-->
ਨਗਰ ਨਿਗਮ ਵਿਭਾਗ 'ਚ ਸੇਵਾ ਮੁਕਤ ਮੁਲਾਜ਼ਮਾ ਪਾਸੋਂ ਲਈਆਂ ਜਾ ਰਹੀਆਂ ਮੁੜ ਸੇਵਾਵਾਂ ਨਗਰ ਨਿਗਮ ਵਿਭਾਗ ਕਰੇਗਾ ਜਾਂਚ - ਜੁਆਇੰਟ ਕਮਿਸ਼ਨਰ ਹਰਦੀਪ ਸਿੰਘ

ਨਗਰ ਨਿਗਮ ਵਿਭਾਗ 'ਚ ਸੇਵਾ ਮੁਕਤ ਮੁਲਾਜ਼ਮਾ ਪਾਸੋਂ ਲਈਆਂ ਜਾ ਰਹੀਆਂ ਮੁੜ ਸੇਵਾਵਾਂ ਨਗਰ ਨਿਗਮ ਵਿਭਾਗ ਕਰੇਗਾ ਜਾਂਚ - ਜੁਆਇੰਟ ਕਮਿਸ਼ਨਰ ਹਰਦੀਪ ਸਿੰਘ

ਨਗਰ ਨਿਗਮ ਵਿਭਾਗ 'ਚ ਸੇਵਾ ਮੁਕਤ ਮੁਲਾਜ਼ਮਾ ਪਾਸੋਂ ਲਈਆਂ ਜਾ ਰਹੀਆਂ ਮੁੜ ਸੇਵਾਵਾਂ ਨਗਰ ਨਿਗਮ ਵਿਭਾਗ ਕਰੇਗਾ ਜਾਂਚ - ਜੁਆਇੰਟ
ਕਮਿਸ਼ਨਰ ਹਰਦੀਪ ਸਿੰਘ 
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ, ਕਰਨ ਯਾਦਵ) - ਨਗਰ ਨਿਗਮ ਕਾਰਪੋਰੇਸ਼ਨ ਦੇ ਜਨਮ ਮੌਤ ਵਿਭਾਗ ਵਲੋਂ ਰੋਜ਼ਾਨਾ ਸੈਂਕੜੇ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ ਅਤੇ ਕਿਸੇ ਵੀ ਸਰਕਾਰੀ ਵਿਭਾਗ ਦੇ ਦਫ਼ਤਰੀ ਰਿਕਾਰਡ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਵਿਭਾਗ ਅਮ੍ਰਿਤਸਰ ਦੇ ਜਨਮ ਮੌਤ ਵਿਭਾਗ ਤੋ ਸੇਵਾ ਮੁਕਤ ਮੁਲਾਜ਼ਮ ਅਮਰੀਕ ਸਿੰਘ ਵਲੋਂ ਰੋਜ਼ਾਨਾ ਹੀ ਵਿਭਾਗ ਦੇ ਇਕ ਦੂਸਰੇ ਅਧਿਕਾਰੀ ਭੁਪਿੰਦਰ ਸਿੰਘ ਡੀਲਿੰਗ ਕਲਰਕ ਦੀ ਆਈ ਡੀ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਇਸ ਬਾਰੇ ਪੁਸ਼ਟੀ ਕਰਨ ਲਈ ਪੱਤਰਕਾਰ ਮੌਕੇ ਤੇ ਪਹੁੰਚੇ ਤਾਂ ਸੇਵਾ ਮੁਕਤ ਮੁਲਾਜ਼ਮ ਅਮਰੀਕ ਸਿੰਘ ਕੰਪਿਊਟਰ ਵਿੱਚ ਡੈਟਾ ਦਰਜ਼ ਕਰ ਰਿਹਾ ਸੀ ਇਸ ਸਮੇਂ ਭੁਪਿੰਦਰ ਸਿੰਘ ਦਫ਼ਤਰ ਵਿਚ ਮੌਜੂਦ ਨਹੀਂ ਸੀ। ਜਿਸ ਤੇ ਇਹਨਾਂ ਅਧਿਕਾਰੀਆਂ ਦੀ ਸਰਕਾਰੀ ਰਿਕਾਰਡ ਨਾਲ ਛੇੜ ਛਾੜ ਕਰਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ।
 ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਕੋਈ ਅਜਿਹਾ ਨਿਯਮ ਨਹੀਂ ਹੈ ਜਿਸ ਵਿਚ ਕਿਸੇ ਸੇਵਾ ਮੁਕਤ ਮੁਲਾਜ਼ਮ ਨੂੰ ਸਰਕਾਰੀ ਦਫ਼ਤਰ ਦੇ ਰਿਕਾਰਡ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਇਸ ਸੰਬੰਧੀ ਜਦੋਂ ਜਨਮ ਮੌਤ ਬ੍ਰਾਂਚ ਦੇ ਇੰਚਾਰਜ ਡਾ:ਮਨੀਸ਼ ਜੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਦੀ ਮਨਜੂਰੀ ਨਗਰ ਨਿਗਮ ਕਮਿਸ਼ਨਰ ਵਲੋ ਦਿੱਤੀ ਗਈ ਹੈ ਪ੍ਰੰਤੂ ਡਾਕਟਰ ਮੁਨੀਸ਼ ਵਲੋ ਓਹਨਾ ਆਰਡਰ ਦੀ ਕਾਪੀ ਨਹੀਂ ਵਿਖਾਈ ਗਈ ਇਸ ਉਪਰੰਤ ਨਗਰ ਨਿਗਮ ਵਿਭਾਗ ਦੇ ਜੁਆਇੰਟ ਕਮਿਸ਼ਨਰ ਸ੍ਰ - ਹਰਦੀਪ ਸਿੰਘ ਜੀ ਪਾਸੋਂ ਇਹ ਸੇਵਾ ਮੁਕਤ ਮੁਲਾਜ਼ਮ ਵਲੋਂ ਸਰਕਾਰੀ ਦਫ਼ਤਰ ਵਿੱਚ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਅਮਰੀਕ ਸਿੰਘ ਨੂੰ ਵਿਭਾਗ ਵਲੋਂ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਅਣਗਹਿਲੀ ਲਈ ਨਗਰ ਨਿਗਮ ਵਿਭਾਗ ਸਖ਼ਤ ਕਾਰਵਾਈ ਕਰੇਗਾ ਅਤੇ ਨਾਲ ਹੀ ਭੁਪਿੰਦਰ ਸਿੰਘ ਵਲੋਂ ਜੋਂ ਆਈ ਡੀ ਅਮਰੀਕ ਸਿੰਘ ਨੂੰ ਦਿੱਤੀ ਗਈ ਅਤੇ ਬ੍ਰਾਂਚ ਦੇ ਇੰਚਾਰਜ ਵਿਰੁੱਧ ਵੀ ਸਖ਼ਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਬਾਰੇ ਜਦੋਂ ਭੁਪਿੰਦਰ ਸਿੰਘ ਡੀਲਿੰਗ ਕਲਰਕ ਜਨਮ ਮੌਤ ਸਰਟੀਫਿਕੇਟ ਵਿਭਾਗ ਨੇ ਕਿਹਾ ਕਿ ਸੇਵਾ ਮੁਕਤ ਅਮਰੀਕ ਸਿੰਘ ਨੂੰ ਹੈਲਪਰ ਦੀ ਮਨਜੂਰੀ ਮਾਨਯੋਗ ਕਮਿਸ਼ਨਰ ਸਾਹਿਬ ਵਲੋ ਦਿੱਤੀ ਗਈ ਹੈ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਡਾਇਰੈਕਟਰ ਲੋਕਲ ਬਾਡੀਜ਼ ਵਿਭਾਗ ਅਤੇ ਵਿਜ਼ੀਲੈਂਸ ਵਿਭਾਗ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਹੁਣ ਵੇਖਣਾ ਹੈ ਕਿ ਆਪਣੇ ਵਿਭਾਗ ਨਾਲ ਅਣਗਿਹਲੀ ਕਰਨ ਵਾਲੇ ਅਧਿਕਾਰੀਂਆ ਖ਼ਿਲਾਫ਼ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ।।

Ads on article

Advertise in articles 1

advertising articles 2

Advertise