-->
ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਵੱਖ-ਵੱਖ ਸੈਂਟਰਾਂ ਦੀ ਚੈਕਿੰਗ ਕੀਤੀ

ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਵੱਖ-ਵੱਖ ਸੈਂਟਰਾਂ ਦੀ ਚੈਕਿੰਗ ਕੀਤੀ

ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਵੱਖ-ਵੱਖ ਸੈਂਟਰਾਂ ਦੀ
ਚੈਕਿੰਗ ਕੀਤੀ 
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) - ਸਿਵਲ ਸਰਜਨ ਡਾ. ਵਿਜੇ ਕੁਮਾਰ ਵਲੋਂ ਵੱਖ-ਵੱਖ ਸੈਂਟਰਾਂ ਦੀ ਚੈਕਿੰਗ ਕੀਤੀ ਗਈ । ਸਿਹਤ ਵਿਭਾਗ ਅੰਮ੍ਰਿਤਸਰ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ ਹੈ। ਇਸੇ ਆਸ਼ੇ ਦੀ ਪੂਰਤੀ ਲਈ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਜੀ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਣ ਆਮ ਆਦਮੀਂ ਕਲੀਨਿਕ ਘਨੂਪੁਰ ਕਾਲੇ ਵਿਖੇ ਓ.ਪੀ.ਡੀ. ਸੇਵਾਵਾਂ, ਦਵਾਈਆਂ, ਲੈਬ ਟੈਸਟ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਆਮ ਆਦਮੀਂ ਕਲੀਨਿਕਾਂ ਲੋਕਾਂ ਦੀ ਸਿਹਤ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਅਤੇ ਲੋਕਾਂ ਨੂੰ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈਣਾਂ ਚਾਹੀਦਾ ਹੈ। ਇਸ ਉਪਰੰਤ ਯੁ.ਪੀ.ਐਚ.ਸੀ. ਨਰਾਇਣਗੜ੍ਹ ਵਿਖੇ ਚੈਕਿੰਗ ਦੌਰਾਣ ਉਹਨਾਂ ਵਲੋਂ ਪੈਰਾ ਮੈਡੀਕਲ ਸਟਾਫ ਨੂੰ ਕੋਲਡ ਚੇਨ, ਰੁਟੀਨ ਇਮੁਨਾਈਜੇਸ਼ਨ ਅਤੇ ਜੱਚਾ-ਬੱਚਾ ਸਿਹਤ ਵਿਚ ਹੋਰ ਬੇਹਤਰ ਸੇਵਾਵਾਂ ਦੇਣ ਸੰਬਧੀ ਹਿਦਾਇਤਾਂ ਦਿੱਤੀਆਂ ਗਈਆ। ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਪਾਈ ਦਾ ਧਿਆਨ ਰੱਖਣ, ਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਕਿਹਾ। ਇਸ ਦੌਰਾਣ ਚੈਕਿੰਗ ਦੌਰਾਣ ਜ਼ਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ ਵੀ ਮੌਜੂਦ ਸਨ।

Ads on article

Advertise in articles 1

advertising articles 2

Advertise