-->
ਪੁਲਿਸ ਲਾਈਨ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਲਗਾਇਆ ਅੱਖਾਂ ਦਾ ਕੈਂਪ ਤੇ ਪੁਲਿਸ ਕਰਮਚਾਰੀਆਂ ਨੂੰ ਤਪਤੀ ਧੁੱਪ ਤੋਂ ਬਚਾਓ ਲਈ ਵੰਡੀਆਂ ਐਨਕਾ।

ਪੁਲਿਸ ਲਾਈਨ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਲਗਾਇਆ ਅੱਖਾਂ ਦਾ ਕੈਂਪ ਤੇ ਪੁਲਿਸ ਕਰਮਚਾਰੀਆਂ ਨੂੰ ਤਪਤੀ ਧੁੱਪ ਤੋਂ ਬਚਾਓ ਲਈ ਵੰਡੀਆਂ ਐਨਕਾ।

ਪੁਲਿਸ ਲਾਈਨ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਲਗਾਇਆ ਅੱਖਾਂ ਦਾ ਕੈਂਪ ਤੇ ਪੁਲਿਸ ਕਰਮਚਾਰੀਆਂ ਨੂੰ ਤਪਤੀ ਧੁੱਪ ਤੋਂ ਬਚਾਓ ਲਈ
ਵੰਡੀਆਂ ਐਨਕਾ।
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਵੱਲੋਂ ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਵੱਖ-ਵੱਖ ਸਮੇਂ ਦੌਰਾਨ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਨਾਲ-ਨਾਲ ਕਮਰਚਾਰੀਆਂ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਪੁਲਿਸ ਅੰਮ੍ਰਿਤਸਰ ਸਿਟੀ ਵਿੱਖੇ ਸ੍ਰੀਮਤੀ ਵਤਸਲਾਂ ਗੁਪਤਾ, ਆਈ.ਪੀ.ਐਸ, ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਸ੍ਰੀਮਤੀ ਪਲਵਿੰਦਰ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਦੀ ਦੇਖ-ਰੇਖ ਹੇਠ ਡਾ. ਦਮਨਜੋਤ ਸਿੰਘ, ਪ੍ਰੀਤ ਓਪਟੀਕਲ ਕਲੀਨਿਕ, ਮਜੀਠਾ ਰੋਡ,ਅੰਮ੍ਰਿਤਸਰ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਵਾਇਆ ਗਿਆ। ਇਸ ਕੈਂਪ ਦੌਰਾਨ ਟਰੈਫਿਕ ਪੁਲਿਸ ਦੇ ਕਰਮਚਾਰੀਆਂ ਜੋਕਿ ਸਾਰਾ ਦਿਨ ਤੱਪਤੀ ਧੁੱਪ ਵਿੱਚ ਸੜਕਾਂ ਤੇ ਖੜ੍ਹ ਕੇ ਟਰੈਫਿਕ ਨੂੰ ਰੈਗੂਲੇਟ ਕਰਦੇ ਹਨ। ਜਿਸ ਕਾਰਨ ਵਹੀਕਲਾਂ ਦੇ ਧੂੰਏ ਕਾਰਨ ਉਹਨਾਂ ਦੀਆਂ ਅੱਖਾਂ ਨੂੰ ਕਈ ਤਰ੍ਹਾ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਕੈਂਪ ਦੋਰਾਨ ਟਰੈਫਿਕ ਪੁਲਿਸ ਦੇ ਕਰੀਬ 90 ਕਮਚਾਰੀਆਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਗਿਆ ਅਤੇ ਉਹਨਾਂ ਦੀ ਨਜ਼ਰ ਟੈਸਟ ਵੀ ਕੀਤੀ ਗਈ। ਇਸਤੋਂ ਇਲਾਵਾ ਟਰੈਫਿਕ ਪੁਲਿਸ ਕਰਮਚਾਰੀਆ ਨੂੰ ਡਿਊਟੀ ਦੌਰਾਨ ਧੁੱਪ ਤੋਂ ਬਚਾਓ ਲਈ ਕਰੀਬ 120 ਐਨਕਾਂ ਵੀ ਵੰਡੀਆਂ ਗਈਆਂ ਤਾਂ ਜੋ ਉਹਨਾਂ ਨੂੰ ਡਿਊਟੀ ਕਰਦੇ ਸਮੇਂ ਅੱਖਾਂ ਦੀ ਕਿਸੇ ਕਿਸਮ ਦੀ ਬਿਮਾਰੀ ਤੋ ਬਚਾਓ ਹੋ ਸਕੇ।

Ads on article

Advertise in articles 1

advertising articles 2

Advertise