-->
ਵਿਧਾਇਕ ਗੁਪਤਾ ਨੇ ਲੋਕਾਂ ਦੀਆ ਸੁਣੀਆ ਮੁਸਕਲਾਂ

ਵਿਧਾਇਕ ਗੁਪਤਾ ਨੇ ਲੋਕਾਂ ਦੀਆ ਸੁਣੀਆ ਮੁਸਕਲਾਂ

ਵਿਧਾਇਕ ਗੁਪਤਾ ਨੇ ਲੋਕਾਂ ਦੀਆ
ਸੁਣੀਆ ਮੁਸਕਲਾਂ
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ, ਕਰਨ ਯਾਦਵ) - ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲਾਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਨਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਧਰਮ ਸਿੰਘ ਮਾਰਕਿਟ ਦੇ ਦੁਕਾਨਦਾਰਾਂ ਦੀਆ ਮੁਸਕਲਾਂ ਸੁਣਨ ਸਮੇਂ ਕੀਤਾ। ਉਨਾਂ ਕਿਹਾ ਕਿ ਕੇ ਦੁਕਾਨਦਾਰਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਹਿਲ ਦੇ ਆਧਾਰ ਤੇ ਮੁਸਕਲਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨਾਂ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਪਾਣੀ ਸੀਵਰੇਜ ਦੀਆ ਮੁਸਕਲਾਂ ਨੂੰ ਹੱਲ ਕਰਨ ਲਈ ਸੰਬੰਧਤ ਅਧਿਕਾਰੀਆ ਨੂੰ ਨਿਰਦੇਸ਼ ਦੇ ਦਿੱਤੇ ਹਨ।
ਵਿਧਾਇਕ ਗੁਪਤਾ ਨੇ ਕਿਹਾ ਕੇ ਪਿਛਲੇ ਦਿਨੀਂ ਤੇਜ਼ ਹਨੇਰੀ ਕਾਰਨ ਬਿਜਲੀ ਦੇ ਪੋਲ ਡਿੱਗ ਗਏ ਸਨ ਜਿਸ ਕਰਕੇ ਬਿਜਲੀ ਦੀ ਸਮਸਿਆ ਹੋਈ ਸੀ ਪ੍ਰੰਤੂ ਹੁਣ ਬਿਜਲੀ ਦੀ ਸਪਲਾਈ ਪੂਰੀ ਠੀਕ ਹੈ। ਉਨਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀ ਤੇ ਕਰਮਚਾਰੀ ਪ੍ਰਸੰਸਾ ਦੇ ਹੱਕਦਾਰ ਹਨ ਜਿਨਾਂ ਨੇ ਏਨੀ ਗਰਮੀ ਵਿਚ ਵੀ ਬਿਜਲੀ ਦੀ ਸਪਲਾਈ ਨੂੰ ਜਾਰੀ ਰਖਿਆ ਹੈ। ਇਸ ਮੌਕੇ ਦੀਪਕ ਚੱਢਾ, ਦੀਪਕ ਬੱਗਾ, ਵਿੱਕੀ ਲੰਬੂ, ਸੁਦੇਸ਼ ਕੁਮਾਰ, ਅਸਲ ਬੱਤਰਾ, ਰਾਜੀਵ ਕੁਮਾਰ, ਰਾਮ ਪਾਲੀ ਮਹਿਰਾ ਅਤੇ ਜੁਗਲ ਗੁਪਤਾ ਹਾਜ਼ਰ ਸਨ।

Ads on article

Advertise in articles 1

advertising articles 2

Advertise