-->
ਲੜਕੀ ਜੋਕਿ ਘਰੋਂ ਨਰਾਜ਼ ਹੋ ਕੇ ਅੰਮ੍ਰਿਤਸਰ ਆਈ ਸੀ, ਨੂੰ ਉਸਦੇ ਪਰਿਵਾਰ ਹਵਾਲੇ ਕੀਤਾ

ਲੜਕੀ ਜੋਕਿ ਘਰੋਂ ਨਰਾਜ਼ ਹੋ ਕੇ ਅੰਮ੍ਰਿਤਸਰ ਆਈ ਸੀ, ਨੂੰ ਉਸਦੇ ਪਰਿਵਾਰ ਹਵਾਲੇ ਕੀਤਾ

ਲੜਕੀ ਜੋ ਕਿ ਘਰੋਂ ਨਰਾਜ਼ ਹੋ ਕੇ ਅੰਮ੍ਰਿਤਸਰ ਆਈ ਸੀ, ਨੂੰ ਉਸਦੇ
ਪਰਿਵਾਰ ਹਵਾਲੇ ਕੀਤਾ 
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) - ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਅਵਤਾਰ ਸਿੰਘ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪੁੱਲ ਨਹਿਰ ਕੋਟ ਮਿੱਤ ਸਿੰਘ ਮੋਜੂਦ ਸੀ। ਜਿੱਥੇ ਪੁਲਿਸ ਪਾਰਟੀ ਨੂੰ ਇੱਕ ਲੜਕੀ ਵਾਸੀ ਪੱਤੀ ਸਲੇਮ ਪੂਰਾ ਟਿੱਬਾ ਥਾਣਾ ਸਿੱਧਵਾਂ, ਜ਼ਿਲ੍ਹਾ ਜਗਰਾਓ ਘਬਰਾਈ ਹੋਈ ਹਾਲਤ ਵਿੱਚ ਮਿਲੀ ਜੋ ਲੜਕੀ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਨਾਲ ਨਰਾਜ਼ ਹੋ ਕੇ ਅੰਮ੍ਰਿਤਸਰ ਆ ਗਈ ਸੀ ਤੇ ਹੁਣ ਆਪਣੇ ਘਰ ਜਾਣ ਦਾ ਰਸਤਾ ਭੁੱਲ ਗਈ ਹੈ ਜਿਸਤੇ ਪੁਲਿਸ ਪਾਰਟੀ ਵੱਲੋ ਉਸਦੇ ਪਰਿਵਾਰਕ ਮੈਂਬਰਾਂ ਨਾਲ ਤਾਲਮੇਲ ਕਰਕੇ ਲੜਕੀ ਨੂੰ ਉਸਦੇ ਵਾਰਸਾ ਦੇ ਹਵਾਲੇ ਕੀਤਾ। ਜਿਸਤੇ ਲੜਕੀ ਦੇ ਪਰਿਵਾਰਕ ਮੈਬਰਾਂਨ ਨੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਾ ਦਿਲੋ ਧੰਨਵਾਦ ਕੀਤਾ ।

Ads on article

Advertise in articles 1

advertising articles 2

Advertise