-->
ਘਰ ਵਿੱਚ ਵੜ੍ਹ ਕੇ ਖੋਹ ਕਰਨ ਵਾਲੇ 02 ਕਾਬੂ।

ਘਰ ਵਿੱਚ ਵੜ੍ਹ ਕੇ ਖੋਹ ਕਰਨ ਵਾਲੇ 02 ਕਾਬੂ।

ਘਰ ਵਿੱਚ ਵੜ੍ਹ ਕੇ ਖੋਹ ਕਰਨ
ਵਾਲੇ 02 ਕਾਬੂ।
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) - ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਡਾ. ਪ੍ਰਗਿਆ ਜੈਨ, ਆਈ.ਪੀ.ਐਸ, ਡੀ.ਸੀ.ਪੀ ਸਿਟੀ,ਅੰਮ੍ਰਿਤਸਰ ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ, ਸ਼ਹਿਰ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸੁਖਪਾਲ ਸਿੰਘ ਪੀ.ਪੀ.ਐਸ, ਦੀ ਨਿਗਰਾਨੀ ਹੇਠ ਇੰਸਪੈਕਟਰ ਕਪਿਲ ਕੌਸ਼ਲ, ਮੁੱਖ ਅਫਸਰ ਥਾਣਾ ਛੇਹਰਟਾ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਘਰ ਵਿੱਚ ਖੋਹ ਕਰਨ ਵਾਲੇ 02 ਵਿਅਕਤੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 
        ਜਸਬੀਰ ਸਿੰਘ ਵਾਸੀ ਆਸ਼ੀਆਨ ਇਨਕਲੇਵ, ਜੰਡਪੀਰ ਕਲੇਨੀ ਖੰਡਵਾਲਾ, ਛੇਹਰਟਾ, ਅੰਮ੍ਰਿਤਸਰ ਦੇ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ, ਆਪਣੇ ਪਰਿਵਾਰ ਸਮੇਤ ਘਰ ਵਿੱਚ ਮੌਜੂਦ ਸੀ ਅਤੇ ਉਹਨਾਂ ਦਾ ਬਾਹਰਲਾ ਬੂਹਾ ਖੁੱਲਾ ਸੀ ਕਿ 04 ਅਣਪਛਾਤੇ ਨੌਜਵਾਨ ਵਿਅਕਤੀ ਘਰ ਅੰਦਰ ਦਾਖਲ ਹੋ ਗਏ ਅਤੇ ਆਉਦਿਆ ਹੀ ਇੱਕ ਵਿਅਕਤੀ ਨੇ ਪਿਸਤੌਲ ਉਹਨਾ ਪਰ ਤਾਣ ਦਿੱਤਾ ਅਤੇ ਉਸਦਾ ਤੇ ਉਸਦੀ ਪਤਨੀ ਤੇ ਲੜਕੇ ਦਾ ਮੋਬਾਇਲ ਫੋਨ (ਕੁੱਲ ਤਿੰਨ) ਖੋਹ ਲਏ ਅਤੇ ਉਸਦੀ ਪਤਨੀ ਸਾਇਰਾ ਦੇ ਗਲੇ ਵਿੱਚ ਪਾਈ ਚੈਨੀ ਸੋਨਾ ਖਿੱਚ ਲਈ ਅਤੇ ਉਹਨਾਂ ਸਾਰਿਆ ਨੂੰ ਪਿਸਤੌਲ ਦਿਖਾ ਕਿ ਇੱਕ ਸਾਈਡ ਤੇ ਖੜਾ ਕਰ ਦਿੱਤਾ ਅਤੇ ਦੂਸਰੇ ਵਿਅਕਤੀਆ ਨੇ ਕਮਰੇ ਵਿੱਚ ਪਈ ਅਲਮਾਰੀ ਲੋਹਾ ਖੋਲ ਕਿ ਲਾਕਰ ਵਿੱਚੋਂ 02 ਮੁੰਦਰੀਆ ਸੋਨਾਂ ਜੈਂਟਸ ਅਤੇ 02 ਮੁੰਦਰੀਆ ਸੋਨਾ ਲੇਡੀਜ਼ ਕੱਢ ਲਈਆ ਅਤੇ ਜਾਂਦੇ ਹੋਏ ਉਹਨਾ ਦੀ ਗਲੀ ਵਿੱਚ ਲੱਗਾ ਮੋਟਰਸਾਈਕਲ ਮਾਰਕਾ ਪਲਟੀਨਾ ਵੀ ਨਾਲ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
ਏ.ਡੀ.ਸੀ.ਪੀ ਸਿਟੀ-2 ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 02 ਵਿਅਕਤੀ ਪਰਮਜੀਤ ਸਿੰਘ ਉਰਫ ਡਿਪਟੀ ਵਾਸੀ ਸੰਧੂ ਪ੍ਰਾਪਰਟੀ ਡੀਲਰ ਵਾਲੀ ਗਲੀ, ਪਿੰਡ ਕਾਲੇ, ਅੰਮ੍ਰਿਤਸਰ ਅਤੇ ਇਕਬਾਲ ਸਿੰਘ ਵਾਸੀ ਕ੍ਰਿਸ਼ਨਾ ਮੰਦਿਰ ਵਾਲੀ ਗਲੀ, ਨਰੈਣਗਗੜ੍ਹ, ਛੇਹਰਟਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ 01 ਖੋਹਸ਼ੁਦਾ ਮੋਬਾਇਲ ਫੋਨ ਤੇ ਮੋਟਰਸਾਈਕਲ ਪਲਟੀਨਾ ਤੋ ਇਲਾਵਾ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਸਪਲੈਡਰ ਵੀ ਬ੍ਰਾਮਦ ਕੀਤ ਗਿਆ ਹੈ।
ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਰਿਮਾਂਡ ਕਰਕੇ 04 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਰਹਿੰਦੇ ਸਾਥੀਆਂ ਨੂੰ ਵੀਂ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise