-->
ਥਾਣਾ ਗੇਟ ਹਕੀਮਾਂ ਦੇ ਖੇਤਰ ਵਿੱਖੇ ਹੋਏ ਕਤਲ ਕੇਸ ਦੇ ਮਾਮਲੇ ਵਿੱਚ 03 ਕਾਬੂ।

ਥਾਣਾ ਗੇਟ ਹਕੀਮਾਂ ਦੇ ਖੇਤਰ ਵਿੱਖੇ ਹੋਏ ਕਤਲ ਕੇਸ ਦੇ ਮਾਮਲੇ ਵਿੱਚ 03 ਕਾਬੂ।

ਥਾਣਾ ਗੇਟ ਹਕੀਮਾਂ ਦੇ ਖੇਤਰ ਵਿੱਖੇ ਹੋਏ ਕਤਲ ਕੇਸ ਦੇ ਮਾਮਲੇ ਵਿੱਚ 03
ਕਾਬੂ।
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) - ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਦੀਆਂ ਹਦਾਇਤਾਂ ਤੇ ਡਾ:ਪ੍ਰਗਿਆ ਜੈਨ ਆਈ.ਪੀ.ਐਸ,, ਡੀ.ਸੀ.ਪੀ ਸਿਟੀ, ਅੰਮ੍ਰਿਤਸਰ, ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਅਤੇ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਂਰਜ਼ ਸੀ.ਆਈ.ਆਈ.ਏ ਸਟਾਫ-1,ਅਤੇ ਐਸ.ਆਈ ਸਤਨਾਮ ਸਿੰਘ, ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਕੱਦਮਾਂ ਵਿੱਚ 03 ਵਿਅਕਤੀਆਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਪਿਸਟਲ ਅਤੇ ਮੋਟਰਸਾਈਕਲ ਵੀ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 
  ਇਹ ਮੁਕੱਦਮਾਂ ਸ੍ਰੀਮਤੀ ਕਿਰਨ ਸੇਠੀ ਪਤਨੀ ਵਿਪਨ ਕੁਮਾਰ ਸੇਠੀ ਵਾਸੀ ਗਲੀ ਹੰਸਲੀ ਵਾਲੀ ਪੇਠਿਆ ਵਾਲਾ ਬਜ਼ਾਰ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦਾ ਲੜਕੇ ਰਾਜਵੀਰ ਸੇਠੀ ਉਰਫ਼ ਵੀਨੂ ਉਮਰ 30 ਸਾਲ ਜੋਕਿ ਵਕਤ ਕਰੀਬ 06:30 ਪੀ.ਐਮ ਆਪਣੀ ਕਾਰ ਹੋਂਡਾ ਤੇ ਘੁੰਮਣ ਗਿਆ ਤੇ ਪੀ.ਐਮ, ਉਸਦੇ ਲੜਕੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤ ਹੈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
  ਪੁਲਿਸ ਪਾਰਟੀ ਵੱਲੋਂ ਪ੍ਰੋਫੈਸ਼ਨਿੰਗ ਪੁਲਿਸ ਤਹਿਤ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਰਾਜਵੀਰ ਸੇਠੀ ਉਰਫ ਵੀਨੂੰ ਨੂੰ ਗਲੀ ਮਾਰਨ ਵਾਲੇ ਮੁੱਖ ਦੋਸ਼ੀ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਵਾਸੀ ਕੋਟ ਮਿੱਤ ਸਿੰਘ,ਅੰਮ੍ਰਿਤਸਰ ਨੂੰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸਦੇ ਦੋ ਹੋਰ ਸਾਥੀਆਂ ਅਭੀ ਗਿੱਲ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਅਤੇ ਸੰਜ਼ੂ ਵਾਸੀ ਗੁੱਜ਼ਰਪੁਰਾ,ਅੰਮ੍ਰਿਤਸਰ ਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਾਰਦਾਤ ਸਮੇਂ ਵਰਤਿਆ ਪਿਸਟਲ 32 ਬੋਰ 2. 02 ਜਿੰਦਾ ਰੋਂਦ ਅਤੇ 01 ਮੋਟਰਸਾਇਕਲ ਸਪੈਲਡਰ ਵੀ ਬ੍ਰਾਮਦ ਕੀਤਾ ਗਿਆ ਹੈ। 
ਕਿ ਮੁੱਖ ਦੋਸ਼ੀ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਦੀ ਮ੍ਰਿਤਕ ਦੇ ਦੋਸਤਾਂ ਸੰਜੂ ਡੋਨ ਅਤੇ ਪੀਟਰ ਨਾਲ ਪੁਰਾਣਾ ਲੜਾਈ ਝਗੜਾ ਸੀ, ਜਿਸ ਵਿੱਚ ਸੰਜੂ ਡੌਨ ਨੇ ਸੱਟਾ ਮਾਰੀਆ ਸਨ। ਜਦੋ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਆਪਣੇ ਸਾਥੀਆ ਨਾਲ ਭਗਤਾ ਵਾਲਾ ਚੌਕ ਵਿੱਚ ਆਪਣੇ ਸਾਥੀਆ ਨਾਲ ਖੜਾ ਸੀ ਤਾ ਅਚਨਚੇਤ ਇੱਕ ਕਾਰ ਜਿਸ ਵਿੱਚ ਮ੍ਰਿਤਕ ਨਾਲ ਸੰਜੂ ਡੋਨ, ਪੀਟਰ ਕਾਰ ਵਿੱਚ ਸਵਾਰ ਸਨ, ਅਤੇ ਮ੍ਰਿਤਕ ਰਾਜਵੀਰ ਸੇਠੀ ਉਰਫ ਵੀਨੂ ਕਾਰ ਨੂੰ ਚਲਾ ਰਿਹਾ ਸੀ ਜਦੋ ਕਾਰ ਇਨਾ ਪਾਸੋ ਗੁਜਰੀ ਤਾ ਇੰਨਾ ਨੇ ਆਪਣੇ ਵਹਿਕਲ ਕਾਰ ਦੇ ਪਿੱਛੇ ਲਾ ਲਏ ਅਤੇ ਜਦੋ ਰਾਜਵੀਰ ਸੇਠੀ ਉਰਫ ਵੀਨੂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸੋਹੀ ਆਪਣੇ ਸਾਥੀਆ ਸਮੇਤ ਮੇਰਾ ਪਿੱਛਾ ਕਰ ਰਿਹਾ ਹੈ ਤਾ ਉਸਨੇ ਆਪਣੀ ਕਾਰ ਭਜਾ ਲਈ ਜਦੋ ਉਹ ਗੇਟ ਹਕੀਮਾ ਚੌਕ ਪਾਸ ਆਇਆ ਤਾ ਆਪਣੇ ਬਚਾਅ ਲਈ ਗੱਡੀ ਵਿੱਚੋ ਬਾਹਰ ਨਿਕਲਿਆ ਤਾ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਨੇ ਆਪਣੇ ਸਾਥੀਆ ਸਮੇਤ ਰਾਜਵੀਰ ਸੇਠੀ ਨੂੰ ਗੋਲੀ ਮਾਰ ਕੇ ਮੌਕਾ ਤੋ ਫਰਾਰ ਹੋ ਗਿਆ।  
ਮੁੱਕਦਮਾ ਵਿੱਚ ਰਹਿੰਦੇ ਬਾਕੀ ਦੋਸ਼ੀਆਂਨ ਨੂੰ ਗ੍ਰਿਫਤਾਰ ਕਰਨ ਵਾਸਤੇ ਵੱਖ-ਵੱਖ ਪੁਲਿਸ ਟੀਮਾਂ ਵੱਲੋ ਦੋਸ਼ੀਆਨ ਦੀ ਭਾਲ ਵਿੱਚ ਰੇਡ ਕੀਤੇ ਜਾ ਰਹੇ ਹਨ। ਜਿਹਨਾਂ ਨੂੰ ਜਲਦ ਹੀ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। 

Ads on article

Advertise in articles 1

advertising articles 2

Advertise