-->
ਥਾਣਾ ਇਸਲਾਮਬਾਦ ਵੱਲੋਂ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਕੇ 2 ਦੋਸ਼ੀਆਂ ਨੂੰ ਕਾਬੂ ਕਰਕੇ 2 ਲੱਖ 95 ਹਜ਼ਾਰ 300 ਸੋ ਰੁਪਏ ਕੀਤੇ ਬ੍ਰਾਮਦ

ਥਾਣਾ ਇਸਲਾਮਬਾਦ ਵੱਲੋਂ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਕੇ 2 ਦੋਸ਼ੀਆਂ ਨੂੰ ਕਾਬੂ ਕਰਕੇ 2 ਲੱਖ 95 ਹਜ਼ਾਰ 300 ਸੋ ਰੁਪਏ ਕੀਤੇ ਬ੍ਰਾਮਦ

ਥਾਣਾ ਇਸਲਾਮਬਾਦ ਵੱਲੋਂ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਕੇ 2 ਦੋਸ਼ੀਆਂ ਨੂੰ ਕਾਬੂ ਕਰਕੇ 2 ਲੱਖ 95 ਹਜ਼ਾਰ 300 ਸੋ ਰੁਪਏ ਕੀਤੇ
ਬ੍ਰਾਮਦ 
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) - ਸ਼ਰਨਜੋਤ ਸਿੰਘ ਵਾਸੀ ਰਾਜ ਐਵੀਨਿਊ, ਕਾਲੇ ਰੋਡ, ਛੇਹਰਟਾ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਹੋਇਆ ਕਿ ਉਹ, ਮਿਤੀ 12 ਜੂਨ-2023 ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪੈਸਿਆ ਦੀ ਕੁਲੈਕਸ਼ਨ ਲਈ ਘਰੋਂ ਨਿਕਲਿਆ ਅਤੇ ਇਕ ਫਰਮ ਛੇਹਰਟਾ ਤੋਂ ਕਰੀਬ 9 ਲੱਖ ਰੁਪਏ ਕੈਸ਼ ਲਏ ਅਤੇ ਇਸ ਉਪਰੰਤ ਉਹ ਇੱਕ ਹੋਰ ਫਰਮ ਛੇਹਰਟਾ ਨੂੰ ਗਿਆ, ਜਿੱਥੋਂ ਇੱਕ ਲੱਖ ਰੁਪਏ ਕੈਸ਼ ਹੋਰ ਹਾਸਲ ਕੀਤੇ ਤੇ ਇਹ ਨਗਦੀ ਕੁੱਲ 10 ਲੱਖ ਰੁਪਏ ਉਸਨੇ,ਆਪਣੇ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਕਬੀਰ ਪਾਰਕ ਨੂੰ ਜਾ ਰਿਹਾ ਸੀ ਕਿ ਜਦੋਂ ਨਾਰੰਗ ਬੈਕਰੀ ਪੁਰਾਣੀ ਚੁੰਗੀ ਛੇਹਰਟਾ ਕੋਲ ਪੁੱਜਾ ਤਾਂ ਉੱਥੇ 2 ਨੌਜਵਾਨ ਮੋਟਰਸਾਈਕਲ ਤੇ ਖੜੇ ਸਨ ਤੇ ਉਸਨੂੰ ਜਬਰੀ ਰੋਕਿਆ ਤੇ ਇੰਨੇ ਨੂੰ ਉਸਦੇ ਮੋਟਰਸਾਈਕਲ ਪਾਸ 02 ਹੋਰ ਨੌਜ਼ਵਾਨ ਜਿੰਨਾਂ ਨੇ ਮੂੰਹ ਬੰਨੇ ਹੋਏ ਸਨ, ਤੇਜ਼ੀ ਨਾਲ ਉਸਦੇ ਕੋਲ ਆਏ ਤੇ ਇੱਕ ਨੌਜਵਾਨ ਨੇ ਉਸਦੀ ਅੱਖਾ ਵਿੱਚ ਮਿਰਚਾ ਪਾ ਦਿੱਤੀਆ ਅਤੇ ਪਹਿਲਾ ਖੜੇ 2 ਨੌਜ਼ਵਾਨ ਜਿੰਨਾਂ ਦੇ ਹੱਥ ਵਿੱਚ ਦਾਤਰ ਸਨ, ਨੇ ਦਾਤਰ ਨਾਲ ਉਸਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਕਾਫੀ ਜ਼ਖਮੀ ਹੋ ਗਿਆ। ਜੋ ਇਹਨਾਂ ਚਾਰਾ ਨੌਜ਼ਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਮੁਦੱਈ ਨੂੰ ਪਿਸਟਲ ਦਿਖਾ ਕੇ ਮਾਰਨ ਦੀ ਧਮਕੀ ਦਿੱਤੀ ਤੇ ਉਸਦਾ ਕੈਸ਼ ਵਾਲਾ ਬੈਗ ਜਿਸ ਵਿੱਚ 10 ਲੱਖ ਰੁਪਏ ਦੀ ਨਗਦੀ ਖੋਹ ਕੇ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਵੱਲੋਂ ਮੁਕੱਦਮਾਂ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਸਪੈਸ਼ਲ ਟੀਮਾਂ ਬਣਾਈਆਂ ਗਈਆ, ਜਿੰਨਾਂ ਵਿੱਚ ਸ਼੍ਰੀ ਅਭੀਮੰਨਿਊ ਰਾਣਾ,ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਸ਼੍ਰੀ ਮਹਿਤਾਬ ਸਿੰਘ,ਆਈ.