-->
ਥਾਣਾ ਏਅਰ ਪੋਰਟ ਵੱਲੋਂ -ਖੋਹਾਂ ਕਰਨ ਵਾਲੇ  03 ਕਾਬੂ ਅਤੇ 02 ਪਿਸਟਲ ਤੇ 01 ਖਿਡੌਣਾ ਪਿਸਟਲ ਬ੍ਰਾਮਦ।

ਥਾਣਾ ਏਅਰ ਪੋਰਟ ਵੱਲੋਂ -ਖੋਹਾਂ ਕਰਨ ਵਾਲੇ 03 ਕਾਬੂ ਅਤੇ 02 ਪਿਸਟਲ ਤੇ 01 ਖਿਡੌਣਾ ਪਿਸਟਲ ਬ੍ਰਾਮਦ।

ਥਾਣਾ ਏਅਰ ਪੋਰਟ ਵੱਲੋਂ -ਖੋਹਾਂ ਕਰਨ ਵਾਲੇ 03 ਕਾਬੂ ਅਤੇ 02 ਪਿਸਟਲ
ਤੇ 01 ਖਿਡੌਣਾ ਪਿਸਟਲ ਬ੍ਰਾਮਦ। 
ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) - ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਡਾ. ਪ੍ਰਗਿਆ ਜੈਨ, ਆਈ.ਪੀ.ਐਸ,ਡੀ.ਸੀ.ਪੀ ਸਿਟੀ,ਅੰਮ੍ਰਿਤਸਰ ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜਸਵੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ, ਏਅਰਪੋਰਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇਸਪੈਕਟਰ ਕੁਲਜੀਤ ਕੌਰ, ਮੁੱਖ ਅਫ਼ਸਰ ਥਾਣਾ ਏਅਰਪੋਰਟ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਰਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 03 ਵਿਅਕਤੀਆਂ ਨੂੰ ਕਾਬੂ ਕਰਕੇ 02 ਪਿਸਟਲ .32 ਬੋਰ ਸਮੇਤ 05 ਕਾਰਤੂਸ, 01 ਖਿਡੋਣਾ ਪਿਸਟਲ ਅਤੇ 01 ਲੌਹੇ ਦੀ ਕਿਰਚ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 
  ਏ.ਡੀ.ਸੀ.ਪੀ ਸਿਟੀ-2, ਨੇ ਦੱਸਿਆਂ ਕਿ ਥਾਣਾ ਏਅਰਪੋਰਟ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਬੱਲ ਸਿੰਚਦਰ ਤੋਂ ਕੱਚਾ ਰਸਤਾ ਮੜੀਆਂ ਵੱਲ ਨੂੰ ਜਾ ਰਿਹਾ ਸੀ ਕਿ ਜਦ ਪੁਲਿਸ ਪਾਰਟੀ ਮੜ੍ਹੀਆ ਦੇ ਨਜ਼ਦੀਕ ਖੇਤਰ ਵਿੱਖੇ, ਸਾਹਮਣੇ ਤੋਂ ਤਿੰਨ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਖੇਤਾਂ ਵੱਲ ਨੂੰ ਦੌੜ੍ਹ ਪਏ, ਪੁਲਿਸ ਪਾਰਟੀ ਵੱਲੋਂ ਪਿੱਛੇ ਕਰਕੇ ਬੜੀ ਮੁਸ਼ਤੈਦੀ ਨਾਲ ਇੱਕ ਨੌਜਵਾਨ ਕਰਨ ਮਸੀਹ ਪੁੱਤਰ ਯੋਨਸ ਮਸੀਹ ਵਾਸੀ ਪਿੰਡ ਪਿੰਡੀ ਥਾਣਾ ਘਣੀਆ-ਕੇ-ਬਾਗਰ, ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ ਨੂੰ ਕਾਬੂ ਕਰਕੇ ਇਸ ਪਾਸੋਂ ਇੱਕ ਖਿਡੌਣਾਂ ਪਿਸਟਲ ਅਤੇ ਇੱਕ ਲੋਹੇ ਦੀ ਕਿਰਚ ਬ੍ਰਾਮਦ ਕੀਤੀ ਗਈ। ਇਸ ਪਾਸੋਂ ਸੁਰੂਆਤੀ ਪੁੱਛਗਿੱਛ ਦੌਰਾਨ ਇਸਦੀ ਨਿਸ਼ਾਨਦੇਹੀ ਤੇ ਇੱਕ ਪਿਸਟਲ .32 ਬੋਰ ਹੋਰ ਬ੍ਰਾਮਦ ਕੀਤਾ ਗਿਆ।
 ਇਸਦੇ ਮੌਕਾ ਤੋਂ ਭੱਜ ਨਿਕਲੇ 02 ਹੋਰ ਸਾਥੀਆਂ ਸਾਗਰ ਸ਼ਰਮਾਂ ਉਰਫ਼ ਚੋਪੜਾ* ਪੁੱਤਰ ਨਰਿੰਦਰ ਕੁਮਾਰ ਵਾਸੀ ਪਿੰਡ ਧਿਆਨਪੁਰ, ਜਿਲ੍ਹਾ ਗੁਰਦਾਸਪੁਰ ਅਤੇ ਮਦਨ ਮਸੀਹ ਉਰਫ ਮੱਟੂ ਪੁੱਤਰ ਨਿਆਮਤ ਮਸੀਹ ਵਾਸੀ ਪਿੰਡ ਡਾਲੇ ਚੱਕ, ਜਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ ਇੱਕ ਪਿਸਟਲ .32 ਬੋਰ ਬ੍ਰਾਮਦ ਕੀਤਾ ਗਿਆ।
 ਉਹਨਾਂ ਦੱਸਿਆ ਕਿ ਫੜੇ ਗਏ ਤਿੰਨੇ ਮੁਲਜ਼ਮਾਂ ਨੇ ਇੱਕ ਗੈਗ ਬਣਾਇਆ ਹੈ ਤੇ ਇਹ ਰਾਤ ਸਮੇਂ ਰਾਹਗੀਰਾਂ ਪਾਸੋਂ ਲੁੱਟ-ਖੋਹ ਕਰਦੇ ਸਨ। ਉਸ, ਦਿਨ ਵੀ ਇਹ ਕਿਸੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ ਸਨ, ਜੋ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਤੈਦੀ ਨਾਲ ਕਾਬੂ ਕੀਤਾ ਗਿਆ* । 

Ads on article

Advertise in articles 1

advertising articles 2

Advertise