ਟਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਰੇਹੜੀਆਂ/ਫੜੀਆਂ ਤੇ ਦੁਕਾਨਦਾਰਾ ਨੂੰ ਨਜਾਇਜ਼ ਕਬਜ਼ੇ ਹਟਾਉਣ ਲਈ ਕੀਤੀ ਅਪੀਲ।
ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) - ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ਼ਹਿਰ ਦੀ ਟਰੈਫਿਕ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਂਣ ਲਈ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਅਗਵਾਈ ਹੇਠ ਟਰੈਫਿਕ ਸਮੇਤ ਟਰੈਫਿਕ ਸਟਾਫ ਵੱਲੋਂ ਅੱਜ ਰੇਹੜੀਆਂ/ਫੜੀਆਂ ਅਤੇ ਦੁਕਾਨਦਾਰਾ ਵੱਲੋਂ ਸੜਕ ਤੇ ਕੀਤੇ ਨਜ਼ਾਇਜ਼ ਕਬਜ਼ਿਆਂ ਨੂੰ ਹਟਾਉਂਣ ਲਈ ਮਾਲ ਰੋਡ, ਹਾਲ ਬਜ਼ਾਰ, ਪੁਤਲੀਘਰ ਬਜ਼ਾਰ, ਛੇਹਰਟਾ ਬਜ਼ਾਰ, ਕੱਟੜਾ ਜੈਮਲ ਸਿੰਘ ਆਦਿ ਖੇਤਰਾਂ ਵਿੱਚ ਜਾ ਕੇ ਅਪੀਲ ਕੀਤੀ ਕਿ ਉਹ, ਉਹ ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਹੀ ਰੱਖਣ ਤੇ ਫੁੱਟਪਾਥਾ ਪਰ ਕਿਸੇ ਕਿਸਮ ਦਾ ਕੋਈ ਸਮਾਨ ਜਾ ਬੋਰਡ ਆਦਿ ਨਾ ਰੱਖਿਆ ਜਾਵੇ, ਫੁਟਪਾਥਾਂ ਨੂੰ ਬਿਲਕੁਲ ਸਾਫ ਰੱਖਿਆ ਜਾਵੇ ਤਾਂ ਜੋ ਪਬਲਿਕ ਨੂੰ ਪੈਦਲ ਚਲਣ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾਂ ਪਵੇ, ਇਸਤੋਂ ਇਲਾਵਾ ਵਹੀਕਲਾਂ ਨੂੰ ਪਾਰਕਿੰਗ ਵਾਲੀ ਜਗ੍ਹਾਂ ਪਰ ਹੀ ਖੜਾ ਕੀਤਾ ਜਾਵੇ ਤਾਂ ਜੋ ਟਰੈਫਿਕ ਨਿਰਵਿਘਨ ਚੱਲ ਸਕੇ। ਭਵਿੱਖ ਵਿੱਚ ਇਸ ਤਰ੍ਹਾਂ ਨਾ ਕਰਨ ਵਾਲੇ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ।
ਇਸਤੋਂ ਇਲਾਵਾ, ਜਿਲ੍ਹਾਂ ਸਾਂਝ ਕੇਂਦਰ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਦੀ ਟੀਮ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ.ਆਈ ਦਲਜੀਤ ਸਿੰਘ ਸਮੇਤ ਟੀਮ ਨੇ ਸਾਂਝੇ ਤੌਰ ਤੇ ਇੱਕ ਸੈਮੀਨਰ ਖਾਲਸਾ ਕਾਲਜ ਫੋਰ ਵੁਮਨ,ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਅਤੇ ਸਾਂਝ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ ।
ਇਸਤੋਂ ਇਲਾਵਾ ਟਰੈਫਿਕ ਐਜੂਕੇਸ਼ਨ ਸੈਲ ਦੀ ਟੀਮ ਵੱਲੋਂ ਆਮ ਪਬਲਿਕ ਨੂੰ ਟ੍ਰੈਫਿਕ ਸਿਗਨਲਾ ਬਾਰੇ ਦੱਸਿਆ ਗਿਆ ਅਤੇ ਸੀਟ ਬੈਲਟ ਅਤੇ ਹੈਲਮੇਟ ਬਾਰੇ ਖਾਸ ਤੌਰ ਤੇ ਜਾਣਕਾਰੀ ਦਿੱਤੀ ਗਈ ਜਿਸ ਤਰਾ ਕੇ ਪਿਛਲੇ ਕੁਝ ਸਮੇ ਤੋ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋ ਲੋਕਾ ਨੂੰ ਟ੍ਰੈਫਿਕ ਤੋ ਜਾਗਰੂਕ ਕਰਨ ਲਈ ਵੱਖੋ ਵੱਖਰੇ ਤਰਾ ਦੇ ਸੈਮੀਨਾਰ ਕਿਤੇ ਜਾਂਦੇ ਹਨ ਅੱਜ ਦੇ ਸੈਮੀਨਾਰ ਵਿਚ ਅੱਜ ਇਕ ਨਵੇਕਲੇ ਕੰਮ ਦੀ ਸੁਰੂਆਤ ਕੀਤੀ ਗਈ।
ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ, ਜਿੰਨਾਂ ਵਿਅਕਤੀਆ ਨੇ ਸੀਟ ਬੈਲਟ ਅਤੇ ਹੈਲਮੇਟ ਪਹਿਨੇ ਹੋਏ ਸਨ, ਉਹਨਾਂ ਨੂੰ ਗੁਲਾਬ ਦਾ ਫੁਲ ਦੇ ਕੇ ਸਨਮਾਨਿਤ ਕੀਤਾ।