ਪੀ.ਐਸ., ਏ.ਡੀ.ਸੀ.ਪੀ ਸਿਟੀ-3 ਅਤੇ ਸ੍ਰੀ ਹਰਜੀਤ ਸਿੰਘ ਧਾਲੀਵਾਲ, ਪੀ.ਪੀ.ਐਸ, ਏ.ਡੀ.ਸੀ.ਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਸ਼੍ਰੀ ਸੁਰਿੰਦਰ ਸਿੰਘ,ਪੀ.ਪੀ.ਐਸ, ਏ.ਸੀ.ਪੀ ਕੇਂਦਰੀ, ਸ਼੍ਰੀ ਗੁਰਿੰਦਰਪਾਲ ਸਿੰਘ ਨਾਗਰਾ ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ ਦੀ ਅਗਵਾਈ ਤੇ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫਸਰ ਥਾਣਾ ਇਸਲਾਮਾਬਾਦ, ਅਤੇ ਇੰਸਪੈਕਟਰ ਗੁਰਵਿੰਦਰ ਸਿੰਘ, ਮੁੱਖ ਅਫਸਰ ਥਾਣਾ ਛੇਹਰਟਾ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 2 ਦੋਸ਼ੀ ਜਗਜੀਤ ਸਿੰਘ ਉਰਫ ਸੰਜੂ ਪੁੱਤਰ ਜਗੀਰ ਸਿੰਘ ਵਾਸੀ ਮਕਾਨ ਨੰਬਰ 406 ਗਲੀ ਨੰਬਰ 3 ਨਿਮਲਾ ਕਲੋਨੀ, ਥਾਣਾ ਛੇਹਰਟਾ ਅੰਮ੍ਰਿਤਸਰ ਅਤੇ 2 ਕੰਵਲਜੀਤ ਸਿੰਘ ਉਰਫ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਮਕਾਨ ਨੰਬਰ 3335 ਗਲੀ ਨੰਬਰ 4 ਅਜਾਦ ਰੋਡ, ਅਜਾਦ ਨਗਰ ਦਵਾਈਆ ਵਾਲੇ, ਥਾਣਾ ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਕੀਤੀ ਕਰੀਬ 10 ਲੱਖ ਰੁਪਏ ਨਗਦੀ ਵਿੱਚੋਂ 02 ਲੱਖ 95 ਹਜ਼ਾਰ 300 ਸੋ ਰੁਪਏ (2,95,300/-ਰੁਪਏ) ਭਾਰਤੀ ਕੰਰਸੀ ਦੇ ਨੋਟ ਬ੍ਰਾਮਦ ਕੀਤੇ ਗਏ ਹਨ। ਇਹਨਾਂ ਦੋਨਾਂ ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਇਹਨਾਂ ਦੇ ਨਾਲ ਇਸ ਵਾਰਦਾਤ ਵਿੱਚ 3 ਹੋਰ ਸਾਥੀ ਸਾਗਰ ਸਿੰਘ, ਮਨਦੀਪ ਸਿੰਘ ਉਰਫ ਸੰਨੀ, ਅਭੀਮੰਨਿਊ ਉੱਰਫ ਅਭੀ ਠੱਪਾ ਸ਼ਾਮਲ ਸਨ ਇਸ ਵਾਰਦਾਤ ਦਾ ਸੂਤਰਧਾਰ (ਮਾਸਟਰਮਾਈਡ) ਮਨਦੀਪ ਸਿੰਘ ਉਰਫ ਸੰਨੀ ਹੈ, ਮੁਦੱਈ ਨੇ ਜਿਹੜੀ ਦੂਸਰੀ ਫਰਮ ਛੇਹਰਟਾ ਤੋਂ 1 ਲੱਖ ਰੁਪਏ ਲਏ ਸਨ, ਇਹ ਉੱਥੇ ਨੌਕਰੀ ਕਰਦਾ ਹੈ ਤੇ ਇਸਨੂੰ ਪਤਾ ਸੀ ਕਿ ਮੁਦੱਈ ਕੋਲ ਕੁਲੈਕਸ਼ਨ ਦੇ ਪੈਸੇ ਹੁੰਦੇ ਹਨ ਪੁਲਿਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਇਹਨਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਛਾਪੇਮਾਰੀ ਕੀਤੀ ਜਾ ਰਹੀ ਹੈ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise