-->
ਮਿਹਨਤਕਸ਼ ਲੋਕਾਂ ਨੂੰ ਸੜਕਾਂ 'ਤੇ ਲੰਗਰ ਛਕਾਉਂਦੀ ਹੈ 'ਗੁਰੂ ਬਾਬੇ ਨਾਨਕ ਜੀ ਦੀ ਰਸੋਈ'

ਮਿਹਨਤਕਸ਼ ਲੋਕਾਂ ਨੂੰ ਸੜਕਾਂ 'ਤੇ ਲੰਗਰ ਛਕਾਉਂਦੀ ਹੈ 'ਗੁਰੂ ਬਾਬੇ ਨਾਨਕ ਜੀ ਦੀ ਰਸੋਈ'

ਰੋਜ਼ਾਨਾ ਢਾਈ ਹਜ਼ਾਰ ਲੋਕਾਂ ਦਾ ਢਿੱਡ ਭਰ ਦੀ ਹੈ ਬਾਬੇ ਨਾਨਕ ਦੀ
ਚਲਦੀ-ਫਿਰਦੀ ਰਸੋਈ
ਵਪਾਰ ਨਹੀਂ, ਫ਼ੂਡ ਵੈਨਜ਼ ਕਰਦੀ ਹੈ ਲੋਕਾਂ ਦੀ ਸੇਵਾ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਸਿੱਖ ਧਰਮ ਵਿਚ ਲੰਗਰ ਦੀ ਬਹੁਤ ਵੱਡੀ ਮਹਾਨਤਾ ਹੈ। ਲੰਗਰ ਦਾ ਮਤਲਬ ਸਾਂਝੀ ਰਸੋਈ ਹੈ ਜਿਥੇ ਬਿਨਾਂ ਕਿਸੇ ਜਾਤ-ਪਾਤ, ਧਰਮ, ਊਚ ਨੀਚ ਦਾ ਭੇਦ ਕੀਤੇ ਬਿਨਾਂ ਲੰਗਰ ਤਿਆਰ ਕਰਕੇ ਸਭ ਨੂੰ ਛਕਾਇਆ ਜਾਂਦਾ ਹੈ। ਦੁਨੀਆ ਨੂੰ ਤਾਰਨ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ। ਬਾਬੇ ਨਾਨਕ ਦੇ ਫਲਸਫੇ ਤੇ ਚਲਦਿਆਂ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ,ਅੱਡਾ ਬਾਊਲੀ, ਰਾਮ ਤੀਰਥ ਰੋਡ,ਅੰਮ੍ਰਿਤਸਰ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਬਾਬੇ ਨਾਨਕ ਦੀ ਚਲਦੀ ਫਿਰਦੀ ਰਸੋਈ ਚਲਾਈ ਜਾ ਰਹੀ ਹੈ। ਅਕਸਰ ਅਸੀਂ ਵੇਖਦੇ ਹਾਂ ਕਿ ਇਹਨੀਂ ਦਿਨੀ ਫ਼ੂਡ ਵੈਨਜ਼ ਦਾ ਕਾਫੀ ਰੁਝਾਨ ਹੈ ਪਰ ਬਾਬੇ ਨਾਨਕ ਜੀ ਦੀ ਰਸੋਈ ਵੱਲੋਂ ਸ਼ਹਿਰ ਵਿੱਚ ਕੰਮ ਕਰਦੇ ਕੰਮ ਮਿਹਨਤਕਸ਼ ਲੋਕਾਂ ਦੇ ਖਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਹ ਵਿੱਚੋਂ ਲੰਘਣ ਵਾਲੇ ਲੋਕ ਵੀ ਇੱਥੇ ਰੁਕ ਕੇ ਲੰਗਰ ਛਕਦੇ ਹਨ। ਅੰਮ੍ਰਿਤਸਰ ਵਿਖੇ ਇਹ ਸੇਵਾ ਕਰੀਬ ਇੱਕ ਸਾਲ ਤੋਂ ਜਾਰੀ ਹੈ।'ਬਾਬੇ ਨਾਨਕ ਜੀ ਦੀ ਰਸੋਈ' ਵਿਚ ਸੇਵਾ ਕਰ ਰਹੇ ਸੇਵਾਦਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਵੇਰੇ 11 ਵਜੇ ਤੋਂ ਦੁਪਹਿਰ 4 ਵਜੇ ਤੱਕ ਲਗਾਇਆ ਜਾਂਦਾ ਹੈ। ਇਹ ਸੇਵਾ ਲੋਕਡਾਉਨ ਦੌਰਾਨ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਜਾਰੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਇਥੇ 2000-2500 ਮਿਹਨਤਕਸ਼ ਲੋਕ ਆ ਕੇ ਲੰਗਰ ਛੱਕਦੇ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਲੋਕਡਾਉਣ ਦੌਰਾਨ ਲੋਕਾਂ ਦੀਆਂ ਆਰਥਕ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ। ਇਥੋਂ ਨੇੜੇ ਕੰਮ ਕਰਦੇ ਦਿਹਾੜੀਦਾਰ ਅਤੇ ਲੋੜਵੰਦ ਪਰਿਵਾਰ ਲੰਗਰ ਛਕ ਜਾਂਦੇ ਹਨ। ਉਨ੍ਹਾਂ ਦੱਸਿਆ ਰਸੋਈ ਦਾ ਇਕ ਹਫਤੇ ਦਾ ਮੈਨਿਊ ਪਹਿਲਾਂ ਤੋਂ ਤੈਅ ਹੁੰਦਾ ਹੈ ਅਤੇ ਉਸ ਅਨੁਸਾਰ ਹੀ ਹਰ ਰੋਜ਼ ਲੰਗਰ ਤਿਆਰ ਹੁੰਦਾ ਹੈ।ਏਥੋਂ ਲੰਗਰ ਛੱਕ ਰਹੇ ਕਿਰਤੀਆਂ ਦਾ ਕਹਿਣਾ ਹੈ ਕੀ ਇੱਥੇ ਆ ਕੇ ਹਰ ਕੋਈ ਪੇਟ ਭਰ ਕੇ ਲੰਗਰ ਛਕਦਾ ਹੈ। ਇਸ ਨਾਲ ਲੋੜਵੰਦ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਬਾਬੇ ਨਾਨਕ ਜੀ ਦੀ ਰਸੋਈ ਹਜ਼ਾਰਾਂ ਲੋੜਵੰਦਾਂ ਲਈ ਸਹਾਰਾ ਬਣਦੀ ਹੈ।ਇਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ।

Ads on article

Advertise in articles 1

advertising articles 2

Advertise