-->
ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ ਟੀ ਰੋਡ ਜਿਲ੍ਹਾ ਸਾਂਝ (ਕਮਿਊਨਿਟੀ ਪੁਲਿਸਿੰਗ) ਸੋਸਾਇਟੀ ਅੰਮ੍ਰਿਤਸਰ ਸ਼ਹਿਰ, ਕਮਿਸ਼ਨਰੇਟ ਅੰਮ੍ਰਿਤਸਰ ਵੱਲੋ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ ਟੀ ਰੋਡ ਜਿਲ੍ਹਾ ਸਾਂਝ (ਕਮਿਊਨਿਟੀ ਪੁਲਿਸਿੰਗ) ਸੋਸਾਇਟੀ ਅੰਮ੍ਰਿਤਸਰ ਸ਼ਹਿਰ, ਕਮਿਸ਼ਨਰੇਟ ਅੰਮ੍ਰਿਤਸਰ ਵੱਲੋ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ ਟੀ ਰੋਡ ਜਿਲ੍ਹਾ ਸਾਂਝ (ਕਮਿਊਨਿਟੀ ਪੁਲਿਸਿੰਗ) ਸੋਸਾਇਟੀ ਅੰਮ੍ਰਿਤਸਰ ਸ਼ਹਿਰ, ਕਮਿਸ਼ਨਰੇਟ
ਅੰਮ੍ਰਿਤਸਰ ਵੱਲੋ ਸੈਮੀਨਾਰ ਦਾ ਆਯੋਜਨ ਕੀਤਾ ਗਿਆ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ, ਰਵਿੰਦਰ ਕੁਮਾਰ) - ਅੰਤਰਰਾਸ਼ਰਟੀ ਨਸ਼ਾ ਵਿਰੋਧੀ ਦਿਵਸ ਦੇ ਸਬੰਧ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂ, ਜੀ.ਟੀ. ਰੋਡ, ਅੰਮ੍ਰਿਤਸਰ ਵਿਖੇ ਸ੍ਰ: ਨੌਨਿਹਾਲ ਸਿੰਘ, ਆਈ.ਪੀ.ਐਸ., ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ ਜੀ ਦੀ ਰਹਿਨੁਮਾਈ ਹੇਠ ਜਿਲ੍ਹਾ ਸਾਂਝ (ਕਮਿਊਨਿਟੀ ਪੁਲਿਸਿੰਗ) ਸੋਸਾਇਟੀ ਅੰਮ੍ਰਿਤਸਰ ਸ਼ਹਿਰ, ਕਮਿਸ਼ਨਰੇਟ ਅੰਮ੍ਰਿਤਸਰ ਵੱਲੋ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਪਰਮਿੰਦਰ ਸਿੰਘ ਭੰਡਾਲ, P.P.S., ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ਼੍ਰੀਮਤੀ ਪਰਵਿੰਦਰ ਕੌਰ, P.P.S., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਿਕ, ਕਮਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅੰਮ੍ਰਿਤਸਰ ਸ਼ਹਿਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਵੱਲੋਂ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਸਟੇਜ ਪਲੇ “ਮਿੱਟੀ ਰੁਦਨ ਕਰੋ' ਦੀ ਪੇਸ਼ਕਾਰੀ ਕੀਤੀ ਗਈ। ਸੈਮੀਨਾਰ ਵਿੱਚ ਪਹਿਲੀ ਪੰਜਾਬ ਐਨ.ਸੀ.ਸੀ. ਬਟਾਲੀਅਨ, ਪਹਿਲੀ ਪੰਜਾਬ ਐਨ.ਸੀ.ਸੀ. ਬਟਾਲੀਅਨ (ਗਰਲਜ਼), 11ਵੀਂ ਐਨ.ਸੀ.ਸੀ. ਬਟਾਲੀਅਨ ਅਤੇ 24ਵੀਂ ਐਨ.ਸੀ.ਸੀ. ਬਟਾਲੀਆਂ ਦੀ ਤਰਫੋਂ 50-50 (ਕੁੱਲ 200) ਐਨ.ਸੀ.ਸੀ. ਕੈਡਿਟਾਂ ਨੇ ਭਾਗ ਗਿਆ। ਡਾ: ਰਾਹੁਲ ਆਨੰਦ, ਐਮ.ਡੀ. (Psychiatry) ਵੱਲੋਂ ਨਸ਼ਿਆਂ ਦੇ ਮਾਨਸਿਕ ਕਾਰਨਾਂ ਬਾਰੇ ਵਿਗਿਆਨਕ ਢੰਗ ਨਾਲ ਸਮਝਾਇਆ ਗਿਆ। ਮੰਚ ਦਾ ਸੰਚਾਲਨ ਸ੍ਰ: ਸੁਖਵਿੰਦਰ ਸਿੰਘ ਜੇਠੂਵਾਲ, ਸਮਾਜ ਸੇਵਕ ਵੱਲੋਂ ਬਾ-ਖੂਬੀ ਢੰਗ ਨਾਲ ਕੀਤਾ ਗਿਆ। ਇਸ ਤੋਂ ਇਲਾਵਾ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਅਨੰਨਿਆ ਅਰੋੜਾ, ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਦੀ ਵਿਦਿਆਰਥਣ ਨਵਰੋਜ ਕੌਰ, ਸੋਸ਼ਲ ਵਰਕਰ ਅਤੇ ਸਾਂਝ ਕਮੇਟੀ ਮੈਂਬਰ ਸ਼੍ਰੀਮਤੀ ਸਵਰਾਜ ਵਰ, ਜੀਵਨ ਜਾਤੀ ਫਾਂਡੇਸ਼ਨ ਦੇ ਫਾਊਂਡਰ, ਸ਼੍ਰੀ ਗੁਰਜੀਤ ਸਿੰਘ ਸੰਧੂ, ਹੋਲੀ ਹਾਰਟ ਸਕੂਲ ਦੀ ਵਿਦਿਆਰਥਣ ਗਾਰਗੀ ਆਨੰਦ ਅਤੇ ਪ੍ਰੋਫੈਸਰ ਹਰੀ ਸਿੰਘ, ਮੈਂਬਰ/ਇੰਚਾਰਜ, ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਵੱਲੋਂ ਲੈਕਚਰ ਕਰ ਕੇ ਨਸ਼ਿਆਂ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਸ਼ਾਮਿਲ ਹਾਜਰੀਨਾਂ ਨੇ ਸਹੁੰ ਚੁੱਕੀ ਕਿ “ਮੈ ਸਹੁੰ ਚੁੱਕਦਾ ਹਾਂ ਮੈ ਨਸ਼ਾ ਮੁੱਕਤ ਜੀਵਨ ਜੀਵਾਗਾਂ, ਆਪਣੇ ਪਰਿਵਾਰ ਅਤੇ ਸਾਥੀ ਸੰਗਤ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਜਿੰਦਗੀ ਭਰ ਪ੍ਰੇਰਿਤ ਕਰਦਾ ਰਹਾਂਗਾਂ, ਮੈ ਪ੍ਰਣ ਕਰਦਾ ਹਾਂ ਕਿ ਮੈ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਵਿੱਚ ਆਪਣਾ ਪੂਰਾ ਯੋਗਦਾਨ ਪਾਉਦਾਂ ਰਹਾਗਾਂ”। ਪ੍ਰੋਗਰਾਮ ਦੇ ਮੁੱਖ ਮਹਿਮਾਨ ਨੇ ਹਾਜਰੀਨਾਂ ਨੂੰ ਸੰਬੋਧਿਤ ਹੁੰਦੇ ਹੋਏ ਸ੍ਰ: ਪਰਮਿੰਦਰ ਸਿੰਘ ਭੰਡਾਲ, P.P.S., ਮਾਨਯੋਗ ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ ਨਸ਼ਿਆਂ ਖਿਲਾਫ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਹਰੇਕ ਪ੍ਰਕਾਰ ਦੇ ਨਸ਼ੇ ਨੂੰ ਸਮਾਜ ਵਿੱਚੋਂ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਸੈਮੀਨਾਰ ਦੇ ਅੰਤ ਵਿੱਚ ਸ਼ਿਰਕਤ ਕਰਨ ਵਾਲੀਆਂ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਤੌਰ ‘ਤੇ ਪੌਦੇ ਭੇਂਟ ਕੀਤੇ ਗਏ। ਪ੍ਰੋਗਰਾਮ ਦੇ ਅਖੀਰ ਵਿੱਚ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਵੱਲੋਂ ਦੱਸਿਆ ਗਿਆ ਕਿ ਸਾਲ 2011 ਵਿੱਚ ਸਾਂਝ ਕੇਂਦਰਾਂ ਦੇ ਸਥਾਪਿਤ ਹੋਣ ਤੋਂ ਲੈ ਕੇ ਹੁਣ ਤੱਕ ਵੱਖ-2 ਸਾਂਝ ਕੇਂਦਰਾਂ ਵੱਲੋਂ ਨਸ਼ਿਆਂ ਖਿਲਾਫ ਲਗਾਤਾਰ ਸੈਮੀਨਾਰ ਅਤੇ ਰੈਲੀਆਂ ਕਮਿਸ਼ਨਰੇਟ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕੇ ਵਿੱਚ ਕੀਤੀਆਂ ਗਈਆਂ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ, ਰੈਲੀਆਂ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਸਤੇ ਆਮ ਪਬਲਿਕ ਦੇ ਸਹਿਯੋਗ ਨਾਲ ਕਰਵਾਈਆਂ ਜਾਣਗੀਆਂ।ਅੰਤ ਵਿੱਚ ਉਹਨਾਂ ਵੱਲੋਂ ਇਸ ਸੈਮੀਨਾਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਮਾਪਤੀ ਤੋਂ ਬਾਅਦ ਮਹਿਮਾਨਾਂ ਅਤੇ ਐਨ.ਸੀ.ਸੀ. ਕੈਡਿਟਾਂ ਲਈ ਰਿਫਸੈਸ਼ਮੈਂਟ ਦਾ ਪ੍ਰਬੰਧ ਜਿਲ੍ਹਾ ਸਾਂਝ ਕੇਂਦਰ ਵੱਲੋਂ ਕੀਤਾ ਗਿਆ।

Ads on article

Advertise in articles 1

advertising articles 2

Advertise