-->
ਅੱਤ ਦੀ ਗਰਮੀ ‘ਚ ਸਮਾਜ ਸੇਵਕ ਮੁਕੇਸ਼ ਕੁਮਾਰ ਚੋਰਸੀਆਂ ਨੇ ਪੁਲਿਸ ਦੇ ਵੱਖ-ਵੱਖ ਨਾਕਿਆਂ ‘ਤੇ ਵੰਡੀਆਂ ਠੰਡੇ ਪਾਣੀ ਦੀਆਂ ਬੋਤਲਾਂ

ਅੱਤ ਦੀ ਗਰਮੀ ‘ਚ ਸਮਾਜ ਸੇਵਕ ਮੁਕੇਸ਼ ਕੁਮਾਰ ਚੋਰਸੀਆਂ ਨੇ ਪੁਲਿਸ ਦੇ ਵੱਖ-ਵੱਖ ਨਾਕਿਆਂ ‘ਤੇ ਵੰਡੀਆਂ ਠੰਡੇ ਪਾਣੀ ਦੀਆਂ ਬੋਤਲਾਂ

ਅੱਤ ਦੀ ਗਰਮੀ ‘ਚ ਸਮਾਜ ਸੇਵਕ ਮੁਕੇਸ਼ ਕੁਮਾਰ ਚੋਰਸੀਆਂ ਨੇ ਪੁਲਿਸ ਦੇ
ਵੱਖ-ਵੱਖ ਨਾਕਿਆਂ ‘ਤੇ ਵੰਡੀਆਂ ਠੰਡੇ ਪਾਣੀ ਦੀਆਂ ਬੋਤਲਾਂ
ਸੇਵਾ ਇਸੇ ਤਰ੍ਹਾਂ ਨਿਰੱਤਰ ਜਾਰੀ ਰਹੇਗੀ: ਪ੍ਰਧਾਨ ਮੁਕੇਸ਼ ਕੁਮਾਰ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ, ਕਰਨ ਯਾਦਵ)- ਅੱਤ ਦੀ ਗਰਮੀ ਵਿਚ ਜਿੱਥੇ ਸਮਾਜਸੇਵੀ ਲੋਕ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ, ਉੱਥੇ ਹੀ ਮਾਂ ਸ਼ਾਰਦੇ ਨਵਯੂਵਕ ਸ਼ੰਘ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸ੍ਰੀ ਮੁਕੇਸ਼ ਕੁਮਾਰ ਚੋਰਸੀਆਂ ਵਲੋਂ ਅੱਜ ਆਪਣੇ ਸਾਥੀਆਂ ਸਮੇਤ ਛੇਹਰਟਾ ਦੇ ਇੰਡੀਆਂ ਗੇਟ, ਛੇਹਰਟਾ ਚੌਂਕ, ਪੁਤਲੀਘਰ ਚੌਂਕ, ਸਦਰ ਚੌਂਕ ਅਤੇ ਰੇਲਵੇ ਸਟੇਸ਼ਨ ਚੌਂਕ ‘ਚ ਲੱਗੇ ਵੱਖ-ਵੱਖ ਪੁਲਿਸ ਨਾਕਿਆ ‘ਤੇ
ਠੰਡੇ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ। ਇਸ ਮੌਕੇ ਪ੍ਰਧਾਨ ਮੁਕੇਸ਼ ਕੁਮਾਰ ਚੋਰਸੀਆਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅੱਤ ਦੀ ਗਰਮੀ ਵਿਚ ਸ਼ਹਿਰ ਦੀ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਕਾਨੂੰਨ ਵਿਵਸਥਾ ਦੀ ਬਹਾਲੀ ਲਈ ਦਿਨ-ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਵੀ ਪੁਲਿਸ ਮੁਲਾਜ਼ਮਾਂ ਦਾ ਸਾਥ ਦਈਏ ਤੇ ਇੰਨ੍ਹਾਂ ਦੀ ਹਰ ਸਮੇਂ ਸੇਵਾ ਲਈ ਤਤਪਰ ਰਹੀਏ। ਇੱਥੇ ਜਿਕਰਯੋਗ ਹੈ ਕਿ ਕੋਵਿੰਡ-19 ਦੇ ਦੋਰਾਨ ਵੀ ਸ੍ਰੀ ਮੁਕੇਸ਼ ਕੁਮਾਰ ਚੋਰਸੀਆਂ ਨੇ ਆਪਣੀ ਨੇਕ ਕਮਾਈ ‘ਚੋ ਦਸਵੰਦ ਕੱਢ ਕੇ ਲੋਕਾਂ ਦੀ ਦਿਨ-ਰਾਤ ਸੇਵਾ ਕੀਤੀ ਸੀ ਅਤੇ ਉਨ੍ਹਾਂ ਦੇ ਘਰ-ਘਰ ਜਾ ਰਾਸ਼ਨ ਤੇ ਹੋਰ ਜਰੂਰੀ ਸਮੱਗਰੀ ਵੰਡੀ ਗਈ ਸੀ। ਸ੍ਰੀ ਚੋਰਸੀਆਂ ਨੇ ਅੱਗੇ ਕਿਹਾ ਕਿ ਇਹ ਸੇਵਾ ਇਸੇ ਤਰ੍ਹਾਂ ਹੀ ਨਿਰੱਤਰ ਜਾਰੀ ਰਹੇਗੀ ਅਤੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੀ ਹਰ ਹੀਲੇ ਮਦਦ ਕੀਤੀ ਜਾਵੇਗੀ। ਇਸ ਮੌਕੇ ਇੰਡੀਆਂ ਗੇਟ ਵਿੱਖੇ ਤਾਇਨਾਤ ਏ.ਐਸ.ਆਈ ਮੁਖਤਿਆਰ ਸਿੰਘ ਨੇ ਕਿਹਾ ਕਿ ਸਮਾਜ ਸੇਵਕ ਮੁਕੇਸ਼ ਕੁਮਾਰ ਜੀ ਵਲੋਂ ਕੀਤਾ ਗਿਆ ਇਹ ਉਪਰਾਲਾ ਜਿੱਥੇ ਬਹੁਤ ਹੀ ਸ਼ਲਾਘਾਯੋਗ ਹੈ, ਉੱਥੇ ਸਮਾਜ ਦੇ ਹਰੇਕ ਵਰਗ ਨੂੰ ਵੀ ਇਸੇ ਤਰ੍ਹਾਂ ਸੇਵਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ, ਪ੍ਰਧਾਨ ਹਰਪਾਲ ਸਿੰਘ ਭੰਗੂ, ਸਰਪੰਚ ਸਰਤਾਜ਼ ਸਿੰਘ ਸਰਾਂ, ਰਾਮੂ, ਅੰਕੂਸ਼ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise