-->
ਸੀ.ਆਈ.ਏ ਸਟਾਫ-2 ਵੱਲੋਂ 110 ਗ੍ਰਾਮ ਹੈਰੋਇੰਨ, ਡਰੱਗ ਮਨੀ ਤੇ ਸਵੀਫਟ ਕਾਰ ਸਮੇਤ 01 ਨਸ਼ਾ ਤਸਕਰ ਕਾਬੂ।

ਸੀ.ਆਈ.ਏ ਸਟਾਫ-2 ਵੱਲੋਂ 110 ਗ੍ਰਾਮ ਹੈਰੋਇੰਨ, ਡਰੱਗ ਮਨੀ ਤੇ ਸਵੀਫਟ ਕਾਰ ਸਮੇਤ 01 ਨਸ਼ਾ ਤਸਕਰ ਕਾਬੂ।

ਸੀ.ਆਈ.ਏ ਸਟਾਫ-2 ਵੱਲੋਂ 110 ਗ੍ਰਾਮ ਹੈਰੋਇੰਨ, ਡਰੱਗ ਮਨੀ ਤੇ
ਸਵੀਫਟ ਕਾਰ ਸਮੇਤ 01 ਨਸ਼ਾ ਤਸਕਰ ਕਾਬੂ।
ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) - ਇੰਸਪੈਕਟਰ ਰਾਜ਼ੇਸ ਕੁਮਾਰ, ਇੰਚਾਂਰਜ਼ ਸੀ.ਆਈ.ਏ ਸਟਾਫ-2, ਗੁਰੂ ਕੀ ਵਡਾਲੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਨੇੜੇ ਸਕੂਲ, ਰਾਮ ਤੀਰਥ ਰੋਡ, ਅੰਮ੍ਰਿਤਸਰ ਦੇ ਖੇਤਰ ਵਿੱਖੇ ਮੌਜੂਦ ਸੀ ਤਾਂ ਇੱਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਗੱਡੀ ਰੋਕ ਕੇ ਵਿੱਚੋਂ ਨਿਕਲ ਕੇ ਭੱਜਣ ਲੱਗੇ ਨੂੰ ਕਾਬੂ ਕੀਤਾ ਗਿਆ। ਕਾਰ ਚਾਲਕ ਦੀ ਪਹਿਚਾਣ ਅਵਿਨਾਸ਼ ਉਰਫ਼ ਬੱਬਲੂ ਬਸੰਤੀ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 3199, ਸਾਹਮਣੇ ਰਾਮ ਗਲੀ, ਛੇਹਰਟਾ ਹਾਲ ਗੋਲਡਨ ਇੰਨਕਲੇਵ, ਰਾਮ ਤੀਰਥ ਰੋਡ, ਅੰਮ੍ਰਿਤਸਰ ਵਜੋਂ ਹੋਈ ਤੇ ਇਸ ਪਾਸੋਂ 110 ਗ੍ਰਾਮ ਹੈਰੋਇੰਨ ਅਤੇ 7000/-ਰੁਪਏ (ਡਰੱਗ ਮਨੀ) ਬ੍ਰਾਮਦ ਕੀਤੀ ਗਈ। ਇਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise