-->
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੰਜ਼ਿਲ ਨੂੰ ਦਿੱਤੀ ਜਾਵੇ ਸੀਟ --- ਰਾਜਾ,ਵੜੈਚ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੰਜ਼ਿਲ ਨੂੰ ਦਿੱਤੀ ਜਾਵੇ ਸੀਟ --- ਰਾਜਾ,ਵੜੈਚ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੰਜ਼ਿਲ ਨੂੰ ਦਿੱਤੀ ਜਾਵੇ
ਸੀਟ --- ਰਾਜਾ,ਵੜੈਚ
ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) - ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਦੀ ਵਾਰਡ ਨੰਬਰ 33 ਦੇ ਇਲਾਕਾ ਨਿਊ ਅਜ਼ਾਦ ਨਗਰ ਵਿਚ ਓ ਬੀ ਸੀ ਮੋਰਚਾ ਜਿਲਾ ਅੰਮ੍ਰਿਤਸਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕ ਜ਼ਰੂਰੀ ਮੀਟਿੰਗ ਓ ਬੀ ਸੀ ਮੋਰਚਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਓ ਬੀ ਸੀ ਮੋਰਚਾ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਅਰਵਿੰਦਰ ਸਿੰਘ ਵੜੈਚ ਵਿਸ਼ੇਸ਼ ਤੌਰ ਉੱਤੇ ਪਹੁੰਚੇ ਇਸ ਮੀਟਿੰਗ ਵਿੱਚ ਭਾਜਪਾ ਪਾਰਟੀ ਦੀ ਮਜ਼ਬੂਤੀ ਚੜਦੀ ਕਲਾ ਲਈ ਵਿਚਾਰ ਵਟਾਂਦਰੇ ਕੀਤੇ ਗਏ ਜਿਲਾ ਪ੍ਰਧਾਨ ਅਰਵਿੰਦਰ ਸਿੰਘ ਵੜੈਚ ਨੇ ਆਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਨਗਰ ਨਿਗਮ ਚੋਣਾਂ ਵਿੱਚ ਪੂਰੀ ਮਿਹਨਤ ਨਾਲ ਕੰਮ ਕਰਨ ਲਈ ਓਬੀਸੀ ਮੋਰਚਾ ਅੰਮ੍ਰਿਤਸਰ ਦੇ ਸਾਰੇ ਹੀ ਅਹੁਦੇਦਾਰ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ ਇਸ ਮੌਕੇ ਵੜੈਚ ਅਤੇ ਰਾਜਾ ਨੇ ਭਾਜਪਾ ਪਾਰਟੀ ਦੀ ਹਾਈਕਮਾਂਡ ਕੋਲੋ ਮੰਗ ਕੀਤੀ ਕਿ ਓਬੀਸੀ ਸਮਾਜ ਨੂੰ ਵੀ ਲੋਕ ਸਭਾ ਚੋਣਾਂ ਵਿੱਚ ਰਾਖਵਾਂਕਰਨ ਨੀਤੀ ਅਧੀਨ ਬਣਦਾ ਹੱਕ ਮਿਲਣਾ ਚਾਹੀਦਾ ਹੈ ਜਿਸ ਦੀ ਸਾਰੇ ਹੀ ਮੈਂਬਰਾਂ ਨੇ ਸਹਿਮਤੀ ਦਿੱਤੀ ਇਸ ਮੌਕੇ ਹਰਜਿੰਦਰ ਸਿੰਘ ਰਾਜਾ ਅਤੇ ਅਰਵਿੰਦਰ ਸਿੰਘ ਵੜੈਚ ਨੇ ਓਬੀਸੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਕੰਵਰਬੀਰ ਸਿੰਘ ਮੰਜ਼ਿਲ ਨੂੰ ਆਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਤੋਂ ਟਿਕਟ ਦੀ ਮੰਗ ਕੀਤੀ ਇਸ ਮੌਕੇ ਰਾਜਾ ਅਤੇ ਵੜੈਚ ਨੇ ਕਿਹਾ ਕਿ ਅਗਰ ਭਾਜਪਾ ਹਾਈਕਮਾਂਡ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੰਵਰਬੀਰ ਸਿੰਘ ਮੰਜ਼ਿਲ ਨੂੰ ਟਿਕਟ ਦੇ ਕੇ ਨਿਵਾਜਦੀ ਹੈ ਤਾਂ ਪੂਰਾ ਓਬੀਸੀ ਭਾਈਚਾਰਾ ਮੰਜ਼ਿਲ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਵੇਗਾ ਅਤੇ ਬਹੁਤ ਵੱਡੀ ਲੀਡ ਨਾਲ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਓਹਨਾਂ ਕਿਹਾ ਕੇ ਅੰਮ੍ਰਿਤਸਰ ਵਿਚ ਓਬੀਸੀ ਭਾਈਚਾਰੇ ਦਾ ਬਹੁਤ ਵੱਡਾ ਵੋਟ ਬੈਂਕ ਹੈ ਇਸ ਕਰਕੇ ਪਾਰਟੀ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਓਬੀਸੀ ਮੋਰਚਾ ਦੇ ਆਗੂ ਮੰਜ਼ਿਲ ਨੂੰ ਟਿਕਟ ਦੇਣ ਲਈ ਮੰਗ ਕੀਤੀ ਜਾਂਦੀ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਮਸੌਣ,ਸੋਸ਼ਲ ਮੀਡੀਆ ਇੰਚਾਰਜ ਰੌਬਿਨਜੀਤ ਸਿੰਘ,ਪੂਰਨ ਸਿੰਘ, ਸੰਮਪ੍ਰੀਤ ਸਿੰਘ ਰੂਬਲ,ਜਸਕੀਰਤ ਸਿੰਘ ਜੱਜ,ਹਰਜੀਤ ਸਿੰਘ ਰਾਮਗੜ੍ਹੀਆ,ਰਵੀ ਮਹਿਰਾ,ਦੀਪ ਕੰਬੋਜ,ਸਤਨਾਮ ਸਿੰਘ ਕੰਬੋਜ,ਪ੍ਰਿੰਸ ਆਹਲੂਵਾਲੀਆ ਆਦਿ ਹਾਜ਼ਿਰ ਸਨ।

Ads on article

Advertise in articles 1

advertising articles 2

Advertise