-->
ਗੋਰਾ ਸਿੰਘ ਦੀ ਹੋਈ ਪਦਉੱਨਤੀ, ਸੀਨੀਅਰ ਸਹਾਇਕ ਬਣੇ

ਗੋਰਾ ਸਿੰਘ ਦੀ ਹੋਈ ਪਦਉੱਨਤੀ, ਸੀਨੀਅਰ ਸਹਾਇਕ ਬਣੇ

ਗੋਰਾ ਸਿੰਘ ਦੀ ਹੋਈ ਪਦਉੱਨਤੀ, ਸੀਨੀਅਰ
ਸਹਾਇਕ ਬਣੇ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) - ਡੀਸੀ ਦਫਤਰ ਦੇ ਮੁਲਾਜ਼ਮ ਗੋਰਾ ਸਿੰਘ ਨੂੰ ਪਦਉੱਨਤ ਕਰਦਿਆਂ ਮਹਿਕਮੇ ਵਿਚ ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਨਿਯੁਕਤ ਕੀਤਾ ਗਿਆ ਹੈ। ਗੋਰਾ ਸਿੰਘ ਲੰਬੇ ਸਮੇਂ ਤੋਂ ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ, ਜਿਸ ਸਦਕਾ ਉਨ੍ਹਾਂ ਨੂੰ ਪ੍ਰਮੋਟ ਕੀਤਾ ਗਿਆ ਹੈ। ਗੋਰਾ ਸਿੰਘ ਦੀ ਪਦਉੱਨਤੀ ਮੌਕੇ ਉਨ੍ਹਾਂ ਨੂੰ ਸਾਰੇ ਸਟਾਫ ਮੈਂਬਰਾਂ ਵੱਲੋਂ ਸਨਮਾਨਿਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਨੇ ਮੀਡੀਆ ਮੁਖਾਤਿਬ ਹੁੰਦਿਆਂ ਕਿਹਾ ਕਿ ਪਹਿਲਾਂ ਵੀ ਮਹਿਕਮੇ ਵੱਲੋਂ ਮਿਲੀ ਜਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਿਭਾਂਉਂਦੇ ਆਏ ਹਨ, ਜਿਸ ਸਦਕਾ ਉਨ੍ਹਾਂ ਨੂੰ ਅੱਜ ਪ੍ਰਮੋਟ ਕੀਤਾ ਗਿਆ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਿਲੀ ਜਿੰੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮਹਿਕਮੇ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਦਿਆਂ ਆਪਣੇ ਅਹੁਦੇ ਦੀਆਂ ਜਿੰਮੇਵਾਰੀਆਂ ਨੂੰ ਨਿਭਾਂਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਸਰਗਰਮ ਆਗੂ ਸਾਹਿਬ ਕੁਮਾਰ, ਦੀਪਕ ਅਰੋੜਾ ਆਦਿ ਵੀ ਹਾਜ਼ਰ ਸਨ। ਸਾਹਿਬ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੋਰਾ ਸਿੰਘ ਦੇ ਨਾਲ-ਨਾਲ ਮੈਡਮ ਰਜਵੰਤ ਕੌਰ ਨੂੰ ਵੀ ਮਹਿਕਮੇ ਵਿਚ ਤਰੱਕੀ ਮਿਲੀ ਹੈ, ਦੋਵੇਂ ਹੀ ਮਿਹਨਤੀ ਮੁਲਾਜ਼ਮ ਹਨ। ਉਹ ਅਤੇ ਸਾਰੇ ਕਰਮਚਾਰੀ ਦੋਵੇਂ ਪਦਉੱਨਤ ਮੁਲਾਜ਼ਮਾਂ ਨੂੰ ਵਧਾਈ ਦਿੰਦੇ ਹਨ।

Ads on article

Advertise in articles 1

advertising articles 2

Advertise