-->
ਲੋਕ ਸਭਾ ਚੋਣਾਂ ਵਿੱਚ ਓਬੀਸੀ ਮੋਰਚਾ ਪੰਜਾਬ ਦਾ ਹੋਵੇਗਾ ਅਹਿਮ ਰੋਲ -----  ਮੰਜ਼ਿਲ ,ਰਾਜਾ

ਲੋਕ ਸਭਾ ਚੋਣਾਂ ਵਿੱਚ ਓਬੀਸੀ ਮੋਰਚਾ ਪੰਜਾਬ ਦਾ ਹੋਵੇਗਾ ਅਹਿਮ ਰੋਲ ----- ਮੰਜ਼ਿਲ ,ਰਾਜਾ

ਲੋਕ ਸਭਾ ਚੋਣਾਂ ਵਿੱਚ ਓਬੀਸੀ ਮੋਰਚਾ ਪੰਜਾਬ ਦਾ ਹੋਵੇਗਾ ਅਹਿਮ
ਰੋਲ - ਮੰਜ਼ਿਲ ,ਰਾਜਾ
ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ) - ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਦੇਸ਼ ਦੀ ਸਭ ਤੋਂ ਤਗੜੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਪੂਰੇ ਭਾਰਤ ਵਿੱਚ ਆਪਣੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਟੀਮ ਵੱਲੋਂ ਵੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਵੱਲੋਂ ਪੰਜਾਬ ਦੇ ਸਾਰੇ ਹੀ ਮੋਰਚਿਆਂ ਨੂੰ ਖਾਸ ਹਿਦਾਯਤ ਕਰ ਦਿੱਤੀ ਗਈ ਹੈ ਕਿ ਆਪਣੀਆਂ ਟੀਮਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪ੍ਰੇਰਿਤ ਕਰੋ ਇਹਨਾਂ ਨਿਰਦੇਸ਼ਾਂ ਤੇ ਚਲਦੇ ਭਾਰਤੀ ਜਨਤਾ ਪਾਰਟੀ ਓਬੀਸੀ ਮੋਰਚਾ ਪੰਜਾਬ ਦੇ ਮਹਾਂ ਮੰਤਰੀ ਸਰਦਾਰ ਕੰਵਰਬੀਰ ਸਿੰਘ ਮੰਜ਼ਿਲ ਵੱਲੋਂ ਅੱਜ ਓਬੀਸੀ ਮੋਰਚਾ ਜਿਲਾ ਅੰਮ੍ਰਿਤਸਰ ਦੇ ਮਹਾ ਮੰਤਰੀ ਹਰਜਿੰਦਰ ਸਿੰਘ ਰਾਜਾ ਅਤੇ ਰਾਜ ਮਸੌਣ ਦੇ ਨਾਲ ਖਾਸ ਮੁਲਾਕਾਤ ਕੀਤੀ ਗਈ ਇਸ ਮੁਲਾਕਾਤ ਵਿੱਚ ਓਬੀਸੀ ਮੋਰਚਾ ਪੰਜਾਬ ਦੇ ਮਹਾ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਲਈ ਓਬੀਸੀ ਮੋਰਚਾ ਪੰਜਾਬ ਦੇ ਸਾਰੇ ਅਹੁਦੇਦਾਰ ਅਤੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਆਪੋ ਆਪਣੀਆਂ ਤਿਆਰੀਆਂ ਵਿੱਚ ਲੱਗ ਗਏ ਹਨ ਜਿਸ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਓਬੀਸੀ ਮੋਰਚਾ ਪੰਜਾਬ ਆਪਣਾ ਅਹਿਮ ਰੋਲ ਅਦਾ ਕਰੇਗਾ ਮੰਜਿਲ ਨੇ ਕਿਹਾ ਕਿ ਪੰਜਾਬ ਪ੍ਰਧਾਨ ਵੱਲੋਂ ਜਿਹੜੇ ਵੀ ਨਿਰਦੇਸ਼ ਸਾਡੇ ਮੋਰਚੇ ਨੂੰ ਜਿੱਤੇ ਜਾਣਗੇ ਅਸੀਂ ਉਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲੋਕ ਸਭਾ ਅਤੇ ਨਗਰ ਨਿਗਮ ਚੋਣਾਂ ਵਿੱਚ ਓਬੀਸੀ ਮੋਰਚਾ ਪੰਜਾਬ ਸਾਰੇ ਮੋਰਚਿਆਂ ਵਿੱਚੋਂ ਮੋਹਰੀ ਮੋਰਚਾ ਬਣ ਕੇ ਉਭਰੇਗਾ ਅਤੇ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਏਗਾ।

Ads on article

Advertise in articles 1

advertising articles 2

Advertise