-->
ਈਦ ਦਾ ਤਿਉਹਾਰ ਬਜ਼ਾਰ ਸਿਰਕੀ ਬੰਦਾ ਵਿਖੇ ਸ਼ਰਧਾ ਨਾਲ ਮਨਾਇਆ

ਈਦ ਦਾ ਤਿਉਹਾਰ ਬਜ਼ਾਰ ਸਿਰਕੀ ਬੰਦਾ ਵਿਖੇ ਸ਼ਰਧਾ ਨਾਲ ਮਨਾਇਆ

ਈਦ ਦਾ ਤਿਉਹਾਰ ਬਜ਼ਾਰ ਸਿਰਕੀ ਬੰਦਾ ਵਿਖੇ ਸ਼ਰਧਾ
ਨਾਲ ਮਨਾਇਆ
ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਮਸਜਿਦ ਮੌਲਾ ਬਖਸ਼ ਬਜ਼ਾਰ ਸਿਰਕੀ ਬੰਦਾ ਵਿਖੇ ਇਦ ਉਲ ਅਜਾਹ ਦੀ ਨਮਾਜ ਮੌਲਾਨਾ ਸ਼ਾਹਿਦ ਅਹਿਮਦ ਦੀ ਦੇਖ-ਰੇਖ ਵਿਚ ਅਦਾ ਕੀਤੀ ਗਈ।ਜਿਸ ਵਿਚ ਭਾਰੀ ਸੰਖਿਆ ਵਿਚ ਲੋਕਾਂ ਨੇ ਨਮਾਜ ਅਦਾ ਕੀਤੀ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਵਿਧਾਇਕ ਡਾ.ਅਜੇ ਗੁਪਤਾ, ਐਸ.ਪੀ ਟ੍ਰੈਫਿਕ ਅਮਨਦੀਪ ਕੌਰ,ਐਸ.ਐਚ.ੳ ਗੁਰਮੀਤ ਸਿੰਘ ਨਾਗਰਾ ਸ਼ਾਮਿਲ ਹੋਏ।ਇਸ ਮੌਕੇ ਅਪਣੇ ਮੁਲਕ ਦੀ ਤਰੱਕੀ,ਖੁਸ਼ਹਾਲੀ ਅਤੇ ਆਪਸੀ ਭਾਈਚਾਰਕ ਸਾਂਝ, ਪਿਆਰ ਮੁਹੱਬਤ ਦੀ ਦੂਆ ਕੀਤੀ ਗਈ।ਇਸ ਮੌਕੇ ਵਿਧਾਇਕ ਡਾ.ਅਜੇ ਗੁਪਤਾ ਨੇ ਕਿਹਾ ਕਿ ਈਦ ਦਾ ਤਿਉਹਾਰ ਮਨੁੱਖਤਾ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਦਿਨ ਤਿਉਹਾਰ ਮਿਲ ਜੁਲਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਮੁਨੀਰ ਮਲਿਕ,ਮੁਹੰਮਦ ਰਾਸੀਦ ਕਾਸਮੀ,ਸਬੀਲ ਖਾਨ,ਸਾਹਿਲ ਖਾਨ, ਆਹਿਲ ਖਾਨ, ਡਾਬਰ,ਮੁਨੀਸ਼ ਮਹਾਜਨ, ਅਰਜੁਨ, ਰਵੀ ਨੰਦਾ, ਸੋਰਵ ਸੋਢੀ, ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ,ਸੁਦੇਸ਼ ਕੁਮਾਰ, ਯੁਗਰਾਜ ਸਿੰਘ, ਪ੍ਰਕਾਸ਼ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਲੋਕ ਹਾਜ਼ਰ ਸਨ।

Ads on article

Advertise in articles 1

advertising articles 2

Advertise