-->
ਓਬੀਸੀ ਮੋਰਚਾ ਅੰਮ੍ਰਿਤਸਰ ਵੱਲੋਂ ਬਾਕੀ ਰਹਿੰਦੇ ਅਹੁਦੇਦਾਰ ਵੀ ਜਲਦੀ ਐਲਾਨੇ ਜਾਣਗੇ ---ਵੜੈਚ

ਓਬੀਸੀ ਮੋਰਚਾ ਅੰਮ੍ਰਿਤਸਰ ਵੱਲੋਂ ਬਾਕੀ ਰਹਿੰਦੇ ਅਹੁਦੇਦਾਰ ਵੀ ਜਲਦੀ ਐਲਾਨੇ ਜਾਣਗੇ ---ਵੜੈਚ

ਓਬੀਸੀ ਮੋਰਚਾ ਅੰਮ੍ਰਿਤਸਰ ਵੱਲੋਂ ਬਾਕੀ ਰਹਿੰਦੇ ਅਹੁਦੇਦਾਰ ਵੀ ਜਲਦੀ
ਐਲਾਨੇ ਜਾਣਗੇ ---ਵੜੈਚ
ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) - ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਭਾਰਤ ਦੇਸ਼ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਹਰ ਦਿਨ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਹਨ ਇਸ ਦੇ ਨਾਲ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਇੱਕ ਬੜੀ ਵੱਡੀ ਪਾਰਟੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆ ਰਹੀ ਜਿਸ ਤਰ੍ਹਾਂ ਪੂਰੇ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਬੜੇ ਵਧੀਆ ਰੂਪ ਨਾਲ ਕੰਮ ਕਰ ਰਹੇ ਹਨ ਇਸੇ ਤਰ੍ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਜੀ , ਓਬੀਸੀ ਮੋਰਚਾ ਪੰਜਾਬ ਦੇ ਪ੍ਰਭਾਰੀ ਡਾਕਟਰ ਜਗਮੋਹਨ ਸਿੰਘ ਜੀ ਰਾਜੂ ਜੀ ਦੀ ਯੋਗ ਅਗਵਾਈ ਹੇਠ ਓਬੀਸੀ ਮੋਰਚਾ ਪੰਜਾਬ ਦੀਆਂ ਸਾਰੀਆਂ ਜਿਲਾ ਟੀਮਾਂ ਆਪਣੇ ਆਪਣੇ ਜਿਲਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਮੀਟਿੰਗਾਂ ਕਰ ਰਹੇ ਹਨ ਅਤੇ ਪ੍ਰਚਾਰ ਕਰ ਰਹੇ ਹਨ ਅਤੇ ਬਹੁਤ ਵੱਡੀ ਤਾਦਾਦ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਹਨ ਅਤੇ ਅਤੇ ਸਾਰੇ ਹੀ ਪੰਜਾਬ ਦੇ ਓਬੀਸੀ ਮੋਰਚਾ ਦੇ ਜਿਲਾ ਪ੍ਰਧਾਨ ਆਪੋ ਆਪਣੀਆਂ ਟੀਮਾਂ ਤਿਆਰ ਕਰਕੇ ਜਿੰਮੇਵਾਰ ਅਤੇ ਜੁਝਾਰੂ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਅੱਜ ਜਿਲਾ ਅੰਮ੍ਰਿਤਸਰ ਦੇ ਭਾਜਪਾ ਦੇ ਓਬੀਸੀ ਮੋਰਚਾ ਦੇ ਜਿਲਾ ਪ੍ਰਧਾਨ ਅਰਵਿੰਦਰ ਸਿੰਘ ਵੜੈਚ ਵੱਲੋਂ ਗੋਬਿੰਦ ਨਗਰ ਮੰਡਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਊ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਅਤੇ ਇਸ ਮੌਕੇ ਵੜੈਚ ਨੇ ਕਿਹਾ ਓਬੀਸੀ ਮੋਰਚਾ ਅੰਮ੍ਰਿਤਸਰ ਦੀ ਸਾਰੀ ਹੀ ਟੀਮ ਤਿਆਰ ਹੋ ਚੁੱਕੀ ਹੈ ਜਿਸ ਦੀ ਲਿਸਟ ਸਾਡੇ ਪੰਜਾਬ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਜੀ ਅਤੇ ਸਾਡੇ ਜਿਲਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਜੀ ਸੰਧੂ ਨੂੰ ਭੇਜ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਅਹੁਦੇਦਾਰ ਵੀ ਜਲਦੀ ਹੀ ਨਿਯੁਕਤ ਕਰਕੇ ਉਹਨਾਂ ਦੀ ਵੀ ਲਿਸਟ ਜਿਲਾ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਨੂੰ ਭੇਜ ਦਿੱਤੀ ਜਾਵੇਗੀ ਇਸ ਮੌਕੇ ਅਰਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿੱਚ 
 ਓ ਬੀਸੀ ਮੋਰਚਾ ਅੰਮ੍ਰਿਤਸਰ ਬੜੀ ਵੱਡੀ ਭੂਮਿਕਾ ਅਦਾ ਕਰੇਗਾ ਅਤੇ ਸਾਰੀਆਂ ਸੀਟਾਂ ਜਿਤਾ ਕੇ ਭਾਜਪਾ ਪਾਰਟੀ ਦੀ ਝੋਲੀ ਵਿੱਚ ਪਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਜੱਗਾ ਰਾਜ ਮਸਾਉਣ ਭੁਪਿੰਦਰ ਸਿੰਘ ਸੋਨੂ ਸੁਖਦੇਵ ਰਾਜ ਕਛਪ ਅਤੇ ਸੋਸ਼ਲ ਮੀਡੀਆ ਇੰਚਾਰਜ ਰੋਬਨਜੀਤ ਸਿੰਘ ਸਾਗਰ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise