-->
ਕੌਂਮੀ ਡਾਕਟਰ ਡੇ ਮੌਕੇ ਨਿਊਰੋ ਸਰਜਨ ਡਾ.ਰਾਘਵ ਵਧਵਾ ਸਨਮਾਨਿਤ

ਕੌਂਮੀ ਡਾਕਟਰ ਡੇ ਮੌਕੇ ਨਿਊਰੋ ਸਰਜਨ ਡਾ.ਰਾਘਵ ਵਧਵਾ ਸਨਮਾਨਿਤ

ਕੌਂਮੀ ਡਾਕਟਰ ਡੇ ਮੌਕੇ ਨਿਊਰੋ ਸਰਜਨ ਡਾ.ਰਾਘਵ ਵਧਵਾ
ਸਨਮਾਨਿਤ 
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) - ਪੰਜਾਬ ਦੀ ਪ੍ਰਸਿੱਧ ਸਮਾਜ ਸੇਂਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਵਲੋਂ ਪ੍ਰਧਾਨ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਦੇ ਦਿਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਰਾਸ਼ਟਰੀ ਡਾਕਟਰ ਦਿਵਸ ਪ੍ਰਸਿੱਧ ਡਾਕਟਰ,ਬਿਧਾਨ ਚੰਦਰ ਰਾਏ ਦੇ ਜਨਮਦਿਨ 1 ਜੁਲਾਈ 1882 ਨੂੰ ਅਤੇ 1 ਜੁਲਾਈ 1962 ਨੂੰ ਦਿਹਾਂਤ ਹੋ ਗਿਆ ਸੀ, ਉਹਨਾਂ ਦੇ ਸਨਮਾਨ ਵੱਜੋਂ ਮਨਾਇਆ ਜਾਂਦਾ ਹੈ, ਡਾ. ਰਾਏ ਇੱਕ ਡਾਕਟਰ, ਸਿੱਖਿਆ ਸ਼ਾਸਤਰੀ ਅਤੇ ਰਾਜਨੇਤਾ ਸਨ। ਉਸਨੇ 1948 ਤੋਂ 1962 ਤੱਕ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ ਅੱਜ ਇਸ ਮੌਂਕੇ ਪ੍ਰਧਾਨ ਮੱਟੂ ਦੀ ਯੋਗ ਅਗਵਾਈ ਵਿਚ ਅੱਜ ਨੈਸ਼ਨਲ ਡਾਕਟਰ ਦਿਵਸ ਮੌਕੇ ਡਾ. ਰਾਘਵ ਵਾਧਵਾ ਨੂੰ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਲਗਭਗ 1000 ਤੋਂ ਉਪਰ ਸਫਲ ਆਪ੍ਰੇਸ਼ਨ ਕਰਨ ਅਤੇ ਉਤਰ ਭਾਰਤ ਵਿਚ ਵਧੀਆ ਮੈਡੀਕਲ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਡਾ.ਵਾਧਵਾ ਸਮੇਂ ਸਮੇਂ ਤੇ ਲੋੜਵੰਦ ਮਰੀਜਾਂ ਦੇ ਲਈ ਮੁਫਤ ਮੈਡੀਕਲ ਕੈਂਪ ਅਤੇ ਜਾਗਰੂਕਤਾਂ ਕੈਂਪ ਲਗਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਕਈ ਸੰਸਥਾਵਾਂ ਵਲੋਂ ਸਮੇਂ-ਸਮੇਂ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁਕਿਆ ਹੈ। ਇਸ ਮੌਕੇ ਡਾ. ਰਾਘਵ ਵਾਧਵਾ ਨੇ ਪ੍ਰਧਾਨ ਮੱਟੂ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਰੀਜ਼ ਨੂੰ ਬਿਲਕੁਲ ਸਹੀ ਰਾਏ ਦਿੰਦੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਮਰੀਜ਼ ਉਨ੍ਹਾਂ ਕੋਲ ਆਵੇ ਉਹ 100 ਪ੍ਰਤੀਸ਼ਤ ਠੀਕ ਅਤੇ ਸੰਤੁਸ਼ਟ ਹੋ ਕੇ ਜਾਵੇ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਗੁਰਿੰਦਰ ਮੱਟੂ ਨੇ ਕਿਹਾ ਕਿ ਸੋਸਾਇਟੀ ਵਲੋਂ ਸਮੇਂ ਸਮੇਂ ਤੇ ਵਧੀਆ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਡਾ.ਰਾਘਵ ਵਾਧਵਾ ਲੋਕਾਂ ਨੂੰ ਬਹੁਤ ਵਧੀਆਂ ਸਿਹਤ ਸਹੂਲਤਾ ਪ੍ਰਦਾਨ ਕਰ ਰਹੇ ਹਨ ਅਜਿਹੀਆਂ ਸਖਸ਼ੀਅਤਾਂ ਤੇ ਸਾਨੂੰ ਅਤੇ ਸਾਡੇ ਸਮਾਜ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਡਾਕਟਰ ਭਗਵਾਨ ਦਾ ਦੂਸਰਾ ਰੂਪ ਹਨ ਇਹ ਕੋਵਿਡ ਦੌਰਾਨ ਇੰਨ੍ਹਾਂ ਨੇ ਸਿੱਧ ਕਰਕੇ ਵਿਖਾਇਆ ਵੀ ਹੈ। ਮੱਟੂ ਨੇ ਕਿਹਾ ਕਿ ਕੋਵਿੰਡ ਦੌਰਾਨ ਹੀ ਸਾਰੀ ਦੁਨਿਆ ਨੂੰ ਡਾਕਟਰ ਦੀ ਅਸਲੀ ਅਹਿਮੀਅਤ ਦਾ ਪਤਾ ਚਲਿਆ ਹੈ। ਇਸ ਮੌਕੇ ਐਡਵੋਕੇਟ ਹਰਸੰਗੀਤ ਸਿੰਘ,ਕੰਵਲਜੀਤ ਸਿੰਘ, ਅਮਨ ਸਿੰਘ, ਸਿਧਾਰਥ ਰਾਏ ਨਾਰੰਗ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise