-->
ਨਵਪ੍ਰੀਤ ਸਿੰਘ,ਪ੍ਰਧਾਨ ਭੁਪਿੰਦਰ ਸਿੰਘ ਰਾਜੂ ਨੇ ਜੰਗੀ ਪੱਧਰ ਤੇ ਕੀਤੀ ਕੰਮਾਂ ਦੀ ਸ਼ੁਰੂਆਤ

ਨਵਪ੍ਰੀਤ ਸਿੰਘ,ਪ੍ਰਧਾਨ ਭੁਪਿੰਦਰ ਸਿੰਘ ਰਾਜੂ ਨੇ ਜੰਗੀ ਪੱਧਰ ਤੇ ਕੀਤੀ ਕੰਮਾਂ ਦੀ ਸ਼ੁਰੂਆਤ

ਨਵਪ੍ਰੀਤ ਸਿੰਘ,ਪ੍ਰਧਾਨ ਭੁਪਿੰਦਰ ਸਿੰਘ ਰਾਜੂ ਨੇ ਜੰਗੀ ਪੱਧਰ ਤੇ ਕੀਤੀ ਕੰਮਾਂ
ਦੀ ਸ਼ੁਰੂਆਤ
ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਜਿਲਾ ਯੋਜਨਾ ਬੋਰਡ ਚੇਅਰਮੈਨ ਜਸਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਰਡ ਨੰਬਰ 39 ਦੇ ਇਲਾਕ਼ਾ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਵਿਖੇ ਪ੍ਰਧਾਨ ਭੁਪਿੰਦਰ ਸਿੰਘ ਰਾਜੂ ਅਤੇ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਜੰਗੀ ਪੱਧਰ ਤੇ ਮੁਕੰਮਲ ਕਰਨ ਦਾ ਬੀੜਾ ਚੁੱਕਿਆ।
ਪ੍ਰਧਾਨ ਭੁਪਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਜਿੱਤਣ ਸਮੇ ਆਮ ਆਦਮੀ ਪਾਰਟੀ ਨੇ ਜਿੰਨੀਆ ਵੀ ਗਾਰੰਟੀਆ ਦਿੱਤੀਆਂ ਸਨ ਉਹਨਾਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਮਸ਼ਰੂਫ ਹਨ ਜੇਕਰ ਪੰਜਾਬ ਦੇ ਵੋਟਰ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਰਹੇ ਤਾਂ ਪੰਜਾਬ ਛੇਤੀ ਹੀ ਮੁੜ ਰੰਗਲਾ ਪੰਜਾਬ ਬਣ ਜਾਵੇਗਾ ਇਸ ਮੌਕੇ ਨਵਪ੍ਰੀਤ ਸਿੰਘ ਅਤੇ ਪ੍ਰਧਾਨ ਭੁਪਿੰਦਰ ਸਿੰਘ ਰਾਜੂ ਅਤੇ ਜਿਲਾ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਅਤੇ ਇੰਦਰਾਜ ਸਿੰਘ ਨੂੰ ਇਲਾਕਾ ਨਿਵਾਸੀਆਂ ਵਲੋ ਸਨਮਾਨਿਤ ਕੀਤਾ ਗਿਆ।

Ads on article

Advertise in articles 1

advertising articles 2

Advertise