-->
ਥਾਣਾ ਮਕਬੂਲਪੁਰਾ ਵੱਲੋਂ ਕਰੀਬ 05 ਘੰਟਿਆਂ ਅੰਦਰ ਅੰਮ੍ਰਿਤਸਰ ਸ਼ਹਿਰ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਲਗਾਤਾਰ 04 ਵਾਰਦਾਤਾਂ (ਇਰਾਦਾ ਕਤਲ ਤੇ ਖੋਹ) ਕਰਨ ਵਾਲੇ 03 ਕਾਬੂ।

ਥਾਣਾ ਮਕਬੂਲਪੁਰਾ ਵੱਲੋਂ ਕਰੀਬ 05 ਘੰਟਿਆਂ ਅੰਦਰ ਅੰਮ੍ਰਿਤਸਰ ਸ਼ਹਿਰ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਲਗਾਤਾਰ 04 ਵਾਰਦਾਤਾਂ (ਇਰਾਦਾ ਕਤਲ ਤੇ ਖੋਹ) ਕਰਨ ਵਾਲੇ 03 ਕਾਬੂ।

ਮਕਬੂਲਪੁਰਾ ਵੱਲੋਂ ਕਰੀਬ 05 ਘੰਟਿਆਂ ਅੰਦਰ ਅੰਮ੍ਰਿਤਸਰ ਸ਼ਹਿਰ ਅਤੇ
ਅੰਮ੍ਰਿਤਸਰ ਦਿਹਾਤੀ ਵਿੱਚ ਲਗਾਤਾਰ 04 ਵਾਰਦਾਤਾਂ (ਇਰਾਦਾ ਕਤਲ ਤੇ ਖੋਹ) ਕਰਨ ਵਾਲੇ 03 ਕਾਬੂ।   
                              
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਵੱਲੋਂ ਸ਼ਹਿਰ ਵਿੱਚ ਲੁੱਟਾ ਖੋਹਾਂ ਕਰਨ ਵਾਲਿਆ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਅਭਿਮੰਨਿਉ ਰਾਣਾ, ਆਈ.ਪੀ.ਐਸ, ਏ ਡੀ ਸੀ ਪੀ ਸ਼ਹਿਰ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਲਖਵਿੰਦਰ ਸਿੰਘ ਕਲੇਰ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਤੇ ਇੰਸਪੈਕਟਰ ਅਮੋਲਕਦੀਪ ਸਿੰਘ ਮੁੱਖ ਅਫਸਰ ਥਾਣਾ ਮਕਬੂਲਪੁਰਾ, ਅਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 03 ਝਪਟਮਾਰਾ ਨੂੰ ਕਾਬੂ ਕਰਕੇ ਖੋਹਸੁਦਾ ਐਕਟੀਵਾਂ ਸਕੂਟੀ ਨੂੰ ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 
   ਇਹ ਮੁਕੱਦਮਾ ਮੁਦੱਈ ਸ੍ਰੀ ਆਸ਼ੀਸ਼ ਵਾਸੀ ਪੁਤਲੀ ਘਰ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਉਸ ਪਾਸੋਂ ਮਿਤੀ 30-04-2023 ਦੀ ਸੁਭਾ 05:00 ਵਜੇ, 02 ਨੌਜਾਵਾਨ (ਕਾਲੇ ਰੰਗ ਦੇ ਮੋਟਸਾਈਕਲ ਤੇ ਸਵਾਰ ਸਨ) ਨੇ ਜੀ.ਟੀ ਰੋਡ, ਅੰਮ੍ਰਿਤਸਰ ਤੋਂ ਉਸ ਦੀ ਐਕਟਿਵਾ ਰੰਗ ਚਿੱਟਾ ਅਤੇ 24,000/-ਰੁਪਏ, ਖੋਹ ਕਰਕੇ ਨਿਕਲ ਗਏ ਸਨ। ਜਿਸਤੇ ਥਾਣਾ ਮਕਬੂਲਪੁਰਾ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
  ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਦੀ ਪੁਲਿਸ ਟੀਮ ਵੱਲੋਂ ਮੁਕੱਦਮਾਂ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਅਕਾਸ਼ਤੇਜਪਾਲ ਅਤੇ ਹਰਮਨਦੀਪ ਸਿੰਘ ਉਰਫ ਹੈਰੀ ਨੂੰ ਕੇਂਦਰੀ ਜੇਲ, ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ 08-06-2023 ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਤੇ ਮਿਤੀ 09-06-2023 ਨੂੰ ਮੁਕੱਦਮਾਂ ਵਿੱਚ ਮੁਦੱਈ ਪਾਸੋਂ ਖੋਹਸੁਦਾ ਐਕਟੀਵਾਂ ਰੰਗ ਚਿੱਟਾ ਵੀ ਬ੍ਰਾਮਦ ਕੀਤੀ ਗਈ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੇ ਤੀਸਰੇ ਸਾਥੀ ਯਾਦਵਿੰਦਰ ਸਿੰਘ ਉਰਫ ਅਕਾਸ਼ ਜੋਕਿ ਵਾਰਦਾਤਾਂ ਵਿੱਚ ਲੋੜੀਦਾ ਸੀ ਤੇ ਅਜੇ ਤੱਕ ਗ੍ਰਿਫ਼ਤਾਰ ਨਹੀ ਹੋਇਆ ਸੀ ਨੂੰ ਥਾਣਾ ਮਕਬੂਲਪੁਰਾ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਤਫ਼ਤੀਸ਼ ਜਾਰੀ ਹੈ। 

Ads on article

Advertise in articles 1

advertising articles 2

Advertise