-->
ਓਬੀਸੀ ਮੋਰਚਾ ਦੇ ਮੰਡਲ ਪ੍ਰਧਾਨ ਟੀਮ ਸਾਥੀਆਂ ਨਾਲ ਘਰ ਘਰ ਪਹੁੰਚਾ ਰਹੇ ਨੇ ਭਾਜਪਾ ਦੀਆਂ ਨੀਤੀਆਂ- ਅਰਵਿੰਦਰ ਵੜੈਚ

ਓਬੀਸੀ ਮੋਰਚਾ ਦੇ ਮੰਡਲ ਪ੍ਰਧਾਨ ਟੀਮ ਸਾਥੀਆਂ ਨਾਲ ਘਰ ਘਰ ਪਹੁੰਚਾ ਰਹੇ ਨੇ ਭਾਜਪਾ ਦੀਆਂ ਨੀਤੀਆਂ- ਅਰਵਿੰਦਰ ਵੜੈਚ

ਓਬੀਸੀ ਮੋਰਚਾ ਦੇ ਮੰਡਲ ਪ੍ਰਧਾਨ ਟੀਮ ਸਾਥੀਆਂ ਨਾਲ ਘਰ ਘਰ ਪਹੁੰਚਾ
ਰਹੇ ਨੇ ਭਾਜਪਾ ਦੀਆਂ ਨੀਤੀਆਂ- ਅਰਵਿੰਦਰ ਵੜੈਚ
ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) - ਭਾਜਪਾ ਓਬੀਸੀ ਮੋਰਚਾ ਪੰਜਾਬ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ,ਪੰਜਾਬ ਓਬੀਸੀ ਪ੍ਰਭਾਰੀ ਜਗਮੋਹਨ ਸਿੰਘ ਰਾਜੂ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਓਬੀਸੀ ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਤਿਆਰੀਆਂ ਪੂਰੇ ਜੋਸ਼ ਹੋਰ ਨਾਲ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਅਧੀਨ ਪੈਂਦੇ ਮੰਡਲਾਂ ਦੇ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਹਨ। ਪੰਜ ਵਿਧਾਨ ਸਭਾ ਹਲਕਿਆਂ ਦੇ ਅਧੀਨ ਪੈਂਦੇ ਜ਼ਿਆਦਾਤਰ ਮੰਡਲਾਂ ਦੇ ਪ੍ਰਧਾਨਾਂ ਵੱਲੋਂ ਆਪਣੀਆਂ ਟੀਮਾਂ ਵੀ ਜਿਲਾ ਓਬੀਸੀ ਮੋਰਚਾ ਦੇ ਪ੍ਰਧਾਨ ਅਰਵਿੰਦਰ ਵੜੈਚ ਤੱਕ ਪਹੁੰਚਾ ਦਿੱਤੀਆਂ ਹਨ। ਮੰਡਲਾਂ ਦੇ ਪ੍ਰਧਾਨਾਂ ਨੂੰ ਆਪਣੇ ਅਧੀਨ ਪੈਂਦੀਆਂ ਵਾਰਡਾਂ ਦੇ ਪ੍ਰਧਾਨ ਅਤੇ ਉਹਨਾਂ ਦੀਆਂ ਟੀਮਾਂ ਨੂੰ ਤਿਆਰ ਕਰਨ ਲਈ ਵੀ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ। 
     ਜ਼ਿਲ੍ਹਾ ਓਬੀਸੀ ਮੋਰਚਾ ਅੰਮ੍ਰਿਤਸਰ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ,ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ, ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਓਬੀਸੀ ਮੋਰਚਾ ਪੂਰੀ ਤਰ੍ਹਾਂ ਐਕਟਿਵ ਹੈ। ਉਸੇ ਤਰ੍ਹਾਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਓਬੀਸੀ ਮੋਰਚਾ ਵੱਲੋਂ ਬੂਥ ਪੱਧਰ ਤੱਕ ਟੀਮਾਂ ਤਿਆਰ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਵੜੈਚ ਨੇ ਦੱਸਿਆ ਕਿ ਮੰਡਲ ਵੇਰਕਾ ਤੋਂ ਅਵਤਾਰ ਸਿੰਘ,ਮੰਡਲ ਗੋਬਿੰਦ ਨਗਰ ਤੋਂ ਸੁਖਵਿੰਦਰ ਸਿੰਘ ਬਾਊ, ਕੋਟ ਮਿਤ ਸਿੰਘ ਤੋਂ ਨਵਦੀਪ ਸਿੰਘ,ਮੰਡਲ ਹੁਸੈਨਪੁਰਾ ਤੋਂ ਕਰਨ ਬੱਬਰ, ਮੰਡਲ ਸ਼ਿਵਾਲਾ ਤੋਂ ਸ਼ਿਵ ਪ੍ਰਸ਼ਾਦ,ਮੰਡਲ ਨੋਰਥ ਬਾਈਪਾਸ ਤੋਂ ਸੁਖਦੇਵ ਸਿੰਘ, ਮੰਡਲ ਸਿਵਲ ਲਾਈਨ ਤੋਂ ਜਤਿੰਦਰ ਸਿੰਘ,ਮੰਡਲ ਕਸ਼ਮੀਰ ਰੋਡ ਤੋਂ ਸਚਿਨ ਯਾਦਵ,ਮੰਡਲ ਨਵਾਂ ਕੋਟ ਡੈਮਗੰਜ ਤੋਂ ਬਲਦੇਵ ਸਿੰਘ, ਮੰਡਲ ਕਟਰਾ ਭਾਈ ਸੰਤ ਸਿੰਘ ਤੋਂ ਹਰੀਸ਼ ਕੁਮਾਰ, ਮੰਡਲ ਇਸਲਾਮਾਬਾਦ ਤੋਂ ਚੰਨਪ੍ਰੀਤ ਸਿੰਘ,ਮੰਡਲ ਕੋਟ ਖਾਲਸਾ ਤੋਂ ਬਲਵਿੰਦਰ ਸਿੰਘ ਰਿੰਕੂ,ਮੰਡਲ ਨਰੈਣਗੜ੍ਹ ਛੇਹਰਟਾ ਤੋਂ ਅੰਗਰੇਜ਼ ਸਿੰਘ, ਮੰਡਲ ਸੁਲਤਾਨਵਿੰਡ ਤੋਂ ਡਾ. ਬਲਵਿੰਦਰ ਸਿੰਘ,ਮੰਡਲ ਬਾਈਪਾਸ ਪੰਚਾਇਤਾਂ ਤੋਂ ਬਲਕਾਰ ਸਿੰਘ ਮੰਡਲਾਂ ਦੇ ਪ੍ਰਧਾਨ ਤੈਨਾਤ ਕਰ ਦਿੱਤੇ ਗਏ ਹਨ। ਜ਼ਿਆਦਾਤਰ ਮੰਡਲ ਪ੍ਰਧਾਨਾਂ ਵੱਲੋਂ ਆਪਣੀਆਂ ਟੀਮਾਂ ਵੀ ਤਿਆਰ ਕਰ ਦਿੱਤੀਆਂ ਗਈਆਂ ਹਨ। ਵੜੈਚ ਨੇ ਕਿਹਾ ਕਿ ਓਬੀਸੀ ਮੋਰਚਾ ਦੇ ਮੰਡਲਾਂ ਵਿਚ ਕੰਮ ਕਰਦੇ ਮੰਡਲ ਪ੍ਰਧਾਨਾਂ ਅੰਦਰ ਪੂਰਾ ਉਤਸਾਹ ਹੈ ਉਹਨਾਂ ਨੂੰ ਛੇਤੀ ਹੀ ਆਪਣੇ ਮੰਡਲਾਂ ਦੇ ਅਧੀਨ ਆਉਂਦੀਆਂ ਵਾਰਡਾਂ ਤੋਂ ਓਬੀਸੀ ਮੋਰਚਾ ਦੇ ਪ੍ਰਧਾਨ ਤੈਨਾਤ ਕਰਕੇ ਟੀਮਾਂ ਦੀਆਂ ਲਿਸਟਾਂ ਵੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 
    ਵੜੈਚ ਨੇ ਕਿਹਾ ਕਿ ਕੁੱਲ 21 ਮੰਡਲਾਂ ਵਿੱਚੋਂ 17 ਮੰਡਲਾਂ ਦੇ ਪ੍ਰਧਾਨ ਤਿਆਰ ਕਰਕੇ ਇਸ ਦੇ ਲਿਸਟ ਭਾਜਪਾ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਭਾਜਪਾ ਓਬੀਸੀ ਮੋਰਚਾ ਜ਼ਿਲਾ ਪ੍ਰਭਾਰੀ ਅਤੇ ਜਿਲ੍ਹਾ ਜਨਰਲ ਸਕੱਤਰ ਮਨੀਸ਼ ਕੁਮਾਰ, ਭਾਜਪਾ ਦਫਤਰ ਕੰਪਿਊਟਰ ਆਪਰੇਟਰ ਰਜੀਵ ਕੁਮਾਰ ਨੂੰ ਕਈ ਦਿਨ ਪਹਿਲਾਂ ਵਟਸਐੱਪ ਜਰੀਏ ਭੇਜ ਦਿੱਤੀਆਂ ਗਈਆਂ ਹਨ। ਅਰਵਿੰਦਰ ਵੜੈਚ ਨੇ ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੁਝ ਸ਼ਰਾਰਤੀ ਲੋਕ ਭਾਜਪਾ ਦੀ ਚੜਦੀ ਕਲਾ ਨੂੰ ਨਾ ਸਹਾਰਦੇ ਹੋਏ ਮੰਡਲ ਪ੍ਰਧਾਨਾਂ ਨੂੰ ਵਰਗਲਾ ਕੇ ਟੀਮਾਂ ਲੈਣ ਦਾ ਯਤਨ ਕਰ ਰਹੇ ਹਨ। ਇਹ ਵਿਰੋਧੀ ਪਾਰਟੀ ਦੇ ਲੋਕਾਂ ਦੀ ਚਾਲ ਵੀ ਹੋ ਸਕਦੀ ਹੈ। ਸੂਝਵਾਨ ਮੰਡਲ ਪ੍ਰਧਾਨ ਕਿਸੇ ਦੀਆਂ ਵੀ ਗੱਲਾਂ ਵਿੱਚ ਨਾ ਆ ਕੇ ਭਾਜਪਾ ਦੀ ਚੜ੍ਹਦੀ ਕਲਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ,ਸ੍ਰੀ ਸੁਨੀਲ ਜਾਖੜ, ਸਰਦਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਭਾਜਪਾ ਦਾ ਝੰਡਾ ਬੁਲੰਦ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡਣ। ਵੇਰਕਾ ਤੋਂ ਮੰਡਲ ਪ੍ਰਧਾਨ ਅਵਤਾਰ ਸਿੰਘ, ਬਲਕਾਰ ਸਿੰਘ,ਹਰੀਸ਼ ਕੁਮਾਰ,ਬਲਦੇਵ ਸਿੰਘ, ਸੁਖਦੇਵ ਸਿੰਘ ਨੇ ਕਿਹਾ ਕਿ ਉਹ ਭਾਜਪਾ ਓਬੀਸੀ ਮੋਰਚਾ ਲਈ ਪਾਰਟੀ ਦੇ ਨੀਤੀਆਂ ਨੂੰ ਘਰ ਘਰ ਵਿੱਚ ਪਹੁੰਚਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਉਹਨਾਂ ਨੇ ਦੱਸਿਆ ਕਿ ਆਪਣੇ ਮੰਡਲ ਦੀਆਂ ਟੀਮਾਂ ਜ਼ਿਲਾ ਪ੍ਰਧਾਨ ਅਰਵਿੰਦਰ ਵੜੈਚ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ।

Ads on article

Advertise in articles 1

advertising articles 2

Advertise