-->
ਸ੍ਰੀ ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਸੰਭਾਲਿਆ ਚਾਰਜ

ਸ੍ਰੀ ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਸੰਭਾਲਿਆ ਚਾਰਜ

ਸ੍ਰੀ ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ
ਡਿਫੈਂਸ ਦਾ ਸੰਭਾਲਿਆ ਚਾਰਜ 
ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ) - ਸ੍ਰੀ ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਮਈ 2023 ਨੂੰ ਸ੍ਰੀ ਅਨਿਲ ਕੁਮਾਰ ਜਿਲ੍ਹਾ ਕਮਾਂਡਰ ਦੇ ਰਿਟਾਇਰਮੈਂਟ ਹੋਣ ਉਪਰੰਤ ਸ੍ਰੀ ਰਜਿੰਦਰ ਕ੍ਰਿਸ਼ਨ ਉਕਤ ਅਹੁਦੇ ਤੇ ਨਿਯੁਕਤ ਹੋ ਗਏ ਹਨ। ਵਿਭਾਗ ਪ੍ਰਤੀ ਇਨਾਂ ਦੀਆਂ ਸ਼ਲਾਘਾਯੋਗ ਗਤੀਵਿਧੀਆਂ ਕਾਰਨ ਰਾਸ਼ਟਰਪਤੀ (ਭਾਰਤ) ਜੀ ਵਲੋਂ ਵੀ ਅਵਾਰਡ ਪ੍ਰਾਪਤ ਕਰ ਚੁਕੇ ਹਨ। ਇਨ੍ਹਾਂ ਕੋਲ ਜਿਲ੍ਹਾ ਫਿਰੋਜ਼ਪੁਰ ਅਤੇ ਫਰੀਦਕੋਟ ਦਾ ਵੀ ਵਾਧੂ ਚਾਰਜ ਹੈ। 
 ਇਸ ਮੌਕੇ ਤੇ ਬਟਾਲੀਅਨ ਕਮਾਂਡਰ ਸ੍ਰੀ ਜਸਕਰਨ ਸਿੰਘ, ਸਾਬਕਾ ਜਿਲ੍ਹਾ ਕਮਾਂਡਰ ਆਈ.ਐਸ. ਜੌਹਰ ਅਤੇ ਸਾਬਕਾ ਕੰਪਨੀ ਕਮਾਂਡਰ ਸ੍ਰੀ ਸੁਬੇਗ ਸਿੰਘ ਤੋਂ ਇਲਾਵਾ ਜਿਲ੍ਹਾ ਹੋਮ ਗਾਰਡਜ਼ ਦੇ ਸਮੂਹ ਅਫ਼ਸਰ/ਕਰਮਚਾਰੀ ਅਤੇ ਹੋਮ ਗਾਰਡਜ਼ ਜਵਾਨ ਸਵਾਗਤ ਲਈ ਹਾਜ਼ਿਰ ਸਨ। ਜਿਲ੍ਹਾ ਕਮਾਂਡਰ ਵਲੋਂ ਸਭ ਨੂੰ ਵਿਸ਼ਵਾਸ਼ ਦਵਾਇਆ ਗਿਆ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਕੋਈ ਵੀ ਸਰਕਾਰੀ ਕੰਮ ਪੈਂਡਿੰਗ ਨਹੀਂ ਰਹਿਣ ਦੇਣਗੇ ਅਤੇ ਇਸ ਬਾਰੇ ਸਮੂਹ ਸਟਾਫ ਨੂੰ ਸਖਤ ਹਦਾਇਤ ਕੀਤੀ ਗਈ। 

Ads on article

Advertise in articles 1

advertising articles 2

Advertise