-->
ਜੋਨ-1 ਦੇ ਏਰੀਏ ਗੁਰੂ ਬਜ਼ਾਰ ਵਿੱਖੇ ਜਿਉਲਰੀ ਐਸੋਸੀਏਸ਼ਨ ਦੀ ਪ੍ਰਤੀਨਿਧੀਆਂ ਕੀਤੀ ਮੀਟਿੰਗ।

ਜੋਨ-1 ਦੇ ਏਰੀਏ ਗੁਰੂ ਬਜ਼ਾਰ ਵਿੱਖੇ ਜਿਉਲਰੀ ਐਸੋਸੀਏਸ਼ਨ ਦੀ ਪ੍ਰਤੀਨਿਧੀਆਂ ਕੀਤੀ ਮੀਟਿੰਗ।

ਜੋਨ-1 ਦੇ ਏਰੀਏ ਗੁਰੂ ਬਜ਼ਾਰ ਵਿੱਖੇ ਜਿਉਲਰੀ ਐਸੋਸੀਏਸ਼ਨ ਦੀ
ਪ੍ਰਤੀਨਿਧੀਆਂ ਕੀਤੀ ਮੀਟਿੰਗ।
ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) - ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਸਮੇਤ ਸ੍ਰੀ ਸੁਰਿੰਦਰ ਸਿੰਘ ਏ.ਸੀ.ਪੀ ਸੈਟ੍ਰਲ, ਅੰਮ੍ਰਿਤਸਰ ਅਤੇ ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ, ਸਬ-ਇੰਸਪੈਕਟਰ ਜਸਬੀਰ ਸਿੰਘ ਵੱਲੋਂ ਗੁਰੂ ਬਜ਼ਾਰ ਵਿੱਖੇ ਪਹੁੰਕ ਕੇ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ ਅਤੇ ਜਿਊਲਰੀ ਐਸੋਸੀਏਸ਼ਨ ਦੀ ਪ੍ਰਤੀਨਿਧੀਆਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਵਿਚਾਰ ਵਿਟਾਦਰਾ ਸਾਂਝਾ ਕਰਦੇ ਹੋਏ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ।
         ਏ.ਡੀ.ਸੀ.ਪੀ ਸਿਟੀ-1 ਵੱਲੋਂ ਮੀਟਿੰਗ ਦੌਰਾਨ ਸੁਰੱਖਿਆ ਪੱਖੋ ਕੁਝ ਪੁਆਇੰਟ ਡਿਸਕਸ ਕੀਤੇ ਕਿ ਸੁਰੱਖਿਆ ਗਾਰਡ ਰੱਖੇ ਜਾਣ, ਵਧੀਆਂ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਸਹੀ ਦਿਸ਼ਾ ਵਿੱਚ ਲਗਾ ਕੇ ਉਹਨਾਂ ਨੂੰ ਸਮੇਂ ਸਮੇਂ ਤੇ ਚੈਕ ਕੀਤਾ ਜਾਵੇ, ਹੀਡਨ ਕੈਮਰੇ ਵੀ ਲਗਾਏ ਜਾਣ, ਮੋਸ਼ਨ ਸੈਸਰ, ਸ਼ੈਟਰਪਰੂਫ ਗਲਾਸ, ਆਟੋਮੇਟਿਕ ਡੋਰ ਲਾਕਿੰਗ, ਅਲਾਰਮ, ਤੁਸੀ ਕੈਮਰੇ ਦੀ ਨਿਗਰਾਨੀ ਹੇਠ ਹੋ ਨੂੰ ਦਰਸਾਉਂਦੇ, ਬੋਰਡ ਲਗਾਏ ਜਾਣ ਅਤੇ ਰਾਤ ਸਮੇਂ ਦੁਕਾਨਾਂ ਦੇ ਬਾਹਰ ਰੋਸ਼ਨੀ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਸਬੰਧੀ ਜਿਊਲਰੀ ਐਸੋਸੀਏਸ਼ਨ ਦੀ ਪ੍ਰਤੀਨਿਧੀਆਂ ਵੱਲੋਂ ਸਹਿਮਤੀ ਪ੍ਰਗਟਾਈ ਗਈ। ਕਮਿਸ਼ਨਰੇਟ ਪੁਲਿਸ, ਪਬਲਿਕ ਦੀ ਸੁਰੱਖਿਆ ਲਈ ਹਰ ਸਮੇਂ ਹਾਜ਼ਰ ਹੈ।

Ads on article

Advertise in articles 1

advertising articles 2

Advertise