-->
ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਵਿਖੇ ਹਰਪਾਲ ਸਿੰਘ ਯੂ.ਕੇ. ਦੀ ਪ੍ਰਰੇਨਾ ਸਦਕਾ ਅਕਾਲ ਚੈਨਲ ਅਤੇ ਅਕਾਲ ਏਡ ਵਲੋਂ ਲੋੜਵੰਦ ਹੈਂਡੀਕੈਪ ਲੋਕਾਂ ਨੂੰ ਟਰਾਈਸਾਈਕਲ ਅਤੇ ਵ੍ਹੀਲ ਚੇਅਰ ਪ੍ਰਦਾਨ ਕੀਤੀਆ ਗਈਆਂ

ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਵਿਖੇ ਹਰਪਾਲ ਸਿੰਘ ਯੂ.ਕੇ. ਦੀ ਪ੍ਰਰੇਨਾ ਸਦਕਾ ਅਕਾਲ ਚੈਨਲ ਅਤੇ ਅਕਾਲ ਏਡ ਵਲੋਂ ਲੋੜਵੰਦ ਹੈਂਡੀਕੈਪ ਲੋਕਾਂ ਨੂੰ ਟਰਾਈਸਾਈਕਲ ਅਤੇ ਵ੍ਹੀਲ ਚੇਅਰ ਪ੍ਰਦਾਨ ਕੀਤੀਆ ਗਈਆਂ

ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਵਿਖੇ ਹਰਪਾਲ ਸਿੰਘ ਯੂ.ਕੇ. ਦੀ ਪ੍ਰਰੇਨਾ ਸਦਕਾ ਅਕਾਲ ਚੈਨਲ ਅਤੇ ਅਕਾਲ ਏਡ ਵਲੋਂ
ਲੋੜਵੰਦ ਹੈਂਡੀਕੈਪ ਲੋਕਾਂ ਨੂੰ ਟਰਾਈਸਾਈਕਲ ਅਤੇ ਵ੍ਹੀਲ ਚੇਅਰ ਪ੍ਰਦਾਨ ਕੀਤੀਆ ਗਈਆਂ
ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ) - ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ, ਅੰਮ੍ਰਿਤਸਰ ਵਿਖੇ ਹਰਪਾਲ ਸਿੰਘ ਯੂ.ਕੇ. ਦੀ ਪ੍ਰੇਰਨਾ ਸਦਕਾ ਅਕਾਲ ਚੈਨਲ ਅਤੇ ਅਕਾਲ ਏਡ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਹੈਡੀਕੈਪ ਵੀਰਾਂ ਭੈਣਾ ਨੂੰ ਟਰਾਈਸਾਈਕਲ ਅਤੇ ਵ੍ਹੀਲ ਚੇਅਰ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਤਾਂ ਕਿ ਲੋੜਵੰਦ ਹੈਂਡੀਕੈਪ ਵੀਰਾਂ ਭੈਣਾ ਹੋਰਾਂ ਲੋਕਾਂ ਵਾਂਗ ਸਮਾਜ ਵਿਚ ਮੌਢੇ ਨਾਲ ਮੌਢਾ ਜੋੜ ਕੇ ਚੱਲ ਸਕਣ ਅਤੇ ਸਮਾਜ ਵਿਚ ਵਿਚਰ ਸਕਣ। ਅਕਾਲ ਚੈਨਲ ਬੜੀ ਵੱਡੀ ਉਤਮ ਸੇਵਾ ਕਰ ਰਹੇ ਹਨ। ਇਹਨਾਂ ਨੇ ਇਸ ਸੇਵਾ ਵਿਚ ਕੋਈ ਵੀ ਪੱਖਪਾਤ ਨਹੀ ਕੀਤਾ। ਇਹਨਾਂ ਦੀ ਪੂਰੀ ਟੀਮ ਨੇ ਲੋੜਵੰਦਾਂ ਲੋਕਾਂ ਦੇ ਘਰ-ਘਰ ਜਾ ਕੇ ਇੰਸਪੈਕਸ਼ਨ ਕੀਤੀ ਅਤੇ ਜਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ। ਇਹ ਲੋੜਵੰਦ ਲੋਕਾਂ ਨੂੰ ਦਵਾਈਆ ਦੇ ਕੇ ਵੀ ਯੋਗਦਾਨ ਦੇ ਰਹੇ ਹਨ। 
ਇਸ ਪ੍ਰੋਗਰਾਮ ਵਿੱਚ ਅਕਾਲ ਏਡ ਦੀ ਪੂਰੀ ਟੀਮ ਸ. ਚਰਨਜੀਤ ਸਿੰਘ ਸੰਧੂ, ਸ. ਤੇਜਿੰਦਰ ਸਿੰਘ, ਸ.ਅਮਰਜੀਤ ਸਿੰਘ ਅਤੇ ਸ.ਗੁਰਵਿੰਦਰ ਸਿੰਘ ਮੌਜੂਦ ਸਨ ਅਤੇ ਨਿਊ ਫਲਾਵਰਜ ਪਬਲਿਕ ਸੀ.ਸੈ. ਸਕੂਲ ਦੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ., ਡਾ. ਜਸਵਿੰਦਰ ਸਿੰਘ,ਸ. ਲਖਵਿੰਦਰ ਸਿੰਘ, ਸ. ਪਲਵਿੰਦਰ ਸਿੰਘ (ਲਵਲੀ), ਸ. ਸਤਵਿੰਦਰ ਸਿੰਘ (ਹੈਪੀ) ਆਦਿ ਮੈਂਬਰਾਂ ਨੇ ਵੀ ਇਸ ਪ੍ਰੋਗਰਾਮ ਵਿਚ ਪੂਰਾ ਯੋਗਦਾਨ ਦਿੱਤਾ। Akaal Aid ਵਲੋਂ ਸਾਧ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਜਿਹੜੇ ਕਿ ਇਹਨਾਂ ਕਾਰਜਾਂ ਵਿੱਚ ਸਹਿਯੋਗ ਕਰਦੇ ਹਨ।

Ads on article

Advertise in articles 1

advertising articles 2

Advertise