-->
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਜੋਨ-1 ਦੇ ਖੇਤਰ ਅੰਨਗੜ੍ਹ ਵਿੱਚ ਨਸ਼ਿਆਂ ਵਿਰੁੱਧ ਜਾਗਰੂਕ ਸਮਾਰੋਹ ਕਰਵਾਇਆ ਗਿਆ

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਜੋਨ-1 ਦੇ ਖੇਤਰ ਅੰਨਗੜ੍ਹ ਵਿੱਚ ਨਸ਼ਿਆਂ ਵਿਰੁੱਧ ਜਾਗਰੂਕ ਸਮਾਰੋਹ ਕਰਵਾਇਆ ਗਿਆ

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਜੋਨ-1 ਦੇ ਖੇਤਰ ਅੰਨਗੜ੍ਹ ਵਿੱਚ
ਨਸ਼ਿਆਂ ਵਿਰੁੱਧ ਜਾਗਰੂਕ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) - ਸ੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ, ਵੱਲੋਂ ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਜਿਸਦੇ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਬਾਂ ਤੇ ਪੁਲਿਸ ਟੀਮ ਵੱਲੋਂ ਨੂੰ ਜੋਨ-1, ਸਬ-ਡਵੀਜ਼ਨ ਸੈਂਟਰਲ ਦੇ ਥਾਣਾ ਗੇਟ ਹਕੀਮਾਂ ਦੇ ਇਲਾਕੇ ਫਤਿਹ ਸਿੰਘ ਕਲੋਨੀ, ਅੰਨਗੜ੍ਹ ਵਿੱਖੇ ਨਸ਼ਿਆਂ ਮਾੜੇ ਪ੍ਰਭਾਵਾ ਬਾਰੇ ਲੋਕਾਂ ਵਿੱਚ ਜਾਗਰੂਕਤਾਂ ਫੈਲਾਉਂਣ ਅਤੇ ਸਿਹਤਮੰਦ ਸਮਾਜ਼ ਸਿਰਜ਼ਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ। 
ਇਸ ਸੈਮੀਨਾਰ ਵਿੱਚ ਇਲਾਕੇ ਦੇ ਕਰੀਬ 800 ਨਿਵਾਸੀਆਂ ਨੇ ਭਾਗ ਲਿਆ ਗਿਆ। ਨਸ਼ੇ ਦੀ ਲਾਹਣਤ ਤੋਂ ਦੂਰ ਰਹਿ ਕੇ ਇੱਕ ਚੰਗਾ ਜੀਵਨ ਜਿਉਂਣ ਅਤੇ ਸਖ਼ਤ ਮਿਹਨਤ ਕਰਕੇ ਆਪਣੇ ਮੁਕਾਮ ਨੂੰ ਹਾਸਲ ਕਰਨ ਅਤੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾ ਤੇ ਕਸਰਤ ਜਰੂਰ ਕਰਨ ਸੰਬਧੀ ਪੁਲਿਸ ਅਫ਼ਸਰਾਨ ਵੱਲੋਂ ਨੌਜ਼ਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਸੈਮੀਨਾਰ ਵਿੱਚ ਹਾਜ਼ਰ ਲੋਕਾਂ ਨਾਲ ਚਰਚਾ ਕੀਤੀ ਗਈ ਅਤੇ ਇਸ ਮੁੱਦੇ ਨੂੰ ਇਕੱਠੇ ਹੱਲ ਕਰਨ ਲਈ ਉਹਨਾਂ ਦੇ ਸਹਿਯੋਗ ਦੀ ਮੰਗ ਕੀਤੀ। ਕਲਾਕਾਰਾਂ ਨੇ ਆਪਣੀ ਗਾਇਕੀ ਰਾਂਹੀ ਅਤੇ ਰੈਡ ਆਰਟਰ ਥੇਟਰ ਗਰੁੱਪ ਵੱਲੋਂ ਆਖਿਰ ਕਦ ਤੱਕ ਵਿਸ਼ੇ ਸਬੰਧੀ ਮੰਚ ਦੀ ਟੀਮ ਨੇ ਨਾਟਕ ਪੇਸ਼ ਕਰਕੇ ਦੱਸਿਆ ਕਿ ਨਸ਼ੇ ਦੀ ਦਲਦਲ ਵਿੱਚੋਂ ਸਵੈਇੱਛਾ ਨਾਲ ਕਿਵੇ ਨਿਕਲਿਆ ਜਾ ਸਕਦਾ ਹੈ ਅਤੇ ਦੋ ਬੱਚੀਆਂ ਵੱਲੋਂ ਗਤਖਾ ਕੇ ਜੋਹਰ ਵੀ ਦਿਖਾਏ ਗਏ ਅਤੇ ਇਸਦੇ ਨਾਲ ਅਨਗੜ੍ਹ ਇਲਾਕੇ ਵਿੱਚ ਹਿਰਾਇਸ਼ ਰੱਖਣ ਵਾਲੇ ਬੱਚੇ ਅਤੇ ਨੌਜਵਾਨਾਂ ਦੇ ਰੱਸਾਕੱਸੀ ਆਦਿ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਗਏ। ਸ੍ਰੀ ਅਰਵਿੰਦਰ ਸਿੰਘ ਉਰਫ਼ ਭੱਟੀ ਜੀ ਵੱਲੋਂ ਸਟੇਜ਼ ਦਾ ਸੰਚਾਲਨ ਕੀਤਾ ਗਿਆ। 
ਸ੍ਰੀ ਸਤਵੀਰ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਵੱਲੋਂ ਇਸ ਸੈਮਨਾਰ ਵਿੱਚ ਭਾਗ ਲੈਣ ਭਾਗ ਲੈਣ ਵਾਲਿਆਂ ਬੱਚਿਆ/ਨੌਜ਼ਵਾਨਾਂ ਨੂੰ ਨਸ਼ੇ ਦੀ ਬੁਰਾਈ ਨੂੰ ਦਰਸਾਉਂਦੀਆਂ ਟੀ-ਸਰਟਾ ਵੰਡੀਆਂ ਗਈਆਂ ਅਤੇ ਜੇਤੂ ਟੀਮਾਂ ਨੂੰ ਟ੍ਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਸ੍ਰੀ ਕਮਲਜੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਸਥਾਨਿਕ,ਅੰਮ੍ਰਿਤਸਰ, ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ, ਅੰਮ੍ਰਿਤਸਰ, ਸਬ-ਇੰਸਪੈਕਟਰ ਸ੍ਰੀ ਸਤਨਾਮ ਸਿੰਘ, ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਅਤੇ ਏ.ਐਸ.ਆਈ ਅਸ਼ਵਨੀ ਕੁਮਾਰ ਇੰਚਾਂਰਜ਼ ਪੁਲਿਸ ਚੌਕੀ ਅੰਨਗੜ੍ਹ, ਅੰਮ੍ਰਿਤਸਰ ਤੇ ਸਾਂਝ ਕੇਂਦਰਾਂ ਦਾ ਸਟਾਫ, ਅੰਮ੍ਰਿਤਸਰ ਹਾਜ਼ਰ ਸਨ। 
ਕਮਿਸ਼ਨੇਟਰ ਪੁਲਿਸ,ਅੰਮ੍ਰਿਤਸਰ ਦੀ ਟੀਮ ਵੱਲੋਂ ਜ਼ੀਰੋ ਟਾਲਰਸ ਵਰਤਦੇ ਹੋਏ, ਨਸ਼ਾਂ ਤੱਸਕਰਾਂ ਨੂੰ ਕਾਬੂ ਕਰਕੇ ਵੱਡੇ ਪੱਧਰ ਤੇ ਬ੍ਰਾਮਦਗੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੁਲਿਸ ਦਾ ਸਹਿਯੋਗ ਦੇਂਣ ਅਗਰ ਉਹਨਾਂ ਦੇ ਇਲਾਕੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ । ਸੂਚਨਾਂ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾ ਗੁਪਤ ਰੱਖਿਆ ਜਾਵੇਗਾ। ਪਬਲਿਕ ਦੇ ਸਹਿਯੋਗ ਨਾਲ ਹੀ ਨਸ਼ੇ ਦੀ ਬੁਰਾਈ ਤੇ ਜਿੱਤ ਪਾਈ ਜਾ ਸਕਦੀ ਹੈ।

Ads on article

Advertise in articles 1

advertising articles 2

Advertise