ਸਾਡਾ ਓ.ਬੀ.ਸੀ. ਸਮਾਜ 42% ਹੈ ਪਰ ਸਾਨੂੰ ਸਰਕਾਰਾਂ ਵੱਲੋਂ ਸਿਰਫ 5% ਹੀ ਬਣਦਿਆ ਸਹੂਲਤਾ ਤੇ ਰਿਜ਼ਰਵੇਸ਼ਨ ਮਿਲਦੀ ਹੈ - ਹਰਜਿੰਦਰ ਸਿੰਘ ਰਾਜਾ
ਸਾਡਾ ਓ.ਬੀ.ਸੀ. ਸਮਾਜ 42% ਹੈ ਪਰ ਸਾਨੂੰ ਸਰਕਾਰਾਂ ਵੱਲੋਂ ਸਿਰਫ 5% ਹੀ ਬਣਦਿਆ ਸਹੂਲਤਾ ਤੇ ਰਿਜ਼ਰਵੇਸ਼ਨ ਮਿਲਦੀ ਹੈ - ਹਰਜਿੰਦਰ ਸਿੰਘ ਰਾਜਾ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ, ਕਰਨ ਯਾਦਵ) - ਨਿਊ ਅਜ਼ਾਦ ਨਗਰ, ਓ.ਬੀ.ਸੀ. ਸਮਾਜ ਦੇ ਅਤੇ ਖਾਸਕਰ ਕਸ਼ਯਪ ਸਮਾਜ ਦੇ ਸਾਰੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਅਖਿਲ ਭਾਰਤਿਯ ਕਸ਼ਯਪ ਸਮਾਜ ਦੇ ਪੰਜਾਬ ਦੇ ਉਪ-ਪ੍ਰਧਾਨ ਅਤੇ ਭਾਜਪਾ ਲੀਡਰ ਹਰਜਿੰਦਰ ਸਿੰਘ ਰਾਜਾ ਦੇ ਪ੍ਰਧਾਨਤੀ ਹੇਠ ਹੋਈ ਜਿਸ ਵਿੱਚ ਓ.ਬੀ.ਸੀ. ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਮੁਲਤਾਨੀ, ਕਸ਼ਯਪ ਸਮਾਜ ਦੇ ਪੰਜਾਬ ਪ੍ਰਧਾਨ ਸ਼੍ਰੀ ਨਰਿੰਦਰ ਕਸ਼ਯਪ ਵੀ ਹਾਜਰ ਹੋਏ ਇਸ ਵਿਸ਼ੇਸ਼ ਮੀਟਿੰਗ ਵਿੱਚ ਖਾਸਤੌਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ-ਪ੍ਰਧਾਨ ਤੇ ਹਲਕਾ ਪੂਰਬੀ ਦੇ ਇੰਨਚਾਰਜ ਡਾ. ਜਗਮੋਹਨ ਸਿੰਘ ਰਾਜੂ ਜੀ ਨੂੰ ਵੀ ਸੱਦਾ ਦਿੱਤਾ ਗਿਆ। ਇਸ ਮੀਟਿੰਗ ਵਿੱਚ ਸਮੂਹ ਬੁਲਾਰਿਆਂ ਅਤੇ ਆਗੂਆਂ ਨੇ ਡਾ.ਰਾਜੂ ਜੀ ਓ.ਬੀ.ਸੀ. ਸਮਾਜ ਦੇ ਬਣਦੇ ਹੱਕ ਅਤੇ ਸਹੂਲਤਾਂ ਨਾ ਮਿਲਣ ਬਾਰੇ ਬੇਨਤੀ ਕੀਤੀ।
ਇਸ ਮੌਕੇ ਭਾਜਪਾ ਆਗੂ ਅਤੇ ਅਖਿਲ ਭਾਰਤੀਆ ਕਸ਼ਯਪ ਸਮਾਜ ਪੰਜਾਬ ਦੇ ਉਪ-ਪ੍ਰਧਾਨ ਹਰਜਿੰਦਰ ਸਿੰਘ ਰਾਜਾ ਨੇ ਦਸਿਆ ਕਿ ਸਾਡਾ ਓ.ਬੀ.ਸੀ. ਸਮਾਜ 42% ਹੈ ਪਰ ਸਾਨੂੰ ਸਰਕਾਰਾਂ ਵੱਲੋਂ ਸਿਰਫ 5% ਹੀ ਬਣਦਿਆ ਸਹੂਲਤਾ ਤੇ ਰਿਜ਼ਰਵੇਸ਼ਨ ਮਿਲਦੀ ਹੈ। ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਓ.ਬੀ.ਸੀ. ਸਮਾਜ ਦੀ ਗਿਣਤੀ 42% ਹੋਣ ਦੇ ਨਾਤੇ ਸਾਨੂੰ ਸਰਕਾਰੀ ਨੋਕਰੀਆਂ, ਪੜਾਈ-ਲਿਖਾਈ, ਇੰਜਨੀਅਰਿੰਗ ਮੈਡੀਕਲ ਕਾਲਜ ਨੂੰ ਹੋਰ ਵੀ ਸਹੂਲਤਾਂ ਜੋ ਸਰਕਾਰਾਂ ਵੱਲੋ ਰਿਜ਼ਰਵ ਕੋਟੇ ਵਿੱਚ ਮਿਲਦੀਆ ਹਨ। ਉਹਨਾ ਵਿੱਚ ਸਾਨੂੰ ਘੱਟੋ-ਘੱਟ 30% ਦੇ ਰਿਜ਼ਰਵੇਸ਼ਨ ਵਿੱਚ ਮਿਲਨੀ ਚਾਹਿਦੀ ਹੈ ਸਾਰੇ ਆਗੂਆਂ ਵੱਲੋਂ ਇਹਨਾ ਗੱਲਾਂ ਤੇ ਮੰਗਾਂ ਉਪੱਰ ਜੋਰ ਦੇਣ ਤੇ ਡਾ. ਜਗਮੋਹਨ ਸਿੰਘ ਰਾਜੂ ਜੀ ਨੇ ਕਿਹਾ ਕਿ ਤੁਸੀ ਆਪਣੀਆਂ ਇਹਨਾ ਮੰਗਾ ਦੇ ਸੰਬੰਧ ਵਿੱਚ ਮੈਨੂੰ ਇੱਕ ਮੈਮੋਰੰਡਮ ਲਿਖ ਕੇ ਦਿਓ ਜੋ ਮੈਂ ਇਹ ਮੰਗਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲ ਰਖਾਂਗਾ। ਉਹਨਾ ਵਿਸ਼ਵਾਸ ਦਿਵਾਇਆ ਕਿ ਮੈਂ ਆਪਣੇ ਵੱਲੋ ਪੂਰੀ ਮਿਹਨਤ ਨਾਲ ਕੋਸ਼ਿਸ਼ ਕਰਾਂਗਾ ਕਿ ਤੁਹਾਡੀਆਂ ਇਹ ਮੰਗਾਂ ਜਲਦੀ ਤੋ ਜਲਦੀ ਮੰਨ ਲਈਆਂ ਜਾਣ ਤੇ ਓ.ਬੀ.ਸੀ. ਸਮਾਜ ਨੂੰ ਬਣਦੀਆਂ ਸਹੂਲਤਾਂ ਬਰਾਬਰ ਰੂਪ ਵਿੱਚ ਮਿਲਣ ।ਇਸ ਮੌਕੇ ਸਮੂਹ ਆਗੂਆਂ ਵੱਲੋਂ ਡਾ. ਜਗਮੋਹਨ ਸਿੰਘ ਰਾਜੂ ਜ਼ੀ ਸਿਰੋਪਾਓ ਅਤੇ ਕਿਰਪਾਨ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਓ.ਬੀ.ਸੀ. ਫੈੱਡਰੇਸ਼ਨ ਪ੍ਰਧਾਨ ਬਲਵਿੰਦਰ ਸਿੰਘ ਮੁਲਤਾਨੀ, ਕਸ਼ਯਪ ਸਮਾਜ ਦੇ ਪ੍ਰਧਾਨ ਨਰਿੰਦਰ ਕਸ਼ਯਪ, ਰਾਸ਼ਟਰੀ ਸਕਤਰ ਰਜਿੰਦਰ ਸਿੰਘ ਮਫਰ ਓ.ਬੀ.ਸੀ. ਫੈੱਡੇਸ਼ਨ ਤੇ ਰਾਸ਼ਰਟਰੀ ਪ੍ਰਧਾਨ ਡਾ.ਗੁਰਮੇਜ ਸਿੰਘ ਮਠਾੜੂ, ਸ਼੍ਰੀ ਸੁਖਦੇਵ ਸਿੰਘ ਰਾਜੂ ਜੀ, ਤਰਸੇਮ ਸਿੰਘ ਬਿਜਲੀ ਵਾਲਾ, ਸ਼੍ਰੀ ਜਸਵੰਤ ਸਿੰਘ ਸਨਸ਼ਾਇਨ ਵਾਲੇ, ਸਰਪ੍ਰਸਤ ਰਾਜ ਮਸੌਨ, ਪੀ.ਏ ਡਾ. ਰਾਜੂ ਜੀ, ਗੁਰਮੁਖ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸਰਪ੍ਰਸਤ,ਬਲਦੇਵ ਸਿੰਘ, ਕਸ਼ਮੀਰ ਸਿੰਘ ਰੁਮਾਲਿਆਂ ਵਾਲੇ, ਆਦਿ ਹਾਜ਼ਰ ਸਨ।