-->
ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ "ਧਰਮ ਬਦਲਣਾ-ਦੇਸ਼ ਦੇ ਲਈ ਕਰਵਾਇਆ ਗਿਆ ਘਾਤਕ" ਪ੍ਰੋਗਰਾਮ

ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ "ਧਰਮ ਬਦਲਣਾ-ਦੇਸ਼ ਦੇ ਲਈ ਕਰਵਾਇਆ ਗਿਆ ਘਾਤਕ" ਪ੍ਰੋਗਰਾਮ

ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ "ਧਰਮ ਬਦਲਣਾ-ਦੇਸ਼ ਦੇ ਲਈ
ਕਰਵਾਇਆ ਗਿਆ ਘਾਤਕ" ਪ੍ਰੋਗਰਾਮ 
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਦੇਸ਼ ਵਿੱਚ ਧਰਮ ਬਦਲਣ ਦੇ ਕੁਪ੍ਰਭਾਵ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਵੱਲੋਂ "ਧਰਮ ਬਦਲਣਾ-ਦੇਸ਼ ਦੇ ਲਈ ਘਾਤਕ" ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਦੋਨਾਂ ਸੰਸਥਾਵਾਂ ਦੀ ਡਾਇਰੈਕਟਰ ਡਾ. ਸਵਰਾਜ ਗਰੋਵਰ ਨੇ ਦੱਸਿਆ ਕਿ ਸਵਿਧਾਨ ਦੇ ਆਰਟੀਕਲ ਨੰ. 25 ਤੋਂ 28 ਵਿੱਚ ਧਾਰਮਿਕ ਆਜਾਦੀ ਬਾਰੇ ਲਿਖਿਆ ਗਿਆ ਹੈ ਜੱਦਕਿ ਜਬਰਦਸਤੀ ਧਰਮ ਬਦਲੀ ਕਰਵਾਉਣਾ ਸਵਿਧਾਨ ਤੇ ਹਮਲਾ ਹੈ। ਲਾਲਚ ਦੇ ਕੇ ਧਰਮ ਬਦਲਵਾਉਣਾ ਸਾਮਾਜਿਕ ਤਾਨੇ-ਬਾਨੇ ਦੇ ਲਈ ਖਤਰਾ ਹੈ। ਕਈ ਦੇਸ਼ਾਂ ਵਿੱਚ ਧਰਮ ਬਦਲਣਾ ਘੋਰ ਜੁਰਮ ਹੈ। ਸਤਵਿੰਦਰ ਕੌਰ, ਪਰਵੀਨ ਕੌਰ, ਗੀਤਾ ਨਰੂਲਾ, ਜਸਵਿੰਦਰ ਕੌਰ, ਮਹਿੰਦਰ ਕੌਰ, ਸੁਖਵਿੰਦਰ ਕੌਰ, ਮੰਜੂ ਸ਼ਰਮਾ, ਇੰਦਰਾ ਧਵਨ ਨੇ ਕਿਹਾ ਕਿ ਗਰੀਬਾਂ ਨੂੰ ਰੋਜ਼ਗਾਰ ਅਤੇ ਪੈਸੇ ਆਦਿ ਦਾ ਲਾਲਚ ਦੇ ਕੇ ਧਰਮ ਬਦਲਵਾਇਆ ਜਾਂਦਾ ਹੈ ਇਸ ਲਈ ਸਰਕਾਰ ਹਰ ਗਰੀਬ ਨੂੰ ਰੋਟੀ, ਕਪੜਾ ਅਤੇ ਮਕਾਨ ਦੇਵੇ ਸੁਸ਼ਮਾ ਗੋਇਲ, ਪਰਮਿੰਦਰ ਕੌਰ, ਮੀਨੂੰ ਭੱਲਾ, ਦਵਿੰਦਰ ਭਾਟਿਆ, ਮੰਜੀਤ ਬੱਤਰਾ, ਸੁਨੀਤਾ ਸ਼ਰਮਾ, ਨੀਲਮ ਕੁਮਾਰੀ ਅਤੇ ਅਲਕਾ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਧਰਮ ਬਦਲਣ ਨੂੰ ਰੋਕਣ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਨਾਏ। ਲਵ ਜਿਹਾਦ ਵੀ ਦੇਸ਼ ਦੇ ਲਈ ਸ਼ਰਾਪ ਹੈ ਜਿਸ ਤੇ ਕਾਨੂੰਨੀ ਪਾਬੰਧੀ ਹੋਣੀ ਜਰੂਰੀ ਹੈ ਅੰਤ ਵਿੱਚ ਸਾਰਿਆਂ ਨੇ ਧਰਮ ਬਦਲਣ ਨੂੰ ਰੋਕਣ ਲਈ ਆਪਣੇ ਆਪਣੇ ਲੈਵਲ ਤੇ ਕੋਸ਼ਿਸ਼ ਕਰਨ ਦਾ ਸੰਕਲਪ ਲਿਆ।

Ads on article

Advertise in articles 1

advertising articles 2

Advertise