-->
ਸ੍ਰੀ ਹਜ਼ੂਰ ਸਾਹਿਬ ਦੇ ਹੋਣਹਾਰ ਵਿਦਿਆਰਥੀ ਈਸਰੋ ਬੰਗਲੌਰ ਟੂਰ ਤੋਂ ਵਾਪਿਸ ਪਰਤੇ - ਡਾ. ਵਿਜੇ ਸਤਬੀਰ ਸਿੰਘ

ਸ੍ਰੀ ਹਜ਼ੂਰ ਸਾਹਿਬ ਦੇ ਹੋਣਹਾਰ ਵਿਦਿਆਰਥੀ ਈਸਰੋ ਬੰਗਲੌਰ ਟੂਰ ਤੋਂ ਵਾਪਿਸ ਪਰਤੇ - ਡਾ. ਵਿਜੇ ਸਤਬੀਰ ਸਿੰਘ

ਸ੍ਰੀ ਹਜ਼ੂਰ ਸਾਹਿਬ ਦੇ ਹੋਣਹਾਰ ਵਿਦਿਆਰਥੀ ਈਸਰੋ ਬੰਗਲੌਰ ਟੂਰ ਤੋਂ
ਵਾਪਿਸ ਪਰਤੇ - ਡਾ. ਵਿਜੇ ਸਤਬੀਰ ਸਿੰਘ
ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) - ਪਿਛਲੇ ਦਿਨੀ ਬੰਗਲੋਰ ਤੋਂ ਪੁੱਜੇ ਸੀਨੀਅਰ ਸਾਇੰਟਿਸਟ ਸ੍ਰ: ਮਹਿੰਦਰ ਪਾਲ ਸਿੰਘ ਜੀ ਜਿਨ੍ਹਾਂ ਨੇ ਚੰਦਰਯਾਨ- ੩ ਮਿਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਉਨ੍ਹਾਂ ਨੇ ਸ੍ਰੀ ਹਜ਼ੂਰ ਸਾਹਿਬ ਦੇ ਬੱਚਿਆਂ ਨੂੰ ਈਸਰੋ ਆਉਣ ਦਾ ਸੱਦਾ ਦਿੱਤਾ ਸੀ, ਜਿਸ ਅਨੁਸਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਵਲੋਂ ਇੱਕ ਟੀਮ ਜਿਸ ਵਿੱਚ ਸ੍ਰ: ਗੁਰਬਚਨ ਸਿੰਘ ਜੀ ਪ੍ਰਿੰਸੀਪਲ ਆਈ.ਟੀ.ਆਈ., ਪ੍ਰਿੰਸੀਪਲ ਅਨਿੱਲ ਕੋਰ ਖਾਲਸਾ ਅਤੇ ਖਾਲਸਾ ਹਾਈ ਸਕੂਲ ਤੇ ਸੱਚਖੰਡ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਸ਼ਾਮਿਲ ਸਨ, ਬੰਗਲੌਰ ਭੇਜੀ ਗਈ। ਈਸਰੋ ਪੁੱਜ ਕੇ ਵਿਦਿਆਰਥੀਆਂ ਨੂੰ ਕਈ ਤਜ਼ਰਬੇ ਹਾਂਸਲ ਹੋਏ, ਨਵੀਆਂ ਨਵੀਆਂ ਤਕਨੀਕਾਂ ਵੇਖਣ ਨੂੰ ਮਿਲੀਆਂ ਜਿਸ ਨਾਲ ਇਨ੍ਹਾਂ ਦੀ ਜਿੰਦਗੀ ਵਿੱਚ ਅੱਗੇ ਵਧਣ ਲਈ ਜ਼ਜ਼ਬਾ ਪੈਦਾ ਹੋਇਆ ਅਤੇ ਨਵੀਆਂ ਉਮੰਗਾਂ ਪੈਦਾ ਹੋਈਆਂ ਹਨ। ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ. ਨੇ ਹੋਰ ਦੱਸਿਆ ਕਿ ਸਾਡੀ ਪ੍ਰਮੁੱਖਤਾ ਸ੍ਰੀ ਹਜ਼ੂਰ ਸਾਹਿਬ ਦੇ ਬੱਚਿਆਂ ਨੂੰ ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ. ਵਰਗੇ ਸਰਵ ਉੱਚ ਅਹੁਦਿਆਂ ਦੇ ਇਮਤਿਹਾਨਾਂ ਲਈ ਤਿਆਰ ਕਰਨਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ, ਵੱਖ ਵੱਖ ਕੰਪੀਟੀਸ਼ਨਜ਼ ਲਈ ਤਿਆਰੀ ਕਰਵਾਈ ਜਾਵੇਗੀ ਜਿਸ ਨਾਲ ਉਹ ਦੇਸ਼ ਦੀ ਸੇਵਾ ਲਈ ਅੱਗੇ ਵਧਣ। ਇਸ ਨਾਲ ਜਿਥੇ ਬੱਚਿਆਂ ਦੇ ਜੀਵਨ ਵਿੱਚ ਆਰਥਿਕ ਖੁਸ਼ਹਾਲੀ ਆਵੇਗੀ, ਉਥੇ ਹੋਰਨਾ ਬੱਚਿਆਂ ਲਈ ਪ੍ਰੇਰਨਾਸ੍ਰੋਤ ਵੀ ਬਣਨਗੇ। ਇਹ ਜਾਣਕਾਰੀ ਸ: ਠਾਨ ਸਿੰਘ ਬੁੰਗਈ ਸੁਪਰਡੈਂਟ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਨੇ ਇੱਕ ਪ੍ਰੈਸ ਨੋਟ ਰਾਹੀਂ ਦਿਤੀ ।

Ads on article

Advertise in articles 1

advertising articles 2

Advertise