-->
ਥਾਣਾ ਸਦਰ ਵੱਲੋਂ ਸਨੈਚਿੰਗ ਦੇ 03 ਵੱਖ-ਵੱਖ ਮਾਮਲੇ ਟਰੇਸ।

ਥਾਣਾ ਸਦਰ ਵੱਲੋਂ ਸਨੈਚਿੰਗ ਦੇ 03 ਵੱਖ-ਵੱਖ ਮਾਮਲੇ ਟਰੇਸ।

ਥਾਣਾ ਸਦਰ ਵੱਲੋਂ ਸਨੈਚਿੰਗ ਦੇ 03 ਵੱਖ-ਵੱਖ
ਮਾਮਲੇ ਟਰੇਸ।
ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ, ਕਰਨ ਯਾਦਵ) - ਮਾਣਯੋਗ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ IPS ਜੀ ਵੱਲੋਂ ਉਕਤ ਮੁਕੱਦਮਾਂ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਡਾ. ਪ੍ਰਗਿਆ ਜੈਨ, ਆਈ.ਪੀ.ਐਸ, ਡੀ.ਸੀ.ਪੀ ਸਿਟੀ,ਅੰਮ੍ਰਿਤਸਰ ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਵਰਿੰਦਰ ਸਿੰਘ ਖੋਸਾ, ਪੀਪੀਐਸ ਸਹਾਇਕ ਕਮਿਸ਼ਨਰ ਪੁਲਿਸ (ਉੱਤਰੀ) ਅੰਮ੍ਰਿਤਸਰ ਦੀ ਨਿਗਰਾਨੀ ਹੇਠ ਐਸ.ਆਈ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਹੇਠ ਲਿਖੇ ਸਨੈਚਿੰਗ ਦੇ ਤਿੰਨ ਮੁਕੱਦਮੇਂ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
 ਪ੍ਰਵੀਨ ਕੁਮਾਰ ਭੱਲਾ ਵਾਸੀ ਰੋਜ ਇੰਨਕਲੇਵ ਬੈਕਸਾਇਡ Metro FGC ਰੋਡ ਬਾਈਪਾਸ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮੈਂ ਆਪਣੀ ਪਤਨੀ ਨੂੰ ਹਨੂੰਮਾਨ ਮੰਦਰ ਸੂਰਜ ਐਵੀਨਿਊ ਛੱਡ ਕੇ ਵਾਪਸ ਘਰ ਨੂੰ ਜਾ ਰਿਹਾ ਸੀ,ਜਦੋ ਮੈ ਸਰਤਾਜ ਰਿਜੋਰਟ FGC ਰੋਡ ਬਾਈਪਾਸ ਪੁੱਜਾ ਤਾਂ ਮੇਰੇ ਪਿੱਛੋ ਦੀ ਦੋ ਨੋਜਵਾਨ ਕਾਲੇ ਰੰਗ ਦੀ ਐਕਟਿਵਾ ਤੇ ਸਵਾਰ ਹੋ ਕੇ ਆਏ ਤੇ ਮੇਰੀ ਐਕਟਿਵਾ ਦੀ ਚਾਬੀ ਕੱਢ ਲਈ ਮੇਰੀ ਐਕਟਿਵਾ ਬੰਦ ਹੋ ਗਈ ਉਹਨਾ ਦੋਨਾ ਨੌਜਵਾਨ ਵਿੱਚੋ ਇੱਕ ਨੇ ਮੇਰਾ ਗੱਲਾ ਘੁੱਟ ਦਿੱਤਾ ਹੈ ਮੇਰੀ ਹੱਥ ਵਿੱਚ ਪਾਈ ਸੋਨੇ ਦੀ ਮੁੰਦਰੀ ਤੇ ਮੇਰਾ ਪਰਸ ਖੋਹ ਕੇ ਲੈ ਗਏ, ਮੇਰੇ ਪਰਸ ਵਿੱਚ ਕਰੀਬ 7-8 ਹਜਾਰ ਰੁਪਏ ਸੀ, ਮੈ ਉਹਨਾਂ ਦਾ ਕਾਫੀ ਪਿੱਛਾ ਕੀਤਾ ਪਰ ਉਹ ਫਰਾਰ ਹੋ ਗਏ ਜਿਸ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ।
  ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੱਜੂਪੁਰਾ ਥਾਣਾ ਝੰਡੇਰ ਜਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਕਰਕੇ 1000/-ਰੁਪਏ ਬ੍ਰਾਮਦ ਕੀਤੇ ਹਨ। ਇਸਦੇ ਦੂਸਰੇ ਸਾਥੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। 
ਰਛਪਾਲ ਮਨਚੰਦਾ ਪਾਮ ਗਾਰਡਨ,ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਪਰ ਮੈਂ ਮਜੀਠਾ ਬਾਈਪਾਸ ਚੌਕ ਰਾਂਹੀ ਆਪਣੀ ਐਕਟਿਵਾ ਤੇ ਘਰ ਵਾਪਸ ਆ ਰਿਹਾ ਸੀ ਤਾ ਮੇਰੇ ਪਿਛੇ ਹੀ ਤਿੰਨ ਲੜਕੇ ਜਿੰਨਾ ਨੇ ਆਪਣੇ ਮੰਹੂ ਕਪੜੇ ਨਾਲ ਬੰਨੇ ਹੋਏ ਸਨ ਤੇ ਸਿਰਾ ਤੇ ਪਰਨੇ ਬੰਨੇ ਹੋਏ ਸਨ ਜੋ ਆਪਣੇ ਪਲੈਟੀਨਾ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ ਇਨਾ ਵਿੱਚ ਦੋ ਸਰਦਾਰ ਲੜਕੇ ਅਤੇ ਇੱਕ ਲੜਕਾ ਮੋਨਾ ਸੀ । ਮੈਂਨੇ ਲੜਕੇ ਨੇ ਰੁਮਾਲ ਨਾਲ ਆਪਣਾ ਮੰਹੂ ਬੰਨਿਆ ਹੋਇਆ ਸੀ ਜੋ ਮੋਟਰਸਾਈਕਲ ਚਲਾ ਰਿਹਾ ਸੀ ਜਦ ਮੈ ਨੇੜੇ ਗੰਦਾ ਨਾਲਾ ਪੁਲੀ, ਪਾਮ ਗਾਰਡਨ ਪਾਰ ਕਰਕੇ ਥੋੜਾ ਅੱਗੇ ਗਿਆ ਤਾਂ ਇਹਨਾ ਤਿੰਨਾ ਲੜਕਿਆ ਨੇ ਯਕਦਮ ਮੇਰੀ ਐਕਟਿਵਾ ਦੇ ਅੱਗੇ ਆਪਣਾ ਮੋਟਰਸਾਈਕਲ ਖੜਾ ਕਰਕੇ ਮੈਨੂੰ ਰੋਕ ਲਿਆ ਤੇ ਮੇਰੀ ਐਕਟਿਵਾ ਨੂੰ ਲੱਤ ਮਾਰ ਕੇ ਸੁੱਟ ਦਿੱਤਾ ਤੇ ਮੈਨੂੰ ਪਿਸਟਲ ਦਿਖਾਕੇ ਮੇਰੀ ਕਮੀਜ ਦੀ ਉਪਰਲੀ ਜੇਬ ਵਿੱਚੋਂ ਨਕਦੀ ਰਕਮ 5,000/- ਰੁਪਏ ਖੋਹ ਕੇ ਆਪਣੇ ਮੋਟਰਸਾਈਕਲ ਪਰ ਤਿੰਨੇ ਨਾ ਮਲੂਮ ਲੜਕੇ ਸਵਾਰ ਹੋ ਕੇ ਫਰਾਰ ਹੋ ਗਏ ।
  ਪੁਲਿਸ ਪਾਰਟੀ ਵੱਲੋਂ ਜਾਂਚ ਦੌਰਾਨ ਵਾਰਦਾਤ ਨੂੰ ਅਜ਼ਾਮ ਦੇਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਕਾਕਾ ਪਿੰਡ ਮੱਤਪੁਰਾ ਥਾਣਾ ਝੰਡੇਰ ਜਿਲਾ ਅੰਮ੍ਰਿਤਸਰ ਦਿਹਾਤੀ ਅਤੇ ਯਾਦਵਿੰਦਰ ਸਿੰਘ ਉਰਫ ਯਾਦ ਉਰਫ ਫੁੰਮਣ ਵਾਸੀ ਪਿੰਡ ਚੇਤਨਪੁਰਾ, ਥਾਣਾ ਝੰਡੇਰ ਜਿਲਾ ਅੰਮ੍ਰਿਤਸਰ ਦਿਹਾਦੀ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਖਿਡੌਣਾ ਪਿਸਟਲ ਅਤੇ ਪਲੈਟੀਨਾਂ ਮੋਟਰਸਾਈਕਲ ਅਤੇ ਖੋਹ ਕੀਤੀ ਗਈ ਰਕਮ ਵਿਚੋਂ 900/-ਰੂਪ ਭਾਰਤੀ ਕਰੰਸੀ ਬ੍ਰਾਮਦ ਕੀਤੇ ਗਏ। ਮੁਕੱਦਮਾਂ ਦੇ ਤੀਜੇ ਨਾਮਜਦ ਵਿਅਕਤੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। 
  ਇਹ ਮੁਕੱਦਮਾਂ ਤਰੁਣਵੀਰ ਸਿੰਘ ਵਾਸੀ ਸੈਕਟਰ 14, ਚੰਡੀਗੜ੍ਹ ਵੱਲੋਂ ਦਰਜ਼ ਰਜਿਸਟਰ ਕਰਵਾਇਆ ਕਿ ਉਹ, ਆਪਣੀ ਭੂਆ ਦੇ ਲੜਕੇ ਦੇ ਵਿਆਹ ਦੇ ਸਬੰਧ ਵਿੱਚ ਸਮੇਤ ਪਰਿਵਾਰ ਮੁਸਤਫਾਬਾਦ, ਅੰਮ੍ਰਿਤਸਰ ਵਿੱਖੇ ਆਇਆ ਸੀ। ਮਿਤੀ 29-02-2024 ਨੂੰ 02:00 ਵਜ਼ੇ, ਉਹ, ਆਪਣੀ ਭੈਣ ਦੇ ਨਾਲ ਭੂਆ ਘਰੋਂ ਵਾਪਸ ਚੰਡੀਗੜ੍ਹ ਨੂੰ ਜਾਣ ਲਈ ਪੈਦਲ ਨਿਕਲੇ ਤੇ ਉਹ ਆਪਣਾ ਮੋਬਾਇਲ ਫੋਨ ਸੁਣਨ ਲੱਗਾ ਤਾਂ ਪਿੱਛੋ ਦੀ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ ਤੇ ਉਸਦਾ ਮੋਬਾਇਲ ਫੋਨਖੋਹ ਕੇਲੈ ਗਏ।
  ਦੌਰਾਨ ਤਫ਼ਤੀਸ਼ 02 ਨਾਬਾਲਗ ਲੜਕਿਆ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹਸੁਦਾ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ।

Ads on article

Advertise in articles 1

advertising articles 2

Advertise