-->
ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 10 ਪਿਸਤੌਲ, ਇੱਕ ਰਾਈਫਲ ਸਮੇਤ ਸੱਤ ਕਾਬੂ

ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 10 ਪਿਸਤੌਲ, ਇੱਕ ਰਾਈਫਲ ਸਮੇਤ ਸੱਤ ਕਾਬੂ

ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ
ਪਰਦਾਫਾਸ਼, 10 ਪਿਸਤੌਲਾਂ, ਇੱਕ ਰਾਈਫਲ ਸਮੇਤ ਸੱਤ ਕਾਬੂ
ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ, ਕਰਨ ਯਾਦਵ) - ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ ਤੇ ਮਾੜੇ ਅਨਸਰਾਂ ਤੇ ਗੈਂਗਸਟਰ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀਆਈਏ ਸਟਾਫ਼ ਅੰਮ੍ਰਿਤਸਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਮੁਖਬਿਰ ਦੀ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੌਰਾਨ 7 ਨੋਜਵਾਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਐਮ ਪੀ ਤੋ ਨਜਾਇਜ਼ ਹਥਿਆਰ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸਨ , ਇਹ ਵੀ ਪਤਾ ਚੱਲਿਆ ਹੈ ਕਿ ਇਹ ਐਮਪੀ ਤੋਂ 25 ਹਜਾਰ ਲਿਆ ਕੇ ਪੰਜਾਬ ਵਿੱਚ 50 ਹਜਾਰ ਦਾ ਵੇਚਦੇ ਸਨ ਪੁਲਿਸ ਕਮਿਸ਼ਨ ਨੇ ਦੱਸਿਆ ਕਿ ਇਹਨਾਂ ਵਿੱਚੋਂ ਕੁਝ ਜੇਲ ਚੋਂ ਪ੍ਰੋਡਕਸ਼ਨ ਵਰੰਟ ਤੇ ਵੀ ਨੌਜਵਾਨ ਲਿਆਂਦੇ ਗਏ ਹਨ ਜਿਨਾਂ ਕੋਲੋਂ ਪੁੱਛਗਿਸ਼ ਕੀਤੀ ਜਾ ਰਹੀ ਹੈ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਅਸੀਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਨੇ ਜਾਂਚ ਦੌਰਾਨ ਆਪਣੇ ਸਾਥੀਆਂ ਦੇ ਨਾਮ ਦੱਸੇ ਇਹ ਵੀ ਪਤਾ ਲੱਗਾ ਹੈ ਕਿ ਯੂਐਸਏ ਵਿੱਚ ਤੇ ਆਸਟਰੇਲੀਆ ਵਿੱਚ ਰਿਤਿਕ ਰੈਲੀ ਬੈਠੇ ਦੋ ਨੌਜਵਾਨਾਂ ਨੂੰ ਇਹ ਸਾਰਾ ਨੈਟਵਰਕ ਚਲਾਇਆ ਜਾ ਰਿਹਾ ਸੀ ਜਿਸਦਾ ਪਰਦਾ ਸਾਡੀ ਸੀਆਈ ਸਟਾਫ ਦੀ ਪੁਲਿਸ ਨੇ ਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਜਗਹਾ ਤੇ ਪਿਸਤੋਲ ਰੱਖਕੇ ਆਉਣਾ ਹੈ, ਇਹ ਰੱਖਕੇ ਆ ਜਾਂਦੇ ਸਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਮਾਣ ਹਾਸਲ ਕਰ ਇਹਨਾਂ ਕੋਲੋਂ ਹੋਰ ਪੁੱਛਕਿਛ ਕੀਤੀ ਜਾਵੇਗੀ। ਜਿਹਦੇ ਚਲਦੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਕੁਨਾਲ ਮਹਾਜਨ ਤੇ ਇਸਦੇ ਬਾਕੀ ਸਾਥੀਆਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ, ਇਹ ਲੋਕ ਕੇਂਦਰੀ ਜੇਲ ਵਿਚੋਂ ਬੈਠਕੇ ਸਾਰਾ ਨੈਟਵਰਕ ਚਲਾਉਂਦੇ ਪਏ ਸਨ। ਕੁਨਾਲ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਅਜੇ ਤੱਕ ਕਿੰਨੇ ਪਿਸਤੋਲ ਸਪਲਾਈ ਕੀਤੇ ਹਨ, ਇਸਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ , ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜੇਲ ਵਿਚੋ ਸਿਗਨਲ ਐਪ ਦੀ ਵਰਤੋਂ ਕੀਤੀ ਗਈ ਹੈ।

Ads on article

Advertise in articles 1

advertising articles 2

Advertise