-->
ਸਿਹਤ ਵਿਭਾਗ  ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ : ਸਿਵਲ ਸਰਜਨ ਡਾ ਵਿਜੇ ਕੁਮਾਰ

ਸਿਹਤ ਵਿਭਾਗ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ : ਸਿਵਲ ਸਰਜਨ ਡਾ ਵਿਜੇ ਕੁਮਾਰ

ਸਿਹਤ ਵਿਭਾਗ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ :
ਸਿਵਲ ਸਰਜਨ ਡਾ ਵਿਜੇ ਕੁਮਾਰ
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ) - ਸਿਹਤ ਵਿਭਾਗ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ ਹੈ। ਇਸੇ ਆਸ਼ੇ ਦੀ ਪੂਰਤੀ ਲਈ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ ਵਿਜੇ ਕੁਮਾਰ ਜੀ ਵਲੋ ਪਿਛਲੇ ਦੋ ਦਿਨਾਂ ਵਿੱਚ ਜਿਲੇ੍ ਦੇ ਵੱਖ-ਵੱਖ ਸੈਂੰਟਰਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਢਾਬ ਖਟੀਕਾਂ ਜਨਾਨਾਂ ਹਸਪਤਾਲ ਵਿਖੇ ਓ.ਪੀ.ਡੀ. ਸੇਵਾਵਾਂ, ਦਵਾਈਆਂ, ਲੈਬ ਟੈਸਟ ਅਤੇ ਵਾਰਡਾਂ ਦੀ ਜਾਂਚ ਕੀਤੀ ਗਈ। ਇਸ ਉਪਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰਾਤ ਵੇਲੇ ਕਰੀਬ 9.45 ਤੇ ਚੈਕਿੰਗ ਕੀਤੀ ਗਈ।ਇਸ ਦੌਰਾਣ ਐਮਰਜੈਂਸੀ ਵਿਭਾਗ, ਇੰਡੋਰ ਵਾਰਡਾਂ ਵਿਚ ਮਰੀਜਾਂ ਕੋਲੋ ਵੀ ਪੁਛ-ਗਿਛ ਕੀਤੀ ਗਈ ੳਤੇ ਸੰਬਧਤ ਸਟਾਫ ਨੂੰ ਮੌਕੇ ਤੇ ਹੋਰ ਬੇਹਤਰ ਸੇਵਾਵਾਂ ਦੇਣ ਸੰਬਧੀ ਹਿਦਾਇਤਾਂ ਦਿੱਤੀਆਂ ਗਈਆ। ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਪਾਈ ਦਾ ਧਿਆਨ ਰੱਖਣ, ਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਕਿਹਾ। ਇਸ ਉਪਰੰਤ ਉਹਨਾਂ ਵਲੋਂ ਸਿਵਲ ਹਸਪਤਾਲ ਅਜਨਾਲਾ ਵਿਖੇ ਵੀ ਚੈਕਿੰਗ ਕੀਤੀ ਅਤੇ ਕੰਮ-ਕਾਰ ਦੀ ਤੱਸਲੀ ਪ੍ਰਗਟਾਈ।

Ads on article

Advertise in articles 1

advertising articles 2

Advertise