-->
ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀਆਂ ਵਾਸਤੇ  ਖੁਸ਼ੀਆਂ ਭਰਿਆ ਅਤੇ ਇਤਿਹਾਸਕ ਦਿਨ: ਰਜ਼ਨੀਸ਼ ਭਾਰਦਵਾਜ

ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀਆਂ ਵਾਸਤੇ ਖੁਸ਼ੀਆਂ ਭਰਿਆ ਅਤੇ ਇਤਿਹਾਸਕ ਦਿਨ: ਰਜ਼ਨੀਸ਼ ਭਾਰਦਵਾਜ

ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀਆਂ ਵਾਸਤੇ ਖੁਸ਼ੀਆਂ ਭਰਿਆ
ਅਤੇ ਇਤਿਹਾਸਕ ਦਿਨ: ਰਜ਼ਨੀਸ਼ ਭਾਰਦਵਾਜ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) -  ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਕਰਮਚਾਰੀਆਂ ਵਾਸਤੇ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਿਆ ਆਇਆ ਕਿਉਂਕਿ ਕਈ ਸਾਲਾਂ ਤੋਂ ਯੂਨੀਵਰਸਿਟੀ ਵਿਚ ਸੇਵਾ ਨਿਭਾ ਰਹੇ ਕਰਮਚਾਰੀਆਂ, ਅਫਸਰਾਂ ਦੀਆਂ ਪ੍ਰੋਮੋਸ਼ਨਾਂ ਬੇਲੋੜੀਦੇਂ ਇਤਰਾਜ਼ ਕਰਕੇ ਲੰਬਿਤ ਸਨ ਪ੍ਰੰਤੂ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਟੀਮ ਅਤੇ ਅਫਸਰ ਐਸੋਸੀਏਸ਼ਨ ਦੀ ਮੇਹਨਤ ਅਤੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਾਥ ਸਦਕਾ ਲੰਬੀ ਜਦੋ ਜਹਿਦ ਦੇ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਇਹ ਪ੍ਰੋਮੋਸ਼ਨਾਂ ਯੂਨੀਵਰਸਿਟੀ ਦੇ ਮੌਜੂਦਾ ਨਿਯਮਾਂ ਅਨੁਸਾਰ ਕਰਨ ਲਈ ਪ੍ਰਵਾਨਗੀ ਦੀ ਚਿੱਠੀ ਉਚੇਰੀ ਸਿੱਖਿਆ ਵਿਭਾਗ ਤੋਂ ਯੂਨੀਵਰਸਿਟੀ ਨੂੰ ਜਾਰੀ ਹੋਈ ਅਤੇ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਅਤੇ ਡੀਨ, ਵਿਦਿਅਕ ਮਾਮਲੇ ਪ੍ਰੋ. (ਡਾ.) ਸਰਬਜੋਤ ਸਿੰਘ ਬਹਿਲ ਨੇ ਅਫਸਰ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਇਹ ਚਿੱਠੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਆਗਾਮੀ ਸਿੰਡੀਕੇਟ ਵਿਚ ਕਰਮਚਾਰੀਆਂ ਅਤੇ ਅਫਸਰਾਂ ਦੀਆਂ ਰੁਕੀਆਂ ਪ੍ਰੋਮੋਸ਼ਨਾਂ ਕਰ ਦਿੱਤੀਆਂ ਜਾਣਗੀਆਂ। ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜਿੱਥੇ ਕੁੱਝ ਸਾਥੀਆਂ ਦੀਆਂ ਪ੍ਰੋਮੋਸ਼ਨਾਂ ਸਰਕਾਰ ਦੇ ਬੇਲੋੜੀਂਦੇ ਇਤਰਾਜ਼ ਕਰਕੇ ਲੇਟ ਹੋਣ ਲਈ ਉਹ ਖਿਮਾ ਦੇ ਜਾਚਕ ਹਨ ਉੱਥੇ ਹੀ ਉਹ ਕਰਮਚਾਰੀਆਂ ਦੇ ਰਿਣੀ ਹਨ ਕਿ ਉਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਅਤੇ ਅਫਸਰ ਐਸੋਸੀਏਸ਼ਨ ਤੇ ਭਰੋਸਾ ਰੱਖਿਆ ਅਤੇ ਇਸ ਦਾ ਸਾਰਾ ਸੇਹਰਾ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਜੀ ਦੇ ਸਿਰ ਸੱਜਦਾ ਹੈ ਕਿਉਂਜੋ ਕਿ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਲਈ ਸਰਕਾਰ ਨਾਲ ਲੰਬੀ ਲੜਾਈ ਲੜੀ ਅਤੇ ਕਈ ਪੱਤਰ ਲਿਖਣ ਤੋਂ ਬਾਅਦ ਉਨ੍ਹਾਂ ਨੇ ਕਰਮਚਾਰੀਆਂ ਦੇ ਹੱਕ ਵਿਚ ਸਟੇਂਡ ਲਿਆ ਅਤੇ ਖੁੱਦ ਚੰਡੀਗੜ੍ਹ ਜਾ ਕੇ ਸਰਕਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਿਆ। ਭਾਰਦਵਾਜ ਜੀ ਨੇ ਕਿਹਾ ਕਿ ਇਸ ਸਾਥ ਲਈ ਉਹ ਜਿੱਥੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ ਕਿਉਂਜੋ ਕਿ ਜਦੋਂ ਤੋਂ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਦਾ ਅਹੁੱਦਾ ਸੰਭਾਲਿਆ ਹੈ ਯੂਨੀਵਰਸਿਟੀ ਨੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ ਅਤੇ ਇਸ ਦਾ ਸਬੂਤ ਹਾਲ ਹੀ ਵਿਚ NAAC A++ ਗਰੇਡਿੰਗ ਅਤੇ ਸੂਬਾ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਦਿੱਤਾ ਗਿਆ ਇਨਾਮ ਹੈ। ਇਹ ਸਭ ਕੁੱਝ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਚੰਗੀ ਲੀਡਰਸ਼ਿਪ ਅਤੇ ਦੂਰ ਅੰਦੇਸ਼ੀ ਸੋਚ ਦੇ ਸਦਕਾ ਹੀ ਸੰਭਵ ਹੋਇਆ ਹੈ। ਉੱਥੇ ਹੀ ਨਾਲ ਦੀ ਨਾਲ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਐਮ.ਐਲ.ਏ. ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵੀ ਧੰਨਵਾਦ ਕਰਦੇ ਹਨ ਜਿੰਨਾਂ ਨੇ ਥਾਂ-ਥਾਂ ਯੂਨੀਵਰਸਿਟੀ ਕਰਮਚਾਰੀਆਂ ਦੀ ਤਰੱਕੀ ਲਈ ਸਾਥ ਦਿੱਤਾ ਅਤੇ ਵਿਧਾਨ ਸਭਾ ਵਿਚ ਵੀ ਯੂਨੀਵਰਸਿਟੀ ਨੂੰ ਪੰਜ ਤਾਰਾ ਸਟੇਟਸ ਦੇਣ ਲਈ ਮਤਾ ਰੱਖਿਆ ਅਤੇ ਨਾਲ ਹੀ ਉਹ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੰਨਜੂਰ ਕੀਤਾ। ਅਫਸਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਜਗੀਰ ਸਿੰਘ ਨੇ ਕਿਹਾ ਕਿ ਇਹ ਕਰਮਚਾਰੀਆਂ ਦੇ ਸਾਥ ਦੀ ਜਿੱਤ ਹੈ। ਸਾਬਕਾ ਪ੍ਰਧਾਨ ਮੈਡਮ ਹਰਵਿੰਦਰ ਕੌਰ ਤੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅਮਨ ਅਰੋੜਾ ਜੀ ਨੇ ਕਰਮਚਾਰੀਆਂ ਨੂੰ ਵਧਾਈ ਦਿੱਤੀ। ਕੁਲਜਿੰਦਰ ਸਿੰਘ ਬੱਲ ਨੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਸ ਮੌਕੇ ਤੇ ਮਨਵਿੰਦਰ ਸਿੰਘ, ਵਿਪਨ ਕੁਮਾਰ, ਗੁਰਮੀਤ ਥਾਪਾ, ਸੁਖਵਿੰਦਰ ਸਿੰਘ ਬਰਾੜ, ਹਰਦੀਪ ਕੌਰ, ਕੰਵਲਜੀਤ ਕੁਮਾਰ, ਪ੍ਰੀਆ ਅਨਮੋਲ, ਰੁਪਿੰਦਰ ਕੌਰ, ਤਰਸੇਮ ਸਿੰਘ, ਕੰਵਲਜੀਤ ਸਿੰਘ ਬਾਠ, ਸਤਵੰਤ ਸਿੰਘ, ਰਾਜੇਸ਼ ਕੁਮਾਰ, ਅਮਨ ਅਰੋੜਾ, ਬਲਬੀਰ ਸਿੰਘ, ਸ਼ਤੀਸ਼ ਕੁਮਾਰ, ਸਰਬਜੀਤ ਕੌਰ, ਕੁਲਜਿੰਦਰ ਸਿੰਘ ਬੱਲ, ਹਰਚਰਨ ਸਿੰਘ ਹਾਜ਼ਰ ਸਨ।

Ads on article

Advertise in articles 1

advertising articles 2

Advertise