸਿੰਘ ਨੂੰ ਲਗਾਤਾਰ ਪੰਜ ਵਾਰ ਤੱਰਕੀਆਂ ਮਿਲੀਆਂ ਸਨ ਜਿਸ ਦੌਰਾਨ ਜਿਆਦਾ ਸਮਾਂ ਉਹਨਾਂ ਨੇ ਅੰਮ੍ਰਿਤਸਰ ਤੋਂ ਸਰਸਾ ਨੂੰ ਚੱਲਣ ਵਾਲੀ ਗਰੀਬ ਰੱਥ ਟਰੇਨ ਵਿੱਚ ਨੌਕਰੀ ਕਰਕੇ ਕਢਿਆ ਸਾਲ 2019 ਨੂੰ ਜੁਲਾਈ ਮਹੀਨੇ ਵਿੱਚ ਡਿਪਟੀ ਸੀ ਆਈ ਟੀ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ ਜਿਨ੍ਹਾਂ ਦੀ ਅੰਤਿਮ ਅਰਦਾਸ ਦਿਨ ਮੰਗਲਵਾਰ 30 ਮਈ ਦੁਪਹਿਰ 12 ਵਜੇ ਤੋਂ ਇੱਕ ਵਜੇ ਤੱਕ ਗੁਰਦੁਆਰਾ ਕਬੀਰ ਪਾਰਕ ਨੇੜੇ ਗੁਰੂ ਨਾਨਕ ਯੂਨੀਵਰਸਿਟੀ ਛੇਹਰਟਾ ਰੋਡ ਅੰਮ੍ਰਿਤਸਰ ਵਿਖੇ ਹੋਵੇਗੀ ।।

Ads on article

Advertise in articles 1

advertising articles 2

Advertise