-->
ਥਾਣਾ ਸੁਲਤਾਨਵਿੰਡ ਵੱਲੋਂ 18 ਚੋਰੀ ਦੀਆਂ ਗੱਡੀਆਂ ਸਮੇਤ ਪੰਜ ਕਾਬੂ

ਥਾਣਾ ਸੁਲਤਾਨਵਿੰਡ ਵੱਲੋਂ 18 ਚੋਰੀ ਦੀਆਂ ਗੱਡੀਆਂ ਸਮੇਤ ਪੰਜ ਕਾਬੂ

ਥਾਣਾ ਸੁਲਤਾਨਵਿੰਡ ਵੱਲੋਂ 18 ਚੋਰੀ ਦੀਆਂ
ਗੱਡੀਆਂ ਸਮੇਤ ਪੰਜ ਕਾਬੂ 
ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) - ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੀਆ ਹਦਾਇਤਾ ਹੇਠ ਡਾ: ਪ੍ਰਗਿਆ ਜੈਨ, ਆਈ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ, ਸਿਟੀ, ਅੰਮ੍ਰਿਤਸਰ ਅਤੇ ਡਾ: ਦਰਪਣ ਆਹਲੂਵਾਲੀਆ, ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਮਨਿੰਦਰ ਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅਮ੍ਰਿਤਸਰ, ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਸ਼ਰਨਜੀਤ ਸਿੰਘ ਸਮੇਤ ਸਾਥੀ ਕਰਮਚਾਰੀਆ ਵੱਲੋਂ ਵਹੀਕਲ ਚੋਰੀ ਕਰਕੇ ਉਹਨਾਂ ਦੇ ਹਿੱਸੇ-ਪੁਰਜ਼ੇ ਵੇਚਣ ਵਾਲੇ ਗੈਂਗ ਦੇ 05 ਮੈਬਰਾਂ ਨੂੰ ਕਾਬੂ ਕਰਕੇ 18 ਵੱਖ-ਵੱਖ ਗੱਡੀਆਂ ਦੇ ਵੱਖ-ਵੱਖ ਪਾਰਟਸ ਨੂੰ ਬ੍ਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ। 
ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸਾਹਿਲ ਚੰਦ ਵਾਸੀ ਚਮਰੰਗ ਰੋਡ,ਅੰਮ੍ਰਿਤਸਰ, ਰਾਹੁਲ ਅਗਰਵਾਲ ਉਰਫ ਲਾਲੀ ਵਰਿੰਦਾਵੰਨ ਇੰਨਕਲੇਵ ਬਟਾਲਾ ਰੋਡ,ਅੰਮ੍ਰਿਤਸਰ, ਬਲਜਿੰਦਰ ਸਿੰਘ ਉਰਫ ਬੱਬੂ ਵਾਸੀ ਤਰਨ ਤਾਰਨ ਰੋਡ, ਅੰਮ੍ਰਿਤਸਰ, ਹਰਪਾਲ ਸਿੰਘ ਉਰਫ ਰਾਜਾ ਵਾਸੀ ਮਕਬੂਲਪੁਰਾ,ਅੰਮ੍ਰਿਤਸਰ ਅਤੇ ਭਾਗ ਸਿੰਘ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਜ਼ੋ ਹੋਈ ਹੈ। ਇਹਨਾਂ ਵੱਲੋਂ ਅੰਮ੍ਰਿਤਸਰ ਸਿਟੀ, ਅੰਮ੍ਰਿਤਸਰ ਦਿਹਾਤੀ ਅਤੇ ਤਰਨ ਤਾਰਨ ਤੋਂ ਚੋਰੀ ਕੀਤੀਆਂ 18 ਵੱਖ-ਵੱਖ ਕੰਪਨੀਆਂ ਦੀਆਂ 18 ਗੱਡੀਆਂ/ਕਾਰਾਂ ਦੇ ਪਾਰਟਸ (ਪੁਰਜ਼ੇ ਆਦਿ) ਬ੍ਰਾਮਦ ਕੀਤੇ ਹਨ। ਜਿਸ ਮੋਟਰਸਾਈਕਲ ਤੇ ਇਹ ਰੈਕੀ ਕਰਦੇ ਸਨ, ਉਹ ਮੋਟਰਸਾਈਕਲ ਵੀ ਪੁਲਿਸ ਵੱਲੋਂ ਜਬਤ ਕੀਤਾ ਗਿਆ ਹੈ। 
ਉਹਨਾਂ ਦੱਸਿਆ ਕਿ ਇਹਨਾਂ ਨੇ ਇੱਕ ਗੈਂਗ ਬਣਾਇਆ ਹੈ, ਜਿਸ ਵਿੱਚ ਕਾਰ ਮਕੈਨਿਕ, ਡੈਂਟਿੰਗ-ਪੇਟਿੰਗ ਅਤੇ ਕਬਾੜ ਦਾ ਕੰਮ ਕਰਨ ਵਾਲੇ ਹਨ। ਇਹ ਵਹੀਕਲਾਂ ਚੌਰੀ ਕਰਨ ਤੋਂ ਪਹਿਲਾਂ ਇਲਾਕੇ ਦੀ ਰੈਕੀ ਕਰਦੇ ਸਨ ਤੇ ਮੋਕਾ ਦੇਖ ਕੇ ਰਾਤ ਸਮੇਂ ਵਹੀਕਲ ਚੌਰੀ ਕਰਕੇ ਉਹਨਾਂ ਦੀ ਭੰਨਤੋੜ (dismantle) ਕਰਕੇ ਵੱਖ-ਵੱਖ ਹਿੱਸੇ-ਪੁਰਜ਼ੇ ਅੱਗੇ ਕਬਾੜੀਆਂ ਨੂੰ ਵੇਚ ਦਿੰਦੇ ਸਨ।
ਥਾਣਾ ਸੁਲਤਾਨਵਿੰਡ ਦੀ ਪੁਲਿਸ ਪਾਰਟੀ ਵੱਲੋਂ ਸਾਹਿਲ ਚੰਦ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੀ ਕਾਰ ਨੰਬਰੀ PB02-AR-7733 ਮਾਰਕਾ ਜੈਨ ਨੂੰ ਬ੍ਰਾਮਦ ਕੀਤਾ ਸੀ ਤੇ ਪੁਲਿਸ ਰਿਮਾਂਡ ਦੌਰਾਨ ਇਸਦੀ ਪੁੱਛਗਿੱਛ ਤੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਜਾਂਚ ਕਰਕੇ ਇਸ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਇਹਨਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ, ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise