-->
ਸੀ.ਆਈ.ਏ ਸਟਾਫ-2, ਵੱਲੋਂ 02 ਪਿਸਟਲ, 200 ਗ੍ਰਾਮ ਹੈਰੋਇੰਨ, 30,500/-ਰੁਪਏ (ਡਰੱਗ ਮਨੀ) ਅਤੇ ਕਾਰ ਸਮੇਤ 01 ਤੱਸਕਰ ਕਾਬੂ।

ਸੀ.ਆਈ.ਏ ਸਟਾਫ-2, ਵੱਲੋਂ 02 ਪਿਸਟਲ, 200 ਗ੍ਰਾਮ ਹੈਰੋਇੰਨ, 30,500/-ਰੁਪਏ (ਡਰੱਗ ਮਨੀ) ਅਤੇ ਕਾਰ ਸਮੇਤ 01 ਤੱਸਕਰ ਕਾਬੂ।

ਸੀ.ਆਈ.ਏ ਸਟਾਫ-2, ਵੱਲੋਂ 02 ਪਿਸਟਲ, 200 ਗ੍ਰਾਮ ਹੈਰੋਇੰਨ,
30,500/-ਰੁਪਏ (ਡਰੱਗ ਮਨੀ) ਅਤੇ ਕਾਰ ਸਮੇਤ 01 ਤੱਸਕਰ ਕਾਬੂ।
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) - ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਾ ਤੱਸਕਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮਹਿੰਮ ਤਹਿਤ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ ਅਤੇ ਸ਼੍ਰੀ ਨਵਜੋਤ ਸਿੰਘ, ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕੁਲਦੀਪ ਸਿੰਘ ਏ.ਸੀ.ਪੀ, ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਜੇਸ਼ ਕੁਮਾਰ, ਇੰਚਾਂਰਜ਼ ਸੀ.ਆਈ.ਏ ਸਟਾਫ-2, ਗੁਰੂ ਕੀ ਵਡਾਲੀ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ 02 ਪਿਸਟਲ ਸਮੇਤ 03 ਜਿੰਦਾ ਰੋਂਦ .32 ਬੋਰ, 200 ਗ੍ਰਾਮ ਹੈਰੋਇੰਨ, 30,500/-ਰੁਪਏ (ਡਰੱਗ ਮਨੀ) ਅਤੇ 01 ਕਾਰ ਮਾਰੂਤੀ ਸਵਿੱਫਟ ਬ੍ਰ੍ਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।
     ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਜਸਪਾਲ ਸਿੰਘ ਉਰਫ਼ ਪ੍ਰਿੰਸ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 02 ਗੁਰੂ ਰਾਮ ਦਾਸ ਕਲੋਨੀ, ਨਰਾਇਣਗੜ੍ਹ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ । ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਨਰਾਇਣਗੜ੍ਹ ਚੌਕ, ਛੇਹਰਟਾ ਦੇ ਖੇਤਰ ਤੋਂ ਇਸਨੂੰ ਕਾਰ ਮਾਰੂਤੀ ਸਵਿੱਫਟ ਸਮੇਤ ਕਾਬੂ ਕਰਕੇ 02 ਪਿਸਟਲ ਸਮੇਤ 03 ਜਿੰਦਾ ਰੋਂਦ .32 ਬੋਰ, 200 ਗ੍ਰਾਮ ਹੈਰੋਇੰਨ, 30,500/-ਰੁਪਏ (ਡਰੱਗ ਮਨੀ) ਬ੍ਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਤੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਇਸਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise