-->
ਸੀ.ਆਈ.ਏ ਸਟਾਫ ਵੱਲੋਂ  ਥਾਣਾ ਡੀ ਡਵੀਜ਼ਨ ਦੇ ਏਰੀਏ ਵਿੱਚ ਇਰਾਦਾ ਕਤਲ ਦੇ ਮੁਕੱਦਮੇ ਵਿਚ 02 ਦੋਸ਼ੀ ਹੋਰ ਕਾਬੂ।

ਸੀ.ਆਈ.ਏ ਸਟਾਫ ਵੱਲੋਂ ਥਾਣਾ ਡੀ ਡਵੀਜ਼ਨ ਦੇ ਏਰੀਏ ਵਿੱਚ ਇਰਾਦਾ ਕਤਲ ਦੇ ਮੁਕੱਦਮੇ ਵਿਚ 02 ਦੋਸ਼ੀ ਹੋਰ ਕਾਬੂ।

ਸੀ.ਆਈ.ਏ ਸਟਾਫ ਵੱਲੋਂ ਥਾਣਾ ਡੀ ਡਵੀਜ਼ਨ ਦੇ ਏਰੀਏ ਵਿੱਚ ਇਰਾਦਾ
ਕਤਲ ਦੇ ਮੁਕੱਦਮੇ ਵਿਚ 02 ਦੋਸ਼ੀ ਹੋਰ ਕਾਬੂ
ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾ ਪਰ ਪੁਲਿਸ ਕਮਿਸ਼ਨਰੇਟ, ਅੰਮ੍ਰਿਤਸਰ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਅਤੇ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀਮਤੀ ਵਤਸਲਾ ਗੁਪਤਾ IPS, DCP Detective, ਅੰਮ੍ਰਿਤਸਰ, ਸ੍ਰੀ ਅਭੀਮੰਨਿਊ ਰਾਣਾ IPS, ADCP/City-3, ਅੰਮ੍ਰਿਤਸਰ ਅਤੇ ਸ੍ਰੀ ਗੁਰਿੰਦਰਪਾਲ ਸਿੰਘ ਨਾਗਰਾ PPS, ACP Detective, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਵੱਲੋਂ ਇਸ ਮੁਕੱਦਮਾ ਵਿੱਚ ਲੋੜੀਂਦਾ ਮੁੱਖ ਦੋਸ਼ੀ ਅਭੀਰਾਜ ਸਿੰਘ ਉਰਵ ਅਭੀ ਪੁੱਤਰ ਲੇਟ ਗੁਰਦੀਪ ਸਿੰਘ ਪਹਿਲਵਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਪਿਸਟਲ 32 ਬੋਰ 02 ਰੌਦ ਜਿੰਦਾ 32 ਬੋਰ ਬਰਾਮਦ ਕੀਤਾ ਗਿਆ ਸੀ।  
   ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਵੇਰਕਾ ਅੱਡੇ ਪਰ ਨਾਕਾਬੰਦੀ ਕਰਕੇ ਉੱਕਤ ਮੁਕੱਦਮੇ ਵਿੱਚ ਨਾਮਜਦ ਦੋਸ਼ੀ ਸੋਹਣ ਸਿੰਘ ਉਰਫ ਸੋਨੂੰ ਮਹਾਜਨ ਅਤੇ ਗੁਰਦਿੱਤ ਸਿੰਘ ਉਰਫ ਮਨੀ ਨੂੰ ਗ੍ਰਿਫਤਾਰ ਕੀਤਾ ਗਿਆ । ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋਂ ਬਾਕੀ ਰਹਿੰਦੇ ਦੋਸ਼ੀਆ ਦੇ ਟਿਕਾਣਿਆਂ ਦਾ ਪਤਾ ਲਗਾਕੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